ਹੈਦਰਾਬਾਦ: ਟੈਕਨੋ ਨੇ 12 ਅਗਸਤ ਨੂੰ ਭਾਰਤੀ ਬਾਜ਼ਾਰ 'ਚ ਆਪਣਾ Tecno Megabook T1 ਲਾਂਚ ਕੀਤਾ ਸੀ। ਲਾਂਚ ਦੇ ਸਮੇਂ ਕੰਪਨੀ ਨੇ ਲੈਪਟਾਪ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਸੀ, ਪਰ ਹੁਣ ਇਸਦੀ ਕੀਮਤ ਦਾ ਖੁਲਾਸਾ ਕਰ ਦਿੱਤਾ ਗਿਆ ਹੈ। ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਸਦੀ ਕੀਮਤ ਬਾਰੇ ਜਾਣਕਾਰੀ ਦਿੱਤੀ ਹੈ।
Tecno Megabook T1 ਲੈਪਟਾਪ ਦੀ ਕੀਮਤ: ਟੈਕਨੋ ਨੇ Tecno Megabook T1 ਲੈਪਟਾਪ ਦੀ ਕੀਮਤ ਦਾ ਖੁਲਾਸਾ ਕਰ ਦਿੱਤਾ ਹੈ। ਇਸਦੀ ਸ਼ੁਰੂਆਤੀ ਕੀਮਤ 37,999 ਰੁਪਏ ਹੈ। Tecno Megabook T1 ਲੈਪਟਾਪ 13 ਸਤੰਬਰ ਨੂੰ ਖਰੀਦਣ ਲਈ ਉਪਲਬਧ ਹੋ ਜਾਵੇਗਾ।
-
Shake off the heavy load and soar into a lighter life! 🚀✨
— TECNO Mobile India (@TecnoMobileInd) September 10, 2023 " class="align-text-top noRightClick twitterSection" data="
Introducing #Megabook T1—your ticket to a world where dreams weigh less, hopes are higher, and aspirations take flight.
Make the switch on September 13, starting at Rs. 37,999/-#Tecno #ComingSoon #LifeMadeLight pic.twitter.com/pLYe1fYaI2
">Shake off the heavy load and soar into a lighter life! 🚀✨
— TECNO Mobile India (@TecnoMobileInd) September 10, 2023
Introducing #Megabook T1—your ticket to a world where dreams weigh less, hopes are higher, and aspirations take flight.
Make the switch on September 13, starting at Rs. 37,999/-#Tecno #ComingSoon #LifeMadeLight pic.twitter.com/pLYe1fYaI2Shake off the heavy load and soar into a lighter life! 🚀✨
— TECNO Mobile India (@TecnoMobileInd) September 10, 2023
Introducing #Megabook T1—your ticket to a world where dreams weigh less, hopes are higher, and aspirations take flight.
Make the switch on September 13, starting at Rs. 37,999/-#Tecno #ComingSoon #LifeMadeLight pic.twitter.com/pLYe1fYaI2
Tecno Megabook T1 ਲੈਪਟਾਪ ਦੇ ਫੀਚਰਸ: ਕੰਪਨੀ ਨੇ ਪਹਿਲਾ ਖੁਲਾਸਾ ਕੀਤਾ ਸੀ ਕਿ ਲੈਪਟਾਪ ਕੋਰ i3 ਸੀਪੀਯੂ ਦੇ ਨਾਲ 8GB ਰੈਮ ਅਤੇ 1TB ਐਸਐਸਡੀ ਸਟੋਰੇਜ, ਕੋਰ i5 ਸੀਪੀਯੂ ਦੇ ਨਾਲ 16GB ਰੈਮ ਅਤੇ 512GB ਐਸਐਸਡੀ ਸਟੋਰੇਜ ਅਤੇ ਕੋਰ i7 ਸੀਪੀਯੂ ਦੇ ਨਾਲ 16GB ਰੈਮ ਅਤੇ 1TB ਐਸਐਸਡੀ ਸਟੋਰੇਜ 'ਚ ਉਪਲਬਧ ਹੋਵੇਗਾ। Tecno Megabook T1 ਲੈਪਟਾਪ 'ਚ 15.6 ਇੰਚ ਫੁੱਲ HD ਡਿਸਪਲੇ ਹੈ। ਜਿਸ ਵਿੱਚ 350nits ਬ੍ਰਾਈਟਨੈਸ ਹੈ। ਡਿਸਪਲੇ ਪੈਨਲ 'ਚ ਟੀਯੂਬੀ ਰੀਨਲੈਂਡ ਆਈ Comfort Certification, ਐਸਆਰਜੀਬੀ ਕਲਰ ਗੈਮਟ ਦਾ 100 ਫੀਸਦੀ ਕਵਰੇਜ ਦਾ ਸਪੋਰਟ ਹੈ। ਲੈਪਟਾਪ ਇੰਟੇਲ 11th ਜਨਰੇਸ਼ਨ ਦੇ ਕੋਰ i7 ਪ੍ਰੋਸੈਸਰ ਨਾਲ ਲੈਸ ਹੈ, ਜੋ 16GB ਤੱਕ ਰੈਮ ਅਤੇ 1TB ਤੱਕ ਦੀ ਸਟੋਰੇਜ ਦੇ ਨਾਲ ਜੁੜਿਆ ਹੈ।
ਕਨੈਕਟਿਵਿਟੀ ਦੀ ਗੱਲ ਕਰੀਏ, ਤਾਂ Tecno Megabook T1 ਲੈਪਟਾਪ 'ਚ USB 3.0 ਪੋਰਟ, ਦੋ USB ਟਾਈਪ-ਸੀ ਪੋਰਟ, ਇੱਕ HDMI ਪੋਰਟ, WIFI 6, ਇੱਕ 3.5mm ਆਡੀਓ ਜੈਕ ਅਤੇ ਇੱਕ ਟੀਐਫ ਕਾਰਡ ਰੀਡਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਲੈਪਟਾਪ 'ਚ 2 ਮੈਗਾਪਿਕਸਲ ਫੁੱਲ HD ਵੈੱਬਕਾਮ ਅਤੇ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਜੇਕਰ ਇਸਦੇ ਸਾਈਜ਼ ਦੀ ਗੱਲ ਕਰੀਏ, ਤਾਂ ਲੈਪਟਾਪ ਦੀ ਮੋਟਾਈ 14.8mm ਹੈ ਅਤੇ ਇਸਦਾ ਭਾਰ 1.56 ਕਿੱਲੋਗ੍ਰਾਮ ਹੈ। ਲੈਪਟਾਪ 'ਚ 70Wh ਦੀ ਬੈਟਰੀ ਹੈ। ਜਿਸਨੂੰ 65 ਵਾਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ।