ਹੈਦਰਾਬਾਦ: POCO ਨੇ ਆਪਣੇ ਗ੍ਰਾਹਕਾਂ ਲਈ POCO M6 Pro 4G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਵਿਸ਼ਵ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ। POCO M6 Pro 4G ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। POCO ਨੇ ਇਸ ਡਿਵਾਈਸ ਦੇ 5G ਮਾਡਲ ਨੂੰ ਅਗਸਤ 2023 ਵਿੱਚ ਭਾਰਤ 'ਚ ਲਾਂਚ ਕਰ ਦਿੱਤਾ ਸੀ ਅਤੇ ਹੁਣ 4G ਮਾਡਲ ਨੂੰ ਵੀ ਲਾਂਚ ਕਰ ਦਿੱਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ POCO M6 Pro 4G ਸਮਾਰਟਫੋਨ ਤੋਂ ਇਲਾਵਾ POCO X6 ਸੀਰੀਜ਼ ਨੂੰ ਵੀ ਲਾਂਚ ਕੀਤਾ ਹੈ।
-
All the specs on #POCOM6Pro you need to know👇
— POCO (@POCOGlobal) January 11, 2024 " class="align-text-top noRightClick twitterSection" data="
Place your order now:https://t.co/IskbjnNsOL🛒
Can't wait to unlimit your play! pic.twitter.com/eUkZhodX74
">All the specs on #POCOM6Pro you need to know👇
— POCO (@POCOGlobal) January 11, 2024
Place your order now:https://t.co/IskbjnNsOL🛒
Can't wait to unlimit your play! pic.twitter.com/eUkZhodX74All the specs on #POCOM6Pro you need to know👇
— POCO (@POCOGlobal) January 11, 2024
Place your order now:https://t.co/IskbjnNsOL🛒
Can't wait to unlimit your play! pic.twitter.com/eUkZhodX74
POCO M6 Pro 4G ਦੀ ਕੀਮਤ: POCO M6 Pro 4G ਦੇ 8GB ਰੈਮ+256GB ਸਟੋਰੇਜ ਦੀ ਕੀਮਤ 14,900 ਰੁਪਏ, ਜਦਕਿ 12GB ਰੈਮ+256GB ਸਟੋਰੇਜ ਦੀ ਕੀਮਤ 19,000 ਰੁਪਏ ਰੱਖੀ ਗਈ ਹੈ। ਇਸ ਸਮਾਰਟਫੋਨ ਨੂੰ ਬਲੂ, ਬਲੈਕ ਅਤੇ ਪਰਪਲ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।
-
Here is our three colours for #POCOM6Pro.
— POCO (@POCOGlobal) January 11, 2024 " class="align-text-top noRightClick twitterSection" data="
Stylish, unique, and super stunning, the choice is all yours. pic.twitter.com/3L1Ufg7Saq
">Here is our three colours for #POCOM6Pro.
— POCO (@POCOGlobal) January 11, 2024
Stylish, unique, and super stunning, the choice is all yours. pic.twitter.com/3L1Ufg7SaqHere is our three colours for #POCOM6Pro.
— POCO (@POCOGlobal) January 11, 2024
Stylish, unique, and super stunning, the choice is all yours. pic.twitter.com/3L1Ufg7Saq
POCO M6 Pro 4G ਦੇ ਫੀਚਰਸ: POCO M6 Pro 4G ਸਮਾਰਟਫੋਨ 'ਚ 6.67 ਇੰਚ ਦੀ AMOLED ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 1300nits ਦੀ ਪੀਕ ਬ੍ਰਾਈਟਨੈੱਸ ਅਤੇ ਕਾਰਨਿੰਗ ਗੋਰਿਲਾ 5 ਪ੍ਰੋਟੈਕਸ਼ਨ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Helio G99 ਅਲਟ੍ਰਾ ਚਿਪਸੈੱਟ ਮਿਲ ਸਕਦੀ ਹੈ ਅਤੇ Mali G57 MC2 GPU ਮਿਲਦਾ ਹੈ, ਜੋ TSMC ਦੀ 6nm ਪ੍ਰਕਿਰੀਆਂ 'ਤੇ ਬਣਾਇਆ ਗਿਆ ਹੈ। ਇਸ ਸਮਾਰਟਫੋਨ ਨੂੰ 16GB LPDDR4X ਰੈਮ ਅਤੇ 256GB UFS 2.2 ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਮਿਲਦਾ ਹੈ, ਜਿਸ 'ਚ OIS ਦੇ ਨਾਲ 64MP ਪ੍ਰਾਈਮਰੀ ਸੈਂਸਰ, 8MP ਅਲਟ੍ਰਾ ਵਾਈਡ ਐਂਗਲ ਲੈਂਸ ਅਤੇ 2MP ਦਾ ਮੈਕਰੋ ਸੈਂਸਰ ਸ਼ਾਮਲ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਸਮਾਰਟਫੋਨ ਨੂੰ 44 ਮਿੰਟ 'ਚ 0 ਤੋਂ 100 ਫੀਸਦੀ ਤੱਕ ਚਾਰਜ਼ ਕੀਤਾ ਜਾ ਸਕਦਾ ਹੈ।
-
Finally unveil the new SPEED-CIES #POCOX6Pro #POCOX6 and#POCOM6Pro to you!
— POCO (@POCOGlobal) January 11, 2024 " class="align-text-top noRightClick twitterSection" data="
Comes with: flagship features and superb configuration in their price segments🤩 pic.twitter.com/urrhxEpr80
">Finally unveil the new SPEED-CIES #POCOX6Pro #POCOX6 and#POCOM6Pro to you!
— POCO (@POCOGlobal) January 11, 2024
Comes with: flagship features and superb configuration in their price segments🤩 pic.twitter.com/urrhxEpr80Finally unveil the new SPEED-CIES #POCOX6Pro #POCOX6 and#POCOM6Pro to you!
— POCO (@POCOGlobal) January 11, 2024
Comes with: flagship features and superb configuration in their price segments🤩 pic.twitter.com/urrhxEpr80
Poco X6 ਸੀਰੀਜ਼ ਲਾਂਚ: ਇਸ ਤੋਂ ਇਲਾਵਾ, Poco ਨੇ ਆਪਣੇ ਗ੍ਰਾਹਕਾਂ ਲਈ Poco X6 ਸੀਰੀਜ਼ ਨੂੰ ਵੀ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। Poco X6 ਸੀਰੀਜ਼ 'ਚ Poco X6 ਅਤੇ Poco X6 ਪ੍ਰੋ ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਦੀ ਕੀਮਤ 19,000 ਰੁਪਏ ਤੋਂ ਘਟ ਰੱਖੀ ਗਈ ਹੈ।