ਹੈਦਰਾਬਾਦ: ਫਲਿੱਪਕਾਰਟ ਵੱਲੋ ਆਪਣੇ ਗ੍ਰਾਹਕਾਂ ਲਈ ਸਾਲ 2024 ਦੀ ਸਭ ਤੋਂ ਵੱਡੀ ਸੇਲ ਦਾ ਐਲਾਨ ਕਰ ਦਿੱਤਾ ਗਿਆ ਹੈ। ਦੇਸ਼ ਦੇ 75ਵੇਂ ਗਣਤੰਤਰ ਦਿਵਸ ਤੋਂ ਪਹਿਲਾ ਪਲੇਟਫਾਰਮ 'ਤੇ Flipkart Republic Day 2024 ਸ਼ੁਰੂ ਹੋ ਰਹੀ ਹੈ ਅਤੇ ਇਸ ਸੇਲ ਦੀ ਅਧਿਕਾਰਿਤ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਫਲਿੱਪਕਾਰਟ ਯੂਜ਼ਰਸ ਲਈ Republic Day ਸੇਲ 2024 ਅਗਲੇ ਹਫ਼ਤੇ 14 ਜਨਵਰੀ ਨੂੰ ਸ਼ੁਰੂ ਹੋਵੇਗੀ ਅਤੇ 19 ਜਨਵਰੀ ਤੱਕ ਚਲੇਗੀ।
-
Flipkart Republic Day Sale Days. pic.twitter.com/SmdabuA71c
— Mukul Sharma (@stufflistings) January 8, 2024 " class="align-text-top noRightClick twitterSection" data="
">Flipkart Republic Day Sale Days. pic.twitter.com/SmdabuA71c
— Mukul Sharma (@stufflistings) January 8, 2024Flipkart Republic Day Sale Days. pic.twitter.com/SmdabuA71c
— Mukul Sharma (@stufflistings) January 8, 2024
Flipkart Republic Day ਸੇਲ 'ਚ ਮਿਲ ਰਹੇ ਨੇ ਆਫ਼ਰਸ: ਇਸ ਦੌਰਾਨ, ਕਈ ਪ੍ਰੋਡਕਟਸ 'ਤੇ No-Cost EMI ਦਾ ਲਾਭ ਮਿਲੇਗਾ ਅਤੇ SuperCoins ਦੇ ਰਾਹੀ ਵੀ ਡਿਸਕਾਊਂਟ ਮਿਲੇਗਾ। ਜੇਕਰ ਤੁਸੀਂ Flipkart Axis Bank Credit Card ਤੋਂ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 5 ਫੀਸਦੀ ਕੈਸ਼ਬੈਕ ਦਿੱਤਾ ਜਾਵੇਗਾ। ਸੇਲ ਦੌਰਾਨ Flipkart Axis Bank Credit Card ਯੂਜ਼ਰਸ ਤੋਂ ਇਲਾਵਾ ICICI ਬੈਂਕ ਅਕਾਊਂਟਸ ਹੋਲਡਰਸ ਨੂੰ ਵੀ ਲਾਭ ਮਿਲੇਗਾ। ICICI ਬੈਂਕ ਦੇ ਡੇਬਿਟ ਕਾਰਡ, ਕ੍ਰੇਡਿਟ ਕਾਰਡ ਜਾਂ EMI ਰਾਹੀ ਫੋਨ ਦੀ ਖਰੀਦਦਾਰੀ ਕਰਨ 'ਤੇ 10 ਫੀਸਦੀ ਦਾ ਕੈਸ਼ਬੈਕ ਮਿਲੇਗਾ। ਗ੍ਰਾਹਕ ਭੁਗਤਾਨ ਕਰਨ ਲਈ Flipkart Pay Later ਸੇਵਾ ਦਾ ਵੀ ਇਸਤੇਮਾਲ ਕਰ ਸਕਦੇ ਹਨ। ਸੇਲ ਦੌਰਾਨ ਹਰ ਚਾਰ ਘੰਟਿਆਂ 'ਚ ਰਾਕੇਟ ਡੀਲ ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਕਈ ਪ੍ਰੋਡਕਟਸ ਫਲੈਟ ਪ੍ਰਾਈਸ ਡੀਲ ਦੇ ਨਾਲ ਸਭ ਤੋਂ ਘਟ ਕੀਮਤ 'ਚ ਲਿਸਟ ਕੀਤੇ ਜਾਣਗੇ। ਇਸ ਤੋਂ ਇਲਾਵਾ, ਜ਼ਿਆਦਾ ਖਰੀਦਦਾਰੀ ਕਰਨ 'ਤੇ ਜ਼ਿਆਦਾ ਲਾਭ ਮਿਲੇਗਾ। ਜਿਵੇ ਕਿ 'Buy 3, Get 5 Percent Off' ਅਤੇ 'Buy 5, Get 7 Percent Off' ਵਰਗੇ ਆਫ਼ਰਸ ਮਿਲਣਗੇ।
ਸਮਾਰਟਫੋਨਾਂ 'ਤੇ ਮਿਲੇਗੀ ਛੋਟ: ਰੋਜ਼ 10 ਵਜੇ ਤੋਂ ਸ਼ਾਮ 4 ਵਜੇ ਤੱਕ ਅਤੇ ਸ਼ਾਮ 4 ਵਜੇ ਤੋਂ ਰਾਤ 10 ਵਜੇ ਦੇ ਵਿਚਕਾਰ 'Limited Hour Brand Deals' ਲਾਈਵ ਰਹੇਗੀ। ਫਲਿੱਪਕਾਰਟ ਪਲੱਸ ਯੂਜ਼ਰਸ ਨੂੰ 24 ਘੰਟੇ ਪਹਿਲਾ ਸੇਲ ਦਾ ਐਕਸੈਸ ਮਿਲ ਜਾਵੇਗਾ। ਸੇਲ 'ਚ ਕਈ ਸਮਾਰਟਫੋਨਾਂ 'ਤੇ ਵੀ ਭਾਰੀ ਛੋਟ ਮਿਲਣ ਵਾਲੀ ਹੈ। ਇਨ੍ਹਾਂ ਸਾਮਰਟਫੋਨਾਂ 'ਚ Samsung, Motorola, Apple, Google ਅਤੇ Realme ਦੇ ਫੋਨ ਸ਼ਾਮਲ ਹਨ।
Amazon Great Republic Day Sale: ਇਸ ਤੋਂ ਇਲਾਵਾ, ਐਮਾਜ਼ਾਨ ਦੀ 'Great Republic Day' ਸੇਲ ਦੀ ਡੇਟ ਵੀ ਸਾਹਮਣੇ ਆ ਗਈ ਹੈ। ਕੰਪਨੀ ਹਰ ਸਾਲ ਭਾਰਤ 'ਚ ਗਣਤੰਤਰ ਦਿਵਸ ਮੌਕੇ ਸੇਲ ਦਾ ਐਲਾਨ ਕਰਦੀ ਹੈ। ਇਸ ਵਾਰ ਵੀ ਐਮਾਜ਼ਾਨ ਨੇ ਸੇਲ ਦਾ ਐਲਾਨ ਕਰਦੇ ਹੋਏ ਇਸਦਾ ਪੇਜ ਲਾਈਵ ਕਰ ਦਿੱਤਾ ਹੈ। ਕੰਪਨੀ ਨੇ ਫਿਲਹਾਲ ਇਸ ਸੇਲ ਦੀ ਤਰੀਕ ਦਾ ਕੋਈ ਐਲਾਨ ਨਹੀਂ ਕੀਤਾ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਹ ਸੇਲ 14 ਜਨਵਰੀ ਤੋਂ ਸ਼ੁਰੂ ਹੋ ਸਕਦੀ ਹੈ। ਕੰਪਨੀ ਜਲਦ ਹੀ ਇਸ ਸੇਲ ਦੀ ਤਰੀਕ ਦਾ ਐਲਾਨ ਵੀ ਕਰ ਦੇਵੇਗੀ। ਸੇਲ ਦੌਰਾਨ ਐਮਾਜ਼ਾਨ ਨੇ SBI ਨਾਲ ਪਾਰਟਨਰਸ਼ਿੱਪ ਕੀਤੀ ਹੈ ਅਤੇ ਇਸਦੇ ਤਹਿਤ ਯੂਜ਼ਰਸ ਨੂੰ ਕਾਰਡ 'ਤੇ 10 ਫੀਸਦੀ ਛੋਟ ਮਿਲੇਗੀ।