ETV Bharat / science-and-technology

UPI PayNow Linkage: ਭਾਰਤ ਅਤੇ ਸਿੰਗਾਪੁਰ ਵਿਚਕਾਰ ਡਿਜੀਟਲ ਲੈਣ-ਦੇਣ ਹੋਇਆ ਸੌਖਾ, UPI ਨਾਲ ਜੁੜਿਆ PayNow

ਡਿਜੀਟਲ ਲੈਣ-ਦੇਣ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਿੰਗਾਪੁਰ ਦੇ PM ਲੀ ਸੀਨ ਲੁੰਗ ਨਾਲ UPI-PayNow ਲਿੰਕੇਜ ਦੀ ਸ਼ੁਰੂਆਤ ਕੀਤੀ ਹੈ। UPI ਦੇ PayNow ਨਾਲ ਜੁੜਨ ਤੋਂ ਬਾਅਦ ਹੁਣ ਦੋਵਾਂ ਦੇਸ਼ਾਂ ਵਿੱਚ ਲੈਣ-ਦੇਣ ਸੌਖਾ ਹੋ ਜਾਵੇਗਾ।

UPI PayNow Linkage
UPI PayNow Linkage
author img

By

Published : Feb 21, 2023, 1:20 PM IST

Updated : Feb 21, 2023, 2:37 PM IST

ਨਵੀ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਅਤੇ ਸਿੰਗਾਪੁਰ ਦੇ ਪ੍ਰਧਾਨਮੰਤਰੀ ਨੇ ਭਾਰਤ ਦੇ ਯੂਨੀਫਾਈਡ ਪੇਸੈਂਟਸ ਇੰਟਰਫੇਸ ਅਤੇ ਸਿੰਗਾਪੁਰ ਦੇ ਪੇ ਨਾਓ ਵਿਚਕਾਰ ਸਰਹੱਦ ਪਾਰ ਸੰਪਰਕ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿੰਗਾਪੁਰ ਦੇ PM ਲੀ ਸੀਨ ਲੁੰਗ ਨੇ ਵੀਡੀਓ ਕਾਨਫਰੰਸ ਰਾਹੀਂ UPI ਅਤੇ ਸਿੰਗਾਪੁਰ ਦੇ PayNow ਨੂੰ ਆਪਸ ਵਿੱਚ ਜੋੜਨ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਅਤੇ ਸਿੰਗਾਪੁਰ ਦੇ ਮੋਦ੍ਰਿਕ ਪ੍ਰਾਧੀਕਰਣ ਦੇ ਐਮਡੀ ਰਵੀ ਮੇਨਨ ਵੀ ਮੌਜੂਦ ਸਨ। ਇਸ ਦੌਰਾਨ PM ਮੋਦੀ ਨੇ ਕਿਹਾ ਕਿ UPI-PayNow ਲਿੰਕੇਜ ਦੀ ਸ਼ੁਰੂਆਤ ਦੋਨਾਂ ਦੇਸ਼ਾਂ ਦੇ ਨਾਗਰਿਕਾਂ ਲਈ ਇੱਕ ਤੋਹਫਾ ਹੈ, ਜਿਸਦਾ ਉਹ ਬੇਸਬਰੀ ਨਾਲ ਇੰਤੇਜ਼ਾਰ ਕਰ ਰਹੇ ਸੀ। PM ਨੇ ਕਿਹਾ ਮੈਂ ਇਸਦੇ ਲਈ ਭਾਰਤ ਅਤੇ ਸਿੰਗਾਪੁਰ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ।

ਇਸ ਨਵੀਂ ਕੁਨੈਕਟੀਵੀਟੀ ਦਾ ਲਾਭ: ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਅਤੇ ਸਿੰਗਾਪੁਰ ਦੀ ਮੁਦਰਾ ਅਥਾਰਟੀ ਦੇ ਮੈਨੇਜਿੰਗ ਡਾਇਰੈਕਟਰ ਰਵੀ ਮੈਨਨ ਨੇ ਇਸ ਸਹੂਲਤ ਦੀ ਸ਼ੁਰੂਆਤ ਕੀਤੀ। PM ਮੋਦੀ ਨੇ ਕਿਹਾ , ਅੱਜ ਤੋਂ ਸਿੰਗਾਪੁਰ ਅਤੇ ਭਾਰਤ ਵਿੱਚ ਲੋਕ ਆਪਣੇ ਮੋਬਾਇਲ ਫੋਨਾਂ ਤੋਂ ਉਸੇ ਤਰੀਕੇ ਨਾਲ ਪੈਸੇ ਟ੍ਰਾਂਸਫਰ ਕਰ ਸਕਣਗੇ, ਜਿਵੇਂ ਉਹ ਆਪਣੇ-ਆਪਣੇ ਦੇਸ਼ਾਂ ਵਿੱਚ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਹੂਲਤ ਦਾ ਪ੍ਰਵਾਸੀ ਭਾਰਤੀਆਂ, ਵਿਦਿਆਰਥੀਆਂ, ਪੇਸ਼ੇਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2022 ਵਿੱਚ ਯੂਪੀਆਈ ਰਾਹੀਂ 12,6,000 ਅਰਬ ਰੁਪਏ ਤੋਂ ਵੱਧ ਦੇ 74 ਅਰਬ ਲੈਣ-ਦੇਣ ਹੋਏ ਹਨ। ਉਨ੍ਹਾਂ ਨੇ ਕਿਹਾ ,ਯੂਪੀਆਈ ਰਾਹੀ ਇੰਨੀ ਵੱਡੀ ਗਿਣਤੀ ਵਿੱਚ ਲੈਣ-ਦੇਣ ਦਰਸਾਉਦਾ ਹੈ ਕਿ ਇਹ ਸਵਦੇਸ਼ੀ ਰੂਪ ਵਿੱਚ ਤਿਆਰ ਕੀਤੀ ਗਈ ਭੁਗਤਾਨ ਪ੍ਰਣਾਲੀ ਸੁਰੱਖਿਅਤ ਹੈ।

  • Digital India program has made possible unprecedented reforms in governance and public service delivery. This is the strength of India's digital infrastructure that during COVID, we were able to make direct transfers to the bank accounts of crores of people: PM Narendra Modi pic.twitter.com/DcCMDhOdbv

    — ANI (@ANI) February 21, 2023 " class="align-text-top noRightClick twitterSection" data=" ">

ਲੱਖਾਂ ਲੋਕਾਂ ਨੂੰ ਹੋਵੇਗਾ ਫਾਇਦਾ: ਇਸ ਸੁਵਿਧਾ ਦੇ ਸ਼ੁਰੂ ਹੋਣ ਨਾਲ ਸਿੰਗਾਪੁਰ ਵਿੱਚ ਰਹਿ ਰਹੇ ਲੱਖਾ ਭਾਰਤੀਆਂ ਨੂੰ ਫਾਇਦਾ ਹੋਵੇਗਾ। PM ਮੋਦੀ ਨੇ ਲਾਂਚ ਪ੍ਰੋਗਰਾਮ ਵਿੱਚ ਕਿਹਾ UPI ਅਤੇ PayNow ਕਨੈਕਟੀਵੀਟੀ ਨਾਲ ਦੋਨਾਂ ਦੇਸ਼ਾਂ ਦੇ ਵਿੱਚ ਡਿਜੀਟਲ ਲੈਣ-ਦੇਣ ਅਸਾਨ ਹੋ ਜਾਵੇਗਾ। ਲੋਕ QR ਕੋਡ ਅਧਾਰਿਤ ਜਾਂ ਸਿਰਫ ਬੈਂਕ ਖਾਤੇ ਨਾਲ ਜੂੜੇ ਮੋਬਾਇਲ ਨੰਬਰ ਦੇ ਰਾਹੀ ਲੈਣ-ਦੇਣ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਸਿੰਗਾਪੁਰ ਦੇ ਵਿਚਕਾਰ ਫਿਨਟੇਕ ਸੇਵਾਵਾਂ ਨੂੰ ਜੋੜਨ ਨਾਲ ਤਕਨੀਕ ਇੱਕ ਨਵੇਂ ਪੱਧਰ 'ਤੇ ਪਹੁੰਚ ਜਾਵੇਗੀ।

ਡਿਜੀਟਲ ਭੁਗਤਾਨ ਵਿੱਚ ਭਾਰਤ ਸਭ ਤੋਂ ਅੱਗੇ: ਤੁਹਾਨੂੰ ਦੱਸ ਦਈਏ UPI ਸੇਵਾਵਾਂ ਨੂੰ ਸ਼ੁਰੂ ਕਰਨ ਵਾਲਾ ਸਿੰਗਾਪੁਰ ਭਾਵੇ ਹੀ ਨਵਾਂ ਨਾਮ ਹੈ, ਪਰ ਇਸ ਪੇਮੈਂਟ ਸਿਸਟਮ ਲਈ ਕਈ ਦੇਸ਼ਾਂ ਨਾਲ ਕਰਾਰ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। UPI ਅਤੇ PayNow ਕਨੈਕਟੀਵੀਟੀ ਨਾਲ ਦੋਨੋਂ ਦੇਸ਼ਾਂ ਵਿਚਕਾਰ ਦੇ ਵਪਾਰ ਨੂੰ ਕਾਫੀ ਫਾਇਦਾ ਹੋਵੇਗਾ। ਡਿਜੀਟਲ ਲੈਣ-ਦੇਣ ਵਿੱਚ ਭਾਰਤ ਦੁਨੀਆਂ ਵਿੱਚ ਸਭ ਤੋਂ ਅੱਗੇ ਹੈ। ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੂਦਰਾ ਕੋਸ਼ ਨੇ ਭਾਰਤ ਦੇ ਇਸ ਸਿਸਟਮ ਦੀ ਪ੍ਰਸ਼ੰਸਾਂ ਕੀਤੀ। ਦੂਜੇ ਪਾਸੇ UPI ਤੋਂ ਹੋਣ ਵਾਲੇ ਪੇਮੈਂਟ ਦੇ ਅੰਕੜੇ ਦੇਸ਼ ਵਿੱਚ ਲਗਾਤਾਰ ਵਧ ਰਹੇ ਹਨ। ਭਾਰਤ ਸਰਕਾਰ ਲਗਾਤਾਰ ਇਸਦੇ ਵਿਸਤਾਰ 'ਤੇ ਜੋਰ ਦੇ ਰਹੀ ਹੈ।

ਇਹ ਵੀ ਪੜ੍ਹੋ :- 6G Network : ਇਸ ਦੇਸ਼ ਵਿੱਚ 6G ਤਕਨੀਕ ਨੂੰ ਪ੍ਰਫੁੱਲਤ ਕਰਨ 'ਤੇ ਜ਼ੋਰ , 6G Mobile Service ਸ਼ੁਰੂ ਕਰਨ ਦਾ ਸਮਾਂ ਤੈਅ

Last Updated : Feb 21, 2023, 2:37 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.