ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਵਟਸਐਪ ਯੂਜ਼ਰਸ ਦੀ ਪ੍ਰਾਈਵੇਸੀ ਦਾ ਪੂਰਾ ਧਿਆਨ ਰੱਖ ਰਿਹਾ ਹੈ। ਹੁਣ ਕੰਪਨੀ ਐਂਡਰਾਈਡ ਅਤੇ IOS ਯੂਜ਼ਰਸ ਲਈ Privacy Checkup ਟੂਲ ਲੈ ਕੇ ਆਈ ਹੈ। ਇਸ ਟੂਲ ਰਾਹੀ ਪ੍ਰਾਈਵੇਸੀ ਸੈਟਿੰਗਸ ਦਾ ਇਸਤੇਮਾਲ ਕਰਨਾ ਆਸਾਨ ਹੋ ਜਾਵੇਗਾ।
Privacy Checkup ਟੂਲ: Privacy Checkup ਟੂਲ ਦੀ ਜਾਣਕਾਰੀ ਦਿੰਦੇ ਹੋਏ ਪਲੇਟਫਾਰਮ ਨੇ ਲਿਖਿਆ," ਇਹ Step-By-Step ਫੀਚਰ ਯੂਜ਼ਰਸ ਨੂੰ ਸਾਰੀਆਂ ਜ਼ਰੂਰੀ ਪ੍ਰਾਈਵੇਸੀ ਸੈਟਿੰਗਸ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਤੈਅ ਕਰਦਾ ਹੈ ਕਿ ਯੂਜ਼ਰਸ ਨੂੰ ਸਹੀ ਸੁਰੱਖਿਆਂ ਅਤੇ ਪ੍ਰਾਈਵੇਸੀ ਮਿਲੇ। ਇਸ ਫੀਚਰ ਲਈ ਯੂਜ਼ਰਸ ਨੂੰ 'Start Checkup' 'ਤੇ ਟੈਪ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਯੂਜ਼ਰਸ ਨੂੰ ਅਲੱਗ-ਅਲੱਗ ਪ੍ਰਾਈਵੇਸੀ ਸੈਟਿੰਗਸ 'ਚ ਨੇਵੀਗੇਟ ਕੀਤਾ ਜਾਵੇਗਾ।" ਕਾਲ ਤੋਂ ਲੈ ਕੇ ਪਰਸਨਲ ਜਾਣਕਾਰੀ ਤੱਕ ਇਹ ਟੂਲ ਅਲੱਗ-ਅਲੱਗ ਪ੍ਰਾਈਵੇਸੀ ਲੇਅਰਸ ਯੂਜ਼ਰਸ ਨੂੰ ਦਿੰਦਾ ਹੈ।
ਇਸ ਤਰ੍ਹਾਂ ਇਸਤੇਮਾਲ ਕਰੋ Privacy Checkup ਟੂਲ: Privacy Checkup ਟੂਲ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾ ਵਟਸਐਪ ਦੀ ਸੈਟਿੰਗ 'ਚ ਜਾਓ। ਫਿਰ ਪ੍ਰਾਈਵੇਸੀ 'ਤੇ ਟੈਪ ਕਰੋ। ਇਸ ਤੋਂ ਬਾਅਦ ਤੁਹਾਨੂੰ ਸਕ੍ਰੀਨ 'ਤੇ ਸਭ ਤੋਂ ਉੱਪਰ Privacy Checkup ਦਾ ਬੈਨਰ ਨਜ਼ਰ ਆ ਜਾਵੇਗਾ। ਫਿਰ ਤੁਸੀਂ ਪ੍ਰਾਈਵੇਸੀ ਸੈਟਿੰਗ 'ਚ ਜ਼ਰੂਰੀ ਬਦਲਾਅ ਕਰ ਸਕੋਗੇ। ਤੁਸੀਂ ਸੈਟਿੰਗਸ ਨੂੰ Privacy Checkup ਟੂਲ ਦੇ ਚਲਦੇ ਬਦਲ ਸਕਦੇ ਹੋ।
ਪ੍ਰਾਈਵੇਸੀ ਬਣਾਏ ਰੱਖਣ ਲਈ ਇਨ੍ਹਾਂ ਸੈਟਿੰਗਸ 'ਚ ਕਰੋ ਬਦਲਾਅ:
ਅਨਜਾਣ ਨੰਬਰਾਂ ਤੋਂ ਛੁਟਕਾਰਾ: ਸਭ ਤੋਂ ਪਹਿਲਾ ਅਨਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਅਤੇ ਮੈਸੇਜਾਂ ਤੋਂ ਛੁਟਕਾਰਾ ਪਾਉਣ ਲਈ ਸੈਟਿੰਗ 'ਚ ਬਦਲਾਅ ਕਰੋ। ਯੂਜ਼ਰਸ ਤੈਅ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਗਰੁੱਪ 'ਚ ਕੌਣ ਐਡ ਕਰ ਸਕਦਾ ਹੈ। ਬਲਾਕ ਕੀਤੇ ਹੋਏ ਨੰਬਰ ਮੈਨੇਜ ਕਰਨ ਦਾ ਆਪਸ਼ਨ ਵੀ ਯੂਜ਼ਰਸ ਨੂੰ ਮਿਲੇਗਾ।
ਪਰਸਨਲ ਜਾਣਕਾਰੀ 'ਤੇ ਕੰਟਰੋਲ: Privacy Checkup ਟੂਲ 'ਚ ਯੂਜ਼ਰਸ ਆਪਣੇ ਨਾਲ ਜੁੜੀ ਜਾਣਕਾਰੀ ਕਿਸਨੂੰ ਦਿਖਾਉਣਾ ਚਾਹੁੰਦੇ ਹਨ, ਇਹ ਤੈਅ ਕਰ ਸਕਦੇ ਹਨ। ਜਿਵੇਂ ਕਿ ਸਟੇਟਸ, ਐਕਟੀਵਿਟੀ, ਪ੍ਰੋਫਾਈਲ ਫੋਟੋ ਅਤੇ ਲਾਸਟ ਸੀਨ ਆਦਿ 'ਤੇ ਪ੍ਰਾਈਵੇਸੀ ਲਗਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਮੈਸੇਜ ਪੜ੍ਹੇ ਜਾਣ 'ਤੇ ਨਜ਼ਰ ਆਉਣ ਵਾਲੀ ਬਲੂ ਟਿੱਕ ਇਨੇਬਲ ਜਾਂ ਡਿਸੇਬਲ ਕਰਨ ਦਾ ਆਪਸ਼ਨ ਵੀ ਮਿਲੇਗਾ।
Default Message Timer: ਯੂਜ਼ਰਸ ਐਂਡ-ਟੂ-ਐਂਡ ਐਨਕ੍ਰਿਪਟਡ ਬੈਕਅੱਪ ਅਤੇ ਇੱਕ ਡਿਫੌਲਟ ਮੈਸੇਜ ਟਾਈਮਰ ਦੇ ਨਾਲ ਮੈਸੇਜ ਅਤੇ ਮੀਡੀਆ ਤੱਕ ਪਹੁੰਚ ਨੂੰ ਸੀਮਤ ਕਰ ਸਕਦੇ ਹਨ।
ਫਿੰਗਰਪ੍ਰਿੰਟ: ਇਸਦੇ ਨਾਲ ਹੀ Privacy Checkup ਟੂਲ ਰਾਹੀ ਯੂਜ਼ਰਸ ਨੂੰ ਫਿੰਗਰਪ੍ਰਿੰਟ ਦੀ ਮਦਦ ਨਾਲ ਐਪ ਲਾਕ ਕਰਨ ਦਾ ਆਪਸ਼ਨ ਵੀ ਮਿਲਦਾ ਹੈ। ਇਸ ਤਰ੍ਹਾਂ ਤੁਾਹਡੀ ਪ੍ਰਾਈਵੇਸੀ ਬਣੀ ਰਹੇਗੀ।