ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਆਪਣੇ ਯੂਜ਼ਰਸ ਲਈ 'Ownership' ਫੀਚਰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਵਟਸਐਪ ਅਕਾਊਂਟ ਦਾ ਮਾਲਿਕ ਕਿਸੇ ਹੋਰ ਨੂੰ ਬਣਾ ਸਕਦੇ ਹਨ। ਇਸ ਫੀਚਰ ਨੂੰ ਐਂਡਰਾਈਡ ਬੀਟਾ 2.24.2.27 'ਤੇ ਸਪਾਟ ਕੀਤਾ ਗਿਆ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਫੀਚਰ ਨੂੰ ਪਹਿਲਾ ਐਂਡਰਾਈਡ ਯੂਜ਼ਰਸ ਲਈ ਪੇਸ਼ ਕੀਤਾ ਜਾਵੇਗਾ।
-
📝 WhatsApp beta for Android 2.24.2.17: what's new?
— WABetaInfo (@WABetaInfo) January 18, 2024 " class="align-text-top noRightClick twitterSection" data="
WhatsApp is working on a feature to transfer the channel ownership, and it will be available in a future update!https://t.co/waFJxOH70m pic.twitter.com/Y30xXChkl1
">📝 WhatsApp beta for Android 2.24.2.17: what's new?
— WABetaInfo (@WABetaInfo) January 18, 2024
WhatsApp is working on a feature to transfer the channel ownership, and it will be available in a future update!https://t.co/waFJxOH70m pic.twitter.com/Y30xXChkl1📝 WhatsApp beta for Android 2.24.2.17: what's new?
— WABetaInfo (@WABetaInfo) January 18, 2024
WhatsApp is working on a feature to transfer the channel ownership, and it will be available in a future update!https://t.co/waFJxOH70m pic.twitter.com/Y30xXChkl1
ਵਟਸਐਪ ਯੂਜ਼ਰਸ ਨੂੰ ਮਿਲੇਗਾ 'Ownership' ਫੀਚਰ: ਇਸ ਫੀਚਰ ਦੀ ਜਾਣਕਾਰੀ WABetaInfo ਨੇ ਸ਼ੇਅਰ ਕੀਤੀ ਹੈ। ਇਸ ਵੈੱਬਸਾਈਟ ਅਨੁਸਾਰ, 'Ownership' ਫੀਚਰ ਫਿਲਹਾਲ ਵਿਕਸਿਤ ਪੜਾਅ 'ਤੇ ਹੈ ਅਤੇ ਸਿਰਫ਼ ਚੁਣੇ ਹੋਏ ਬੀਟਾ ਯੂਜ਼ਰਸ ਲਈ ਉਪਲਬਧ ਕਰਵਾਇਆ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਵਟਸਐਪ ਚੈਨਲ ਦੀ Ownership ਕਿਸੇ ਹੋਰ ਵਿਅਕਤੀ ਨੂੰ ਦੇ ਸਕਦੇ ਹਨ।
Ownership ਫੀਚਰ ਕੀ ਹੈ?: ਇਹ ਫੀਚਰ ਸਿਰਫ਼ ਵਟਸਐਪ ਚੈਨਲ ਲਈ ਪੇਸ਼ ਕੀਤਾ ਜਾ ਰਿਹਾ ਹੈ। ਵਟਸਐਪ ਪ੍ਰੋਫਾਈਲ ਜਾਂ ਗਰੁੱਪ ਲਈ ਅਜੇ ਤੱਕ ਇਸ ਫੀਚਰ ਨੂੰ ਲਾਂਚ ਕਰਨ ਦੀ ਗੱਲ ਸਾਹਮਣੇ ਨਹੀਂ ਆਈ ਹੈ। ਆਉਣ ਵਾਲੇ ਸਮੇਂ 'ਚ ਵਟਸਐਪ 'Ownership' ਫੀਚਰ ਨੂੰ ਵਟਸਐਪ ਗਰੁੱਪ ਜਾਂ ਸਾਰੇ ਯੂਜ਼ਰਸ ਲਈ ਜਾਰੀ ਕਰ ਸਕਦਾ ਹੈ। ਇਸ ਸਮੇਂ 'Ownership' ਫੀਚਰ ਨੂੰ ਸਿਰਫ਼ ਵਟਸਐਪ ਚੈਨਲ ਲਈ ਪੇਸ਼ ਕੀਤਾ ਗਿਆ ਹੈ। Ownership ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਵਟਸਐਪ ਚੈਨਲ ਦਾ ਮਾਲਿਕ ਕਿਸੇ ਹੋਰ ਵਿਅਕਤੀ ਨੂੰ ਵੀ ਬਣਾ ਸਕਦੇ ਹਨ, ਜਿਸ ਤੋਂ ਬਾਅਦ ਮਾਲਿਕ ਬਣਾਇਆ ਗਿਆ ਵਿਅਕਤੀ ਵੀ ਉਸ ਵਟਸਐਪ ਚੈਨਲ ਦਾ ਇਸਤੇਮਾਲ ਕਰ ਸਕੇਗਾ।
ਵਟਸਐਪ 'App Update' ਫੀਚਰ: ਇਸ ਤੋਂ ਇਲਾਵਾ, ਕੰਪਨੀ ਨੇ ਆਪਣੇ ਯੂਜ਼ਰਸ ਲਈ 'App Update' ਫੀਚਰ ਵੀ ਪੇਸ਼ ਕੀਤਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਵਟਸਐਪ ਅਪਡੇਟ ਕਰਨ ਲਈ ਗੂਗਲ ਪਲੇ ਸਟੋਰ 'ਤੇ ਜਾਣ ਦੀ ਲੋੜ ਨਹੀਂ ਪਵੇਗੀ। ਵਰਤਮਾਨ ਸਮੇਂ 'ਚ ਯੂਜ਼ਰਸ ਨੂੰ ਵਟਸਐਪ 'ਤੇ ਆਉਣ ਵਾਲੇ ਅਪਡੇਟ ਦਾ ਪਤਾ ਨਹੀਂ ਲੱਗਦਾ ਅਤੇ ਉਹ ਪੁਰਾਣੇ ਵਰਜ਼ਨ ਦਾ ਹੀ ਇਸਤੇਮਾਲ ਕਰਦੇ ਰਹਿੰਦੇ ਹਨ, ਜਿਸ ਕਰਕੇ ਯੂਜ਼ਰਸ ਨੂੰ ਨਵੇਂ ਅਪਡੇਟ ਮਿਲਣ 'ਚ ਦੇਰੀ ਹੋ ਜਾਂਦੀ ਹੈ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਯੂਜ਼ਰਸ ਨੂੰ ਵਟਸਐਪ ਦੇ ਅੰਦਰ ਸੈਟਿੰਗਸ 'ਚ ਹੀ ਐਪ ਅਪਡੇਟ ਦਾ ਆਪਸ਼ਨ ਮਿਲ ਜਾਵੇਗਾ।