ਹੈਦਰਾਬਾਦ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ OPPO 10 ਜੁਲਾਈ ਨੂੰ ਭਾਰਤ 'ਚ Oppo Reno 10 ਸੀਰੀਜ਼ ਲਾਂਚ ਕਰੇਗਾ। ਇਸ ਦੇ ਤਹਿਤ 3 ਸਮਾਰਟਫੋਨ ਲਾਂਚ ਕੀਤੇ ਜਾਣਗੇ। ਜਿਸ 'ਚ Oppo Reno 10, Reno 10 Pro ਅਤੇ Reno 10 Pro Plus ਹੋਣਗੇ। ਤੁਸੀਂ ਇਸ ਸੀਰੀਜ਼ ਨੂੰ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਰਾਹੀਂ ਖਰੀਦ ਸਕੋਗੇ।
Oppo Reno 10 ਸੀਰੀਜ਼ ਦੀ ਕੀਮਤ: ਕੀਮਤ ਦੀ ਗੱਲ ਕਰੀਏ ਤਾਂ ਲੀਕਸ ਦੇ ਮੁਤਾਬਕ, ਕੰਪਨੀ Oppo Reno 10 ਸੀਰੀਜ਼ ਨੂੰ 30,000 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕਰ ਸਕਦੀ ਹੈ, ਜੋ ਕਿ 50,000 ਰੁਪਏ ਤੱਕ ਜਾਵੇਗੀ। ਯਾਨੀ ਟਾਪ ਮਾਡਲ 45 ਤੋਂ 50,000 ਦੇ ਵਿਚਕਾਰ ਹੋ ਸਕਦਾ ਹੈ।
Oppo Reno 10 ਸੀਰੀਜ਼ ਦੇ ਫੀਚਰਸ: ਕੰਪਨੀ ਪਹਿਲਾਂ ਹੀ ਓਪੋ ਰੇਨੋ 10 ਸੀਰੀਜ਼ ਨੂੰ ਚੀਨ 'ਚ ਲਾਂਚ ਕਰ ਚੁੱਕੀ ਹੈ। ਅਜਿਹੇ 'ਚ ਫੋਨ ਦੇ ਕਈ ਫੀਚਰਸ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ ਕੰਪਨੀ ਇਨ੍ਹਾਂ 'ਚ ਬਦਲਾਅ ਕਰ ਸਕਦੀ ਹੈ। ਚੀਨ ਵਿੱਚ Oppo Reno 10 ਵਿੱਚ FHD+ ਰੈਜ਼ੋਲਿਊਸ਼ਨ ਵਾਲੀ 6.7-ਇੰਚ ਦੀ AMOLED ਡਿਸਪਲੇਅ ਹੈ, ਜੋ ਕਿ 120hz ਦੀ ਰਿਫਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਫੋਟੋਗ੍ਰਾਫੀ ਲਈ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਵਿੱਚ 64+32+8MP ਦੇ ਤਿੰਨ ਕੈਮਰੇ ਹਨ। ਇੱਕ 32MP ਕੈਮਰਾ ਫਰੰਟ ਵਿੱਚ ਉਪਲਬਧ ਹੈ। ਇਹ ਸਮਾਰਟਫੋਨ ਸਨੈਪਡ੍ਰੈਗਨ 778G SoC ਦੁਆਰਾ ਸੰਚਾਲਿਤ ਹੈ ਅਤੇ 4,600mAh ਬੈਟਰੀ ਨਾਲ ਆਉਂਦਾ ਹੈ, ਜੋ 80W ਵਾਇਰਡ ਚਾਰਜਿੰਗ ਨੂੰ ਸਪੋਰਟ ਕਰਦਾ ਹੈ। Oppo Reno 10 Pro ਨੂੰ 6.74-ਇੰਚ AMOLED ਡਿਸਪਲੇ, 50MP + 32MP + 8MP ਟ੍ਰਿਪਲ ਕੈਮਰਾ ਵਨੀਲਾ ਮਾਡਲ ਨਾਲੋਂ ਬਿਹਤਰ ਰੈਜ਼ੋਲਿਊਸ਼ਨ ਨਾਲ ਮਿਲਦਾ ਹੈ। ਸੀਰੀਜ਼ ਦੇ ਟਾਪ ਐਂਡ ਮਾਡਲ ਯਾਨੀ Oppo Reno 10 Pro Plus ਵਿੱਚ 50MP + 64MP + 8MP ਦਾ ਟ੍ਰਿਪਲ ਕੈਮਰਾ ਸੈੱਟਅਪ ਹੈ। ਪ੍ਰੋ ਮਾਡਲ ਵਿੱਚ ਕੰਪਨੀ MediaTek Dimensity 8200 SoC ਨੂੰ ਸਪੋਰਟ ਕਰਦੀ ਹੈ ਜਦਕਿ Pro Plus ਵਿੱਚ Snapdragon 8+ Gen 1 SoC ਨੂੰ ਸਪੋਰਟ ਕੀਤਾ ਗਿਆ ਹੈ। ਬੈਟਰੀ ਦੀ ਗੱਲ ਕਰੀਏ ਤਾਂ Oppo ਨੇ Reno 10 Pro ਵਿੱਚ 4,600mAh ਦੀ ਬੈਟਰੀ ਅਤੇ Reno 10 Pro Plus ਵਿੱਚ 4,700mAh ਦੀ ਬੈਟਰੀ ਦਿੱਤੀ ਹੈ। ਦੋਵੇਂ 100W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੇ ਹਨ।
- WhatsApp ਨੇ ਪੇਸ਼ ਕੀਤਾ ਇੱਕ ਹੋਰ ਨਵਾਂ ਫੀਚਰ, ਹੁਣ 32 ਲੋਕਾਂ ਨਾਲ ਕੀਤੀ ਜਾ ਸਕੇਗੀ Video Call
- ਡਾਇਨਾਸੌਰ ਦੇ ਸਮੇਂ ਮੌਜੂਦ ਸੀ ਮਨੁੱਖੀ ਪੂਰਵਜ, ਜਾਣੋ ਅਧਿਐਨ 'ਚ ਕੀ ਹੋਇਆ ਖੁਲਾਸਾ
- Chandrayaan-3 Launch Date: ਚੰਦਰਯਾਨ-3 ਨੂੰ ਜੁਲਾਈ ਦੀ ਇਸ ਤਰੀਕ ਦੇ ਵਿਚਕਾਰ ਕੀਤਾ ਜਾ ਸਕਦੈ ਲਾਂਚ
Oppo ਤੋਂ ਬਾਅਦ Nothing Phone 2 ਨੂੰ ਵੀ ਕੀਤਾ ਜਾਵੇਗਾ ਲਾਂਚ: Oppo ਤੋਂ ਬਾਅਦ ਭਾਰਤ ਵਿੱਚ 11 ਜੁਲਾਈ ਨੂੰ ਰਾਤ 8:30 ਵਜੇ Nothing Phone 2 ਨੂੰ ਵੀ ਲਾਂਚ ਕੀਤਾ ਜਾਵੇਗਾ। ਤੁਸੀਂ 9 ਵਜੇ ਤੋਂ ਬਾਅਦ ਫਲਿੱਪਕਾਰਟ ਰਾਹੀਂ ਇਸ ਮੋਬਾਈਲ ਫੋਨ ਨੂੰ ਖਰੀਦ ਸਕੋਗੇ। Nothing Phone 2 ਲਈ ਪ੍ਰੀ-ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਤੁਸੀਂ 2,000 ਰੁਪਏ ਦਾ ਭੁਗਤਾਨ ਕਰਕੇ ਫੋਨ ਦੀ ਪ੍ਰੀ-ਬੁੱਕ ਕਰ ਸਕਦੇ ਹੋ।