ਹੈਦਰਾਬਾਦ: ਸੈਮਸੰਗ ਕੱਲ ਸਾਲ ਦਾ ਦੂਜਾ ਵੱਡਾ ਇਵੈਂਟ ਆਯੋਜਿਤ ਕਰਨ ਜਾ ਰਿਹਾ ਹੈ। ਕੰਪਨੀ ਗਲੈਕਸੀ ਅਨਪੈਕਡ ਇਵੈਂਟ 'ਚ ਆਪਣੇ ਅਗਲੀ ਪੀੜੀ ਦੇ ਫੋਲਡ ਅਤੇ ਫਲਿਪ ਸਮਾਰਟਫੋਨ ਲਾਂਚ ਕਰੇਗੀ। ਇਸ ਤੋਂ ਇਲਾਵਾ ਇੱਕ ਸਮਾਰਟਵਾਚ ਅਤੇ ਟੈਬਲੇਟ ਸੀਰੀਜ ਵੀ ਸਾਰਿਆਂ ਸਾਹਮਣੇ ਪੇਸ਼ ਕਰੇਗੀ। ਸੈਮਸੰਗ ਦੇ ਇਸ ਲਾਂਚ ਇਵੈਂਟ ਨੂੰ ਤੁਸੀਂ ਘਰ ਬੈਠੇ ਕੰਪਨੀ ਦੇ Youtube ਚੈਨਲ ਰਾਹੀ ਦੇਖ ਸਕੋਗੇ। ਇਹ ਇਵੈਂਟ ਕੱਲ ਸ਼ਾਮ 3:30 ਵਜੇ ਤੋਂ ਸ਼ੁਰੂ ਹੋਵੇਗਾ। ਦੱਸ ਦਈਏ ਕਿ ਇਹ ਕੰਪਨੀ ਦਾ ਪਹਿਲਾ ਅਜਿਹਾ ਇਵੈਂਟ ਹੈ ਜਿਸਨੂੰ ਸੈਮਸੰਗ ਕੋਰੀਆ 'ਚ ਆਯੋਜਿਤ ਕਰ ਰਹੀ ਹੈ। ਸੈਮਸੰਗ ਦਾ ਇਵੈਂਟ Seoul 'ਚ ਹੋਵੇਗਾ।
-
Starting in Seoul, #JoinTheFlipSide takes over the world's most iconic spots. Are you ready to discover what's on the flip side #SamsungUnpacked
— Samsung Mobile (@SamsungMobile) July 22, 2023 " class="align-text-top noRightClick twitterSection" data="
Check out https://t.co/Dog6dxvpXc on July 26. pic.twitter.com/24Jt0o0WI1
">Starting in Seoul, #JoinTheFlipSide takes over the world's most iconic spots. Are you ready to discover what's on the flip side #SamsungUnpacked
— Samsung Mobile (@SamsungMobile) July 22, 2023
Check out https://t.co/Dog6dxvpXc on July 26. pic.twitter.com/24Jt0o0WI1Starting in Seoul, #JoinTheFlipSide takes over the world's most iconic spots. Are you ready to discover what's on the flip side #SamsungUnpacked
— Samsung Mobile (@SamsungMobile) July 22, 2023
Check out https://t.co/Dog6dxvpXc on July 26. pic.twitter.com/24Jt0o0WI1
ਇਨ੍ਹਾਂ ਜਗ੍ਹਾਂ 'ਤੇ ਹੋ ਚੁੱਕਾ ਹੈ ਸੈਮਸੰਗ ਦਾ Galaxy Unpacked Event: ਇਸ ਤੋਂ ਪਹਿਲਾ ਕੰਪਨੀ Galaxy Unpacked Event ਅਮਰੀਕਾ 'ਚ NewYork ਸ਼ਹਿਰ, ਲੰਡਨ ਵਿੱਚ ਪਿਕਾਡਿਲੀ ਸਰਕਸ, ਬੈਂਕਾਕ ਵਿੱਚ ਸੈਂਟਰਲਵਰਲਡ, ਚੇਂਗਦੂ, ਚੀਨ ਅਤੇ ਜੇਦਾਹ ਵਿੱਚ ਤਾਈ ਕੁਓ ਲੀ ਅਤੇ ਸਾਊਦੀ ਅਰਬ ਵਿੱਚ ਕਿੰਗ ਰੋਡ ਟਾਵਰ ਵਿੱਚ ਆਯੋਜਿਤ ਕਰ ਚੁੱਕੀ ਹੈ। ਪਹਿਲੀ ਵਾਰ ਕੰਪਨੀ ਆਪਣਾ ਇਵੈਂਟ ਕੋਰੀਆਂ 'ਚ ਕਰ ਰਹੀ ਹੈ।
Glaxy Unpacked Event 'ਚ ਇਹ ਚੀਜ਼ਾਂ ਹੋਣੀਆਂ ਲਾਂਚ: ਕੱਲ Samsung Galaxy Z Fold 5 ਸਮਾਰਟਫੋਨ ਲਾਂਚ ਹੋਵੇਗਾ। ਸਮਾਰਟਫੋਨ 'ਚ 7.6 ਇੰਚ AMOLED FHD+ ਪ੍ਰਾਇਮਰੀ ਡਿਸਪਲੇ ਅਤੇ 6.2 ਇੰਚ ਸੈਕੰਡਰੀ ਡਿਸਪਲੇ ਮਿਲ ਸਕਦੀ ਹੈ। ਦੋਨੋ ਸਕ੍ਰੀਨ 120hz ਦੇ ਰਿਫ੍ਰੇਸ਼ ਰੇਟ ਨੂੰ ਸਪੋਰਟ ਕਰੇਗੀ ਅਤੇ ਇਸ ਵਿੱਚ ਕਾਰਨਿੰਗ ਗੋਰਿਲਾ ਗਲਾਸ ਵਿਕਟਸ 2 ਪ੍ਰੋਟੈਕਸ਼ਨ ਮਿਲ ਸਕਦਾ ਹੈ। Galaxy Z Fold 5 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ। ਜਿਸ ਵਿੱਚ 50MP+12MP+10MP ਦੇ ਤਿੰਨ ਕੈਮਰੇ ਹੋਣਗੇ ਜਦਕਿ ਫਰੰਟ ਵਿੱਚ ਆਊਟਰ ਡਿਸਪਲੇ 'ਤੇ 108MP ਦਾ ਕੈਮਰਾ ਅਤੇ ਇਨਰ ਡਿਸਪਲੇ 'ਤੇ 12MP ਦਾ ਕੈਮਰਾ ਹੋ ਸਕਦਾ ਹੈ। ਇਸ ਸਮਾਰਟਫੋਨ 'ਚ 4,400mAh ਦੀ ਬੈਟਰੀ 45 ਵਾਟ ਦੇ ਫਾਸਟ ਚਾਰਜਿੰਗ ਦੇ ਨਾਲ ਮਿਲ ਸਕਦੀ ਹੈ। ਮੋਬਾਈਲ ਫੋਨ ਸਨੈਪਡ੍ਰੈਗਨ 8th ਜਨਰੇਸ਼ਨ 2 SOC ਦਾ ਸਪੋਰਟ ਮਿਲੇਗਾ।
Samsung Galaxy Z Flip 5 'ਚ 6.7 ਇੰਚ ਦੀ ਪ੍ਰਾਇਮਰੀ ਡਿਸਪਲੇ ਅਤੇ 3.4 ਇੰਚ ਦੀ ਸੈਕੰਡਰੀ ਡਿਸਪਲੇ ਮਿਲੇਗੀ। ਦੋਨੋ ਸਕ੍ਰੀਨ ਵਿੱਚ ਕਾਰਨਿੰਗ ਗੋਰਿਲਾ ਗਲਾਸ ਵਿਕਟਸ 2 ਪ੍ਰੋਟੈਕਸ਼ਨ ਮਿਲ ਸਕਦਾ ਹੈ। ਫੋਟੋਗ੍ਰਾਫ਼ੀ ਲਈ ਸਮਾਰਟਫੋਨ ਵਿੱਚ ਦੋਹਰਾ ਕੈਮਰਾ ਸੈਟਅੱਪ ਜਿਸ ਵਿੱਚ 12MP+12MP ਦਾ ਕੈਮਰਾ ਹੋ ਸਕਦਾ ਹੈ ਜਦਕਿ ਫਰੰਟ ਵਿੱਚ 10MP ਦਾ ਮਿਲ ਸਕਦਾ ਹੈ। Galaxy Z Flip 5 ਵਿੱਚ ਸਨੈਪਡ੍ਰੈਗਨ 8 ਜਨਰੇਸ਼ਨ 2 SOC, 3700 ਐਮਏਐਚ ਦੀ ਬੈਟਰੀ 25 ਵਾਟ ਦੇ ਫਾਸਟ ਚਾਰਜਿੰਗ ਦੇ ਨਾਲ, 12 GB ਤੱਕ ਰੈਮ ਅਤੇ 512 GB ਤੱਕ ਦੀ ਇੰਟਰਨਲ ਸਟੋਰੇਜ ਮਿਲ ਸਕਦੀ ਹੈ।
Samsung Galaxy watch 6 Series ਨੂੰ ਲੈ ਕੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਸੀਰੀਜ 2 ਸਾਈਜ ਰੂਪ 'ਚ ਲਾਂਚ ਹੋ ਸਕਦੀ ਹੈ। ਇਸ ਵਿੱਚ ਇੱਕ 40 mm ਚੈਸਿਸ ਅਤੇ 1.3 ਇੰਚ AMOLED ਡਿਸਪਲੇ ਨਾਲ ਅਤੇ ਦੂਜਾ 44 mm ਚੈਸਿਸ ਅਤੇ 1.47 ਇੰਚ AMOLED ਸਕ੍ਰੀਨ ਹੋ ਸਕਦੀ ਹੈ। ਸਮਾਰਟਵਾਚ 'ਚ 2GB ਰੈਮ ਅਤੇ 16GB ਸਟੋਰੇਜ ਸਪੇਸ ਦੇ ਨਾਲ Exynos w930 ਪ੍ਰੋਸੈਸਰ ਮਿਲ ਸਕਦਾ ਹੈ।
Samsung Galaxy Tab S9 ਸੀਰੀਜ ਦੇ ਤਹਿਤ ਕੰਪਨੀ ਟੈਬ ਨੂੰ ਤਿੰਨ ਰੂਪਾਂ 'ਚ ਲਾਂਚ ਕਰ ਸਕਦੀ ਹੈ। ਜਿਸ ਵਿੱਚ Galaxy Tab S9, Galaxy Tab S9 Plus ਅਤੇ Galaxy Tab S9 Ultra ਸ਼ਾਮਲ ਹੈ। ਟੈਬਲੇਟ ਨੂੰ ਕੰਪਨੀ ਸਨੈਪਡ੍ਰੈਗਨ 8 ਜਨਰੇਸ਼ਨ 2 ਚਿਪਸੈਟ, 12GB ਰੈਮ ਅਤੇ 512GB ਸਟੋਰੇਜ ਸਪੇਸ, 13MP+8MP ਦੇ ਦੋ ਕੈਮਰੇ ਅਤੇ 11,200mAh ਦੀ ਬੈਟਰੀ ਦੇ ਨਾਲ ਲਾਂਚ ਕਰ ਸਕਦੀ ਹੈ।