ਨਵੀਂ ਦਿੱਲੀ: ਟੇਸਲਾ ਅਤੇ ਸਪੇਸਐਕਸ ਦੇ ਸੀਈਓ ਐਲੋਨ ਮਸਕ ਅੱਜ 28 ਜੂਨ ਨੂੰ ਆਪਣਾ 52ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੇ ਸਿਰ 'ਤੇ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਤਾਜ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਮਸਕ ਦੀ ਕੁੱਲ ਜਾਇਦਾਦ 219 ਅਰਬ ਡਾਲਰ ਹੈ। ਇਸ ਸਾਲ ਹੁਣ ਤੱਕ ਉਨ੍ਹਾਂ ਨੇ 81.8 ਬਿਲੀਅਨ ਡਾਲਰ ਦਾ ਮੁਨਾਫਾ ਕਮਾਇਆ ਹੈ। ਮਸਕ ਟਵਿਟਰ 'ਤੇ ਜਿਸ ਤਰ੍ਹਾਂ ਦੀਆਂ ਦਿਲਚਸਪ ਪੋਸਟਾਂ ਟਵੀਟ ਕਰਦੇ ਰਹਿੰਦੇ ਹਨ, ਓਨੀ ਹੀ ਦਿਲਚਸਪ ਉਨ੍ਹਾਂ ਦੇ ਅਮੀਰ ਹੋਣ ਦੀ ਕਹਾਣੀ ਹੈ।
ਮਸਕ ਨੂੰ ਇੱਕ ਇੰਟਰਨੈੱਟ ਕੰਪਨੀ ਨੇ ਨੌਕਰੀ ਦੇਣ ਤੋਂ ਕੀਤਾ ਸੀ ਇਨਕਾਰ: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣਨ ਦਾ ਸਫਰ ਆਸਾਨ ਨਹੀਂ ਸੀ। ਪਰ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਮੁਕਾਮ ਹਾਸਲ ਕੀਤਾ। ਦਸ ਸਾਲ ਦੀ ਉਮਰ ਵਿੱਚ ਕੰਪਿਊਟਰ ਪ੍ਰੋਗਰਾਮਿੰਗ ਸਿੱਖਣ ਵਾਲੇ ਅਤੇ 12 ਸਾਲ ਦੀ ਉਮਰ ਵਿੱਚ ‘ਬਲਾਸਟਰ’ ਨਾਮ ਦੀ ਵੀਡੀਓ ਗੇਮ ਬਣਾਉਣ ਵਾਲੇ ਮਸਕ ਨੂੰ ਇੱਕ ਵਾਰ ਇੱਕ ਇੰਟਰਨੈੱਟ ਕੰਪਨੀ ਨੇ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਅੱਜ ਉਹ ਦੁਨੀਆ ਨੂੰ ਸੈਟੇਲਾਈਟ ਇੰਟਰਨੈੱਟ ਪ੍ਰਦਾਨ ਕਰ ਰਹੇ ਹਨ। ਇੰਨਾ ਹੀ ਨਹੀਂ ਉਹ ਮੰਗਲ ਗ੍ਰਹਿ 'ਤੇ ਮਨੁੱਖੀ ਬਸਤੀ ਸਥਾਪਤ ਕਰਨ ਬਾਰੇ ਵੀ ਸੋਚ ਰਹੇ ਹਨ।
12 ਸਾਲ ਦੀ ਉਮਰ 'ਚ ਵੀਡੀਓ ਗੇਮ ਬਣਾਈ: ਮਸਕ ਨੂੰ ਬਚਪਨ ਤੋਂ ਹੀ ਕਿਤਾਬਾਂ ਅਤੇ ਕੰਪਿਊਟਰ ਨੇ ਘੇਰ ਲਿਆ ਸੀ। ਉਹ ਕਿਤਾਬਾਂ ਪੜ੍ਹਨਾ ਅਤੇ ਕੰਪਿਊਟਰ ਖੇਡਣਾ ਪਸੰਦ ਕਰਦੇ ਸੀ। ਇਸ ਦੇ ਨਾਲ ਹੀ ਉਹ ਕੁਝ ਵੱਡਾ ਅਤੇ ਵੱਖਰਾ ਕਰਨਾ ਚਾਹੁੰਦੇ ਸੀ। ਇਸੇ ਲਈ 12 ਸਾਲ ਦੀ ਉਮਰ 'ਚ ਉਨ੍ਹਾਂ ਨੇ ਵੀਡੀਓ ਗੇਮ ਬਣਾ ਕੇ ਇਕ ਅਮਰੀਕੀ ਕੰਪਨੀ ਨੂੰ ਵੇਚ ਦਿੱਤੀ ਅਤੇ 500 ਡਾਲਰ ਕਮਾਏ। ਇਸ ਕਮਾਈ ਤੋਂ ਬਾਅਦ ਮਸਕ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 27 ਸਾਲ ਦੀ ਉਮਰ 'ਚ ਮਸਕ ਨੇ 'X.com' ਨਾਂ ਦੀ ਕੰਪਨੀ ਬਣਾਈ, 2004 'ਚ ਇਲੈਕਟ੍ਰਿਕ ਕਾਰ ਕੰਪਨੀ 'Tesla' ਦੀ ਸ਼ੁਰੂਆਤ ਕੀਤੀ। ਜੋ ਅੱਜ ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਕਾਰ ਕੰਪਨੀ ਹੈ।
ਮਸਕ ਇਨ੍ਹਾਂ ਕੰਪਨੀਆਂ ਦੇ ਮਾਲਕ: ਐਲੋਨ ਮਸਕ ਟੇਸਲਾ ਦੇ ਸੀਈਓ ਹਨ ਅਤੇ ਟਵਿੱਟਰ ਦੇ ਮਾਲਕ ਵੀ ਹਨ। ਜਿਸ ਨੂੰ ਉਨ੍ਹਾਂ ਨੇ 44 ਬਿਲੀਅਨ ਡਾਲਰ ਯਾਨੀ 3 ਲੱਖ 45 ਹਜ਼ਾਰ ਕਰੋੜ ਰੁਪਏ ਤੋਂ ਵੱਧ ਵਿੱਚ ਖਰੀਦਿਆ ਹੈ। ਜੋ ਕਿ ਟੈਕ ਜਗਤ ਦਾ ਤੀਜਾ ਸਭ ਤੋਂ ਵੱਡਾ ਸੌਦਾ ਹੈ। ਹਾਲ ਹੀ ਵਿੱਚ ਮਸਕ ਨੇ ਲਿੰਡਾ ਯਾਕਾਰਿਨੋ ਨੂੰ ਟਵਿੱਟਰ ਦਾ ਨਵਾਂ ਸੀਈਓ ਨਿਯੁਕਤ ਕੀਤਾ ਹੈ। ਉਹ ਆਪਣਾ ਸਾਰਾ ਧਿਆਨ ਟੇਸਲਾ ਅਤੇ ਸਪੇਸਐਕਸ 'ਤੇ ਕੇਂਦਰਿਤ ਕਰਨਾ ਚਾਹੁੰਦੇ ਹਨ। ਮਸਕ ਦਾ ਕਾਰੋਬਾਰ ਬਹੁਤ ਫੈਲਿਆ ਹੈ। ਟੇਸਲਾ, ਸਪੇਸਐਕਸ, ਟਵਿੱਟਰ ਤੋਂ ਇਲਾਵਾ ਨਿਊਰਲਿੰਕ, ਸੋਲਰ ਸਿਟੀ, ਓਪਨ ਏਆਈ ਵਰਗੀਆਂ ਕੰਪਨੀਆਂ ਵੀ ਮਸਕ ਦੀ ਮਲਕੀਅਤ ਹਨ।
- Amazon Prime Day Sale: ਇਸ ਦਿਨ ਤੋਂ ਸ਼ੁਰੂ ਹੋ ਸਕਦੀ ਹੈ ਐਮਾਜ਼ਾਨ ਦੀ ਸੇਲ, ਇਨ੍ਹਾਂ ਚੀਜ਼ਾਂ 'ਚ ਮਿਲੇਗੀ ਛੋਟ
- Group Health Insurance: ਕਿਉਂ ਜ਼ਰੂਰੀ ਹੈ ਗਰੁੱਪ ਇੰਸ਼ੋਰੈਂਸ 'ਤੇ ਟਾਪ-ਅੱਪ ਪਾਲਿਸੀ ਲੈਣਾ, ਜਾਣੋ ਇੱਥੇ ਸਭ ਕੁਝ
- Credit Score : 800 ਤੋਂ ਵੱਧ ਕ੍ਰੈਡਿਟ ਸਕੋਰ ਕਿਵੇਂ ਬਣਾ ਕੇ ਰਖੀਏ ਤੇ ਹੋਵੇਗਾ ਇਸ ਦਾ ਲਾਭ, ਜਾਣੋ ਸਭ ਕੁਝ
ਐਲੋਨ ਮਸਕ ਦਾ ਬਚਪਨ: ਅਮਰੀਕਾ 'ਚ ਕਾਰੋਬਾਰ ਕਰਨ ਵਾਲੇ ਇਸ ਕਾਰੋਬਾਰੀ ਦਾ ਜਨਮ 28 ਜੂਨ 1971 ਨੂੰ ਦੱਖਣੀ ਅਫਰੀਕਾ 'ਚ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਮ ਐਲੋਨ ਰੀਵ ਮਸਕ ਹੈ। ਉਨ੍ਹਾਂ ਦੀ ਮਾਂ ਕੈਨੇਡੀਅਨ ਸੀ ਅਤੇ ਪੇਸ਼ੇ ਤੋਂ ਡਾਈਟੀਸ਼ੀਅਨ ਸੀ ਅਤੇ ਮਸਕ ਦੇ ਪਿਤਾ ਦੱਖਣੀ ਅਫਰੀਕਾ ਨਾਲ ਸਬੰਧਤ ਸਨ ਅਤੇ ਇੱਕ ਇਲੈਕਟ੍ਰੀਕਲ ਇੰਜੀਨੀਅਰ ਅਤੇ ਪਾਇਲਟ ਸਨ। ਹਾਲਾਂਕਿ ਕੁਝ ਸਮੇਂ ਬਾਅਦ ਦੋਹਾਂ ਦਾ ਤਲਾਕ ਹੋ ਗਿਆ ਅਤੇ ਦੋਵੇਂ ਵੱਖ-ਵੱਖ ਰਹਿਣ ਲੱਗ ਪਏ। ਜਿਸ ਤੋਂ ਬਾਅਦ ਮਸਕ ਆਪਣੇ ਪਿਤਾ ਨਾਲ ਰਹਿਣ ਲੱਗੇ ਅਤੇ ਉਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਦੱਖਣੀ ਅਫਰੀਕਾ 'ਚ ਹੀ ਹੋਈ। ਪਰ ਉਹ ਉਚੇਰੀ ਸਿੱਖਿਆ ਲਈ ਕੈਨੇਡਾ ਚਲੇ ਗਏ। ਮਸਕ ਨੇ ਫਿਲਡੇਲਫੀਆ ਦੀ ਪੈਨਸਿਲਵੇਨੀਆ ਯੂਨੀਵਰਸਿਟੀ ਤੋਂ ਭੌਤਿਕ ਵਿਗਿਆਨ ਅਤੇ ਅਰਥ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਟੈਨਫੋਰਡ ਯੂਨੀਵਰਸਿਟੀ ਵਿੱਚ ਪੀਐਚਡੀ ਲਈ ਦਾਖਲਾ ਲਿਆ ਪਰ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੇ।