ETV Bharat / science-and-technology

ਵਟਸਐਪ 'ਚ ਆਇਆ 'App Update' ਫੀਚਰ, ਹੁਣ ਗੂਗਲ ਪਲੇ ਸਟੋਰ 'ਤੇ ਜਾਣ ਦੀ ਨਹੀਂ ਪਵੇਗੀ ਲੋੜ - WhatsApp New feature

WhatsApp App Update Feature: ਵਟਸਐਪ ਨੇ ਯੂਜ਼ਰਸ ਲਈ 'App Update' ਫੀਚਰ ਪੇਸ਼ ਕੀਤਾ ਹੈ। ਹੁਣ ਤੁਹਾਨੂੰ ਵਟਸਐਪ ਅਪਡੇਟ ਕਰਨ ਲਈ ਗੂਗਲ ਪਲੇ ਸਟੋਰ 'ਤੇ ਜਾਣ ਦੀ ਲੋੜ ਨਹੀਂ ਪਵੇਗੀ।

WhatsApp App Update Feature
WhatsApp App Update Feature
author img

By ETV Bharat Features Team

Published : Jan 14, 2024, 4:58 PM IST

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ 'App Update' ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਵਟਸਐਪ ਅਪਡੇਟ ਕਰਨ ਲਈ ਗੂਗਲ ਪਲੇ ਸਟੋਰ 'ਤੇ ਜਾਣ ਦੀ ਲੋੜ ਨਹੀਂ ਪਵੇਗੀ। ਵਰਤਮਾਨ ਸਮੇਂ 'ਚ ਯੂਜ਼ਰਸ ਨੂੰ ਵਟਸਐਪ 'ਤੇ ਆਉਣ ਵਾਲੇ ਅਪਡੇਟ ਦਾ ਪਤਾ ਨਹੀਂ ਲੱਗਦਾ ਅਤੇ ਉਹ ਪੁਰਾਣੇ ਵਰਜ਼ਨ ਦਾ ਹੀ ਇਸਤੇਮਾਲ ਕਰਦੇ ਰਹਿੰਦੇ ਹਨ, ਜਿਸ ਕਰਕੇ ਯੂਜ਼ਰਸ ਨੂੰ ਨਵੇਂ ਅਪਡੇਟ ਮਿਲਣ 'ਚ ਦੇਰੀ ਹੋ ਜਾਂਦੀ ਹੈ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਯੂਜ਼ਰਸ ਨੂੰ ਵਟਸਐਪ ਦੇ ਅੰਦਰ ਸੈਟਿੰਗਸ 'ਚ ਹੀ ਐਪ ਅਪਡੇਟ ਦਾ ਆਪਸ਼ਨ ਮਿਲ ਜਾਵੇਗਾ।

  • 📝 WhatsApp beta for Android 2.24.2.13: what's new?

    WhatsApp is rolling out a feature to manage app updates with the preinstalled Meta App Manager app, and it’s available to some beta testers!
    Some users may get this feature with the past updates.https://t.co/uYPOXBtCG0 pic.twitter.com/dWYgmx6ZNF

    — WABetaInfo (@WABetaInfo) January 13, 2024 " class="align-text-top noRightClick twitterSection" data=" ">

WABetainfo ਨੇ ਦਿੱਤੀ 'App Update' ਫੀਚਰ ਬਾਰੇ ਜਾਣਕਾਰੀ: ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਵਟਸਐਪ ਨੇ ਗੂਗਲ ਪਲੇ ਬੀਟਾ ਪ੍ਰੋਗਰਾਮ ਰਾਹੀ ਐਂਡਰਾਈਡ ਯੂਜ਼ਰਸ ਲਈ ਇੱਕ ਨਵਾਂ ਬੀਟਾ ਵਰਜ਼ਨ 2.24.2.13 ਰੋਲਆਊਟ ਕੀਤਾ ਹੈ। ਇਸ ਨਵੇਂ ਬੀਟਾ ਵਰਜ਼ਨ ਅਪਡੇਟ ਦੇ ਨਾਲ ਵਟਸਐਪ ਆਪਣੇ ਐਪ 'ਚ 'Auto App Update' ਫੀਚਰ ਲਾਂਚ ਕਰ ਰਿਹਾ ਹੈ। ਇਹ ਫੀਚਰ ਅਜੇ ਰੋਲਿੰਗ ਆਊਟ ਸਟੇਟਸ 'ਚ ਹੈ। ਇਸ ਫੀਚਰ ਰਾਹੀ ਯੂਜ਼ਰਸ ਨੂੰ ਵਟਸਐਪ ਦੀ ਸੈਟਿੰਗ ਦੇ ਅੰਦਰ ਹੀ ਐਪ ਦੇ ਨਵੇਂ ਅਪਡੇਟ ਦਾ ਨੋਟੀਫਿਕੇਸ਼ਨ ਅਤੇ ਆਟੋ ਅਪਡੇਟ ਦਾ ਆਪਸ਼ਨ ਮਿਲ ਜਾਵੇਗਾ। ਇਸ ਲਈ ਯੂਜ਼ਰਸ ਨੂੰ ਵਟਸਐਪ ਦਾ ਨਵਾਂ ਅਪਡੇਟ ਪਤਾ ਕਰਨ ਲਈ ਗੂਗਲ ਪਲੇ ਸਟੋਰ 'ਤੇ ਜਾਣ ਦੀ ਲੋੜ ਨਹੀਂ ਪਵੇਗੀ।

'App Update' ਫੀਚਰ ਇਨ੍ਹਾਂ ਯੂਜ਼ਰਸ ਲਈ ਉਪਲਬਧ: ਵਟਸਐਪ ਨੇ ਇਸ ਅਪਡੇਟ ਨੂੰ ਫਿਲਹਾਲ ਸਿਰਫ਼ ਚੁਣੇ ਹੋਏ ਬੀਟਾ ਯੂਜ਼ਰਸ ਲਈ ਰੋਲਆਊਟ ਕੀਤਾ ਹੈ। ਬੀਟਾ ਯੂਜ਼ਰਸ ਵਟਸਐਪ ਦੇ ਨਵੇਂ ਫੀਚਰ ਦੀ ਜਾਂਚ ਕਰ ਸਕਦੇ ਹਨ ਅਤੇ ਇਸ 'ਚ ਕੋਈ ਬੱਗ ਜਾਂ ਕਮੀ ਹੋਣ 'ਤੇ ਕੰਪਨੀ ਨੂੰ ਫੀਡਬੈਕ ਦੇ ਸਕਦੇ ਹਨ। ਕੰਪਨੀ ਕਮੀਆਂ ਨੂੰ ਠੀਕ ਕਰਨ ਤੋਂ ਬਾਅਦ ਹੌਲੀ-ਹੌਲੀ ਨਵੇਂ ਅਪਡੇਟ ਨੂੰ ਆਮ ਯੂਜ਼ਰਸ ਲਈ ਵੀ ਰੋਲਆਊਟ ਕਰ ਦੇਵੇਗੀ।

  • As you can see in this screenshot, a new option is available within the app settings to some beta testers. It allows them to use Auto-update WhatsApp and get notifications of WhatsApp updates available.#WhatsApp #WhatsAppUpdate

    Image & Info: WABetainfo pic.twitter.com/Of1kAOQtvD

    — Devesh Jha (@Deveshjhaa) January 14, 2024 " class="align-text-top noRightClick twitterSection" data=" ">

'App Update' ਫੀਚਰ ਦੀ ਵਰਤੋ: ਰਿਪੋਰਟ ਅਨੁਸਾਰ, ਆਉਣ ਵਾਲੇ ਦਿਨਾਂ 'ਚ ਬਾਕੀ ਵਟਸਐਪ ਯੂਜ਼ਰਸ ਨੂੰ ਵੀ ਇਸ ਅਪਡੇਟ ਦਾ ਫਾਇਦਾ ਮਿਲਣਾ ਸ਼ੁਰੂ ਹੋ ਜਾਵੇਗਾ। WABetainfo ਦੀ ਰਿਪੋਰਟ ਅਨੁਸਾਰ, ਵਟਸਐਪ ਦੇ ਇਸ ਅਪਡੇਟ ਦਾ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਵਟਸਐਪ ਦੀ ਸੈਟਿੰਗ ਦੇ ਅੰਦਰ 'App Update Setting' ਦਾ ਨਵਾਂ ਆਪਸ਼ਨ ਦੇਖਣ ਨੂੰ ਮਿਲ ਰਿਹਾ ਹੈ। ਉਸਦੇ ਟੌਗਲ ਨੂੰ ਆਨ ਕਰਨ ਤੋਂ ਬਾਅਦ ਵਟਸਐਪ ਦਾ ਹਰ ਨਵਾਂ ਅਪਡੇਟ ਵਾਈਫਾਈ ਕਨੈਕਸ਼ਨ ਦੌਰਾਨ ਆਪਣੇ ਆਪ ਵਟਸਐਪ ਨੂੰ ਅਪਡੇਟ ਕਰ ਦੇਵੇਗਾ। ਇਸ ਸੈਟਿੰਗ 'ਚ ਦੂਜਾ ਆਪਸ਼ਨ ਨੋਟੀਫਿਕੇਸ਼ਨ ਦਾ ਹੈ। ਇਸ ਟੌਗਲ ਨੂੰ ਆਨ ਕਰਨ ਤੋਂ ਬਾਅਦ ਯੂਜ਼ਰਸ ਨੂੰ ਵਟਸਐਪ 'ਤੇ ਆਉਣ ਵਾਲੇ ਹਰ ਨਵੇਂ ਅਪਡੇਟ ਦਾ ਨੋਟੀਫਿਕੇਸ਼ਨ ਮਿਲ ਜਾਵੇਗਾ ਅਤੇ ਯੂਜ਼ਰਸ ਨੂੰ ਪਤਾ ਲੱਗ ਜਾਵੇਗਾ ਕਿ ਵਟਸਐਪ 'ਚ ਕੋਈ ਨਵਾਂ ਫੀਚਰ ਆ ਗਿਆ ਹੈ ਅਤੇ ਫਿਰ ਯੂਜ਼ਰਸ ਵਟਸਐਪ 'ਚ ਹੀ ਐਪ ਨੂੰ ਅਪਡੇਟ ਕਰ ਸਕਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.