ਹੈਦਰਾਬਾਦ: Oppo ਆਪਣੇ ਯੂਜ਼ਰਸ ਲਈ Oppo Reno 11 ਅਤੇ Oppo Reno 11 ਪ੍ਰੋ ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਇਨ੍ਹਾਂ ਦੋਨੋ ਸਮਾਰਟਫੋਨਾਂ ਨੂੰ ਬਾਜ਼ਾਰ 'ਚ ਇਸ ਮਹੀਨੇ ਲਾਂਚ ਕੀਤਾ ਜਾਵੇਗਾ। ਲਾਂਚਿੰਗ ਤੋਂ ਪਹਿਲਾ ਹੀ ਕੰਪਨੀ ਆਪਣੇ ਯੂਜ਼ਰਸ ਨੂੰ ਪ੍ਰੀ-ਰਿਜ਼ਰਵੇਸ਼ਨ ਦਾ ਮੌਕਾ ਦੇ ਰਹੀ ਹੈ। Oppo Reno 11 ਸੀਰੀਜ਼ ਦੇ ਦੋਨੋ ਫੋਨ 14 ਨਵੰਬਰ ਤੋਂ ਹੀ ਪ੍ਰੀ-ਰਿਜ਼ਰਵੇਸ਼ਨ ਲਈ ਪੇਸ਼ ਕਰ ਦਿੱਤੇ ਗਏ ਹਨ। ਇਸਦੇ ਨਾਲ ਹੀ ਫੋਨ ਦੇ ਪ੍ਰੀ-ਰਿਜ਼ਰਵੇਸ਼ਨ ਨੂੰ ਲੈ ਕੇ ਕਈ ਨਵੇਂ ਅੰਕੜੇ ਸਾਹਮਣੇ ਆਏ ਹਨ।
Oppo Reno 11 ਸੀਰੀਜ਼ ਦੇ ਪ੍ਰੀ-ਰਿਜ਼ਰਵੇਸ਼ਨ ਨੂੰ ਲੈ ਕੇ ਅੰਕੜੇ: Oppo Reno 11 ਸੀਰੀਜ਼ ਦੇ ਪ੍ਰੀ-ਰਿਜ਼ਰਵੇਸ਼ਨ ਦਾ ਅੰਕੜਾ 2,50,000 ਯੂਨਿਟ ਦੇ ਪਾਰ ਪਹੁੰਚ ਚੁੱਕਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਅੰਕੜਾ ਸਿਰਫ਼ ਇੱਕ ਹਫ਼ਤੇ ਦਾ ਹੈ। Oppo Reno 11 ਅਤੇ Oppo Reno 11 ਪ੍ਰੋ ਸਮਾਰਟਫੋਨ 23 ਨਵੰਬਰ ਨੂੰ ਲਾਂਚ ਕੀਤਾ ਜਾ ਰਿਹਾ ਹੈ।
Oppo Reno 11 ਸੀਰੀਜ਼ ਨੂੰ ਲੋਕਾਂ ਦੀ ਮਿਲ ਰਹੀ ਵਧੀਆਂ ਪ੍ਰਤੀਕਿਰੀਆਂ: ਰਿਪੋਰਟਸ ਅਨੁਸਾਰ, Oppo Reno 11 ਸੀਰੀਜ਼ ਨੂੰ ਲੈ ਕੇ ਯੂਜ਼ਰਸ ਬਹੁਤ ਉਤਸ਼ਾਹਿਤ ਹਨ। ਇਸ ਲਈ Oppo Reno 11 ਸੀਰੀਜ਼ ਦੇ ਪ੍ਰੀ-ਰਿਜ਼ਰਵੇਸ਼ਨ ਦੇ ਪਹਿਲੇ ਦਿਨ ਹੀ ਕੰਪਨੀ ਨੂੰ ਯੂਜ਼ਰਸ ਦੀ ਕਾਫ਼ੀ ਵਧੀਆਂ ਪ੍ਰਤੀਕਿਰੀਆਂ ਮਿਲ ਰਹੀ ਹੈ। ਇਸ ਸੀਰੀਜ਼ ਦੇ ਪਹਿਲੇ ਦਿਨ 24 ਘੰਟਿਆਂ 'ਚ ਹੀ Oppo Reno 11 ਸੀਰੀਜ਼ ਦੀ 1,00,000 ਯੂਨਿਟ ਪ੍ਰੀ-ਰਿਜ਼ਰਵ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, Oppo Reno 11 ਸੀਰੀਜ਼ ਦੀ 2,20,000 ਪ੍ਰੀ-ਬੁੱਕਿੰਗ Oppo Mall platform ਤੋਂ ਹੋਈ ਹੈ ਜਦਕਿ 30,000 ਰਿਜ਼ਰਵੇਸ਼ਨ Oppo ਦੇ ਅਧਿਕਾਰਿਤ ਸਟੋਰ ਤੋਂ ਹੋਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Oppo Reno 11 ਸੀਰੀਜ਼ ਪਹਿਲਾ ਚੀਨ 'ਚ ਲਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਇਸ ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਵੇਗੀ।
OPPO Reno 11 ਸੀਰੀਜ਼ ਦੇ ਫੀਚਰਸ ਹੋਏ ਲੀਕ: OPPO Reno 11 ਸੀਰੀਜ਼ ਦੇ ਲਾਂਚ ਹੋਣ ਤੋਂ ਪਹਿਲਾ ਹੀ ਕਈ ਫੀਚਰਸ ਲੀਕ ਹੋ ਗਏ ਹਨ। ਇਹ ਸੀਰੀਜ਼ 23 ਨਵੰਬਰ ਨੂੰ ਲਾਂਚ ਹੋਵੇਗੀ। ਇਸ ਸੀਰੀਜ਼ 'ਚ OPPO Reno 11 ਅਤੇ OPPO Reno 11 ਪ੍ਰੋ ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਦੇ ਕੁਝ ਫੀਚਰਸ ਦਾ ਖੁਲਾਸਾ ਹੋਇਆ ਹੈ। OPPO Reno 11 ਸੀਰੀਜ਼ 'ਚ ਕਰਵਡ-ਐਜ ਡਿਸਪਲੇ ਅਤੇ ਵਧੀਆਂ ਕੈਮਰਾ ਫੀਚਰਸ ਦਿੱਤੇ ਗਏ ਹਨ। ਕਿਹਾ ਜਾ ਰਿਹਾ ਹੈ ਕਿ ਇਸ ਸੀਰੀਜ਼ 'ਚ ਰਿਫ੍ਰੈਸ਼ ਰਿਅਰ ਡਿਜ਼ਾਈਨ ਅਤੇ ਇੱਕ ਪੈਰੀਸਕੋਪ ਟੈਲੀਫੋਟੋ ਕੈਮਰਾ ਮਿਲ ਸਕਦਾ ਹੈ।