ਹੈਦਰਾਬਾਦ: ਇਸ ਮਹੀਨੇ ਚੀਨ 'ਚ OPPO ਆਪਣੀ ਨਵੀਂ ਸੀਰੀਜ਼ OPPO Reno 11 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕਿਹਾ ਜਾ ਰਿਹਾ ਹੈ ਕਿ 23 ਨਵੰਬਰ ਨੂੰ OPPO Reno 11 ਸੀਰੀਜ਼ ਨੂੰ ਲਾਂਚ ਕੀਤਾ ਜਾਵੇਗਾ। ਫਿਲਹਾਲ ਕੰਪਨੀ ਵੱਲੋ ਇਸ ਸੀਰੀਜ਼ ਦੀ ਲਾਂਚਿੰਗ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਤੋਂ ਇਲਾਵਾ 23 ਨਵੰਬਰ ਨੂੰ Honor 100 ਸੀਰੀਜ਼ ਵੀ ਲਾਂਚ ਹੋ ਸਕਦੀ ਹੈ। Honor ਕਲੱਬ ਨੇ 23 ਨਵੰਬਰ ਨੂੰ ਇੱਕ ਲਾਂਚ ਇਵੈਂਟ ਦਾ ਐਲਾਨ ਕੀਤਾ ਹੈ। ਇਹ ਇਵੈਂਟ 23 ਨਵੰਬਰ ਨੂੰ 1:30 ਵਜੇ ਸ਼ੁਰੂ ਹੋਵੇਗਾ। ਫਿਲਹਾਲ ਕੰਪਨੀ ਵੱਲੋ Honor 100 ਸੀਰੀਜ਼ ਨੂੰ ਲੈ ਕੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
-
Oppo Reno 11 series.
— Abhishek Yadav (@yabhishekhd) November 10, 2023 " class="align-text-top noRightClick twitterSection" data="
Oppo Reno 11 - 🔳 MediaTek Dimensity 8200 chipset
Sony IMX709 2X telephoto
Oppo Reno 11 Pro - 🔳 Qualcomm Snapdragon 8+ Gen 1 SoC
📱 1.5K resolution curved display
Sony IMX709 2X telephoto #Oppo #OppoReno11 #OppoReno11Pro pic.twitter.com/yr9mf8Ethl
">Oppo Reno 11 series.
— Abhishek Yadav (@yabhishekhd) November 10, 2023
Oppo Reno 11 - 🔳 MediaTek Dimensity 8200 chipset
Sony IMX709 2X telephoto
Oppo Reno 11 Pro - 🔳 Qualcomm Snapdragon 8+ Gen 1 SoC
📱 1.5K resolution curved display
Sony IMX709 2X telephoto #Oppo #OppoReno11 #OppoReno11Pro pic.twitter.com/yr9mf8EthlOppo Reno 11 series.
— Abhishek Yadav (@yabhishekhd) November 10, 2023
Oppo Reno 11 - 🔳 MediaTek Dimensity 8200 chipset
Sony IMX709 2X telephoto
Oppo Reno 11 Pro - 🔳 Qualcomm Snapdragon 8+ Gen 1 SoC
📱 1.5K resolution curved display
Sony IMX709 2X telephoto #Oppo #OppoReno11 #OppoReno11Pro pic.twitter.com/yr9mf8Ethl
OPPO Reno 11 ਸੀਰੀਜ਼ ਦੇ ਫੀਚਰਸ ਹੋਏ ਲੀਕ: OPPO Reno 11 ਸੀਰੀਜ਼ ਦੇ ਲਾਂਚ ਹੋਣ ਤੋਂ ਪਹਿਲਾ ਹੀ ਕਈ ਫੀਚਰਸ ਲੀਕ ਹੋ ਗਏ ਹਨ। ਇਹ ਸੀਰੀਜ਼ 23 ਨਵੰਬਰ ਨੂੰ ਲਾਂਚ ਹੋ ਸਕਦੀ ਹੈ। ਇਸ ਸੀਰੀਜ਼ 'ਚ OPPO Reno 11 ਅਤੇ OPPO Reno 11 ਪ੍ਰੋ ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਦੇ ਕੁਝ ਫੀਚਰਸ ਦਾ ਖੁਲਾਸਾ ਹੋਇਆ ਹੈ। OPPO Reno 11 ਸੀਰੀਜ਼ 'ਚ ਕਰਵਡ-ਐਜ ਡਿਸਪਲੇ ਅਤੇ ਵਧੀਆਂ ਕੈਮਰਾ ਫੀਚਰਸ ਦਿੱਤੇ ਗਏ ਹਨ। ਕਿਹਾ ਜਾ ਰਿਹਾ ਹੈ ਕਿ ਇਸ ਸੀਰੀਜ਼ 'ਚ ਰਿਫ੍ਰੈਸ਼ ਰਿਅਰ ਡਿਜ਼ਾਈਨ ਅਤੇ ਇੱਕ ਪੈਰੀਸਕੋਪ ਟੈਲੀਫੋਟੋ ਕੈਮਰਾ ਮਿਲ ਸਕਦਾ ਹੈ।
Realme GT 5 Pro ਸਮਾਰਟਫੋਨ ਜਲਦ ਹੋਵੇਗਾ ਲਾਂਚ: Realme ਦੇਸ਼ 'ਚ Realme GT 5 Pro ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਜਦਕਿ ਕੰਪਨੀ ਵੱਲੋ ਅਜੇ ਇਸ ਸਮਾਰਟਫੋਨ ਦੀ ਲਾਂਚ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ, ਇਸ ਸਮਾਰਟਫੋਨ ਦੇ ਕਈ ਨਵੇਂ ਟੀਜ਼ਰ ਸਾਹਮਣੇ ਆਏ ਹਨ, ਜਿਸ ਰਾਹੀ Realme GT 5 Pro ਸਮਾਰਟਫੋਨ ਦੇ ਕਈ ਫੀਚਰਸ ਦੀ ਝਲਕ ਦਿਖਾਈ ਗਈ ਹੈ। ਇਸ ਸਮਾਰਟਫੋਨ 'ਚ ਟੈਲੀਫੋਟੋ ਕੈਮਰੇ ਦੇ ਨਾਲ ਘਟ ਰੋਸ਼ਨੀ 'ਚ ਟੈਲੀਫੋਟੋ ਸ਼ਾਰਟਸ ਅਤੇ 1TB ਦਾ ਆਨਬੋਰਡ ਸਟੋਰੇਜ ਪੈਕ ਦੇਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਮਾਰਟਫੋਨ ਦੇ ਹੋਰ ਵੀ ਕਈ ਫੀਚਰਸ ਬਾਰੇ ਖੁਲਾਸਾ ਹੋਇਆ ਹੈ।
OnePlus 12 ਸਮਾਰਟਫੋਨ ਵੀ ਜਲਦ ਹੋਵੇਗਾ ਲਾਂਚ: OnePlus ਆਪਣੇ ਯੂਜ਼ਰਸ ਲਈ OnePlus 12 ਸਮਾਰਟਫੋਨ ਨੂੰ ਜਲਦ ਹੀ ਲਾਂਚ ਕਰੇਗਾ। ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਜਾ ਰਿਹਾ ਹੈ। OnePlus 12 ਸਮਾਰਟਫੋਨ 'ਚ 64MP ਦਾ ਪੈਰੀਸਕੋਪ ਜੂਮ ਕੈਮਰਾ ਦਿੱਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਟੀਜ਼ਰ ਨੂੰ OnePlus ਦੀ ਅਧਿਕਾਰਿਤ ਚੀਨੀ ਵੈੱਬਸਾਈਟ 'ਤੇ ਜਾਰੀ ਕੀਤਾ ਗਿਆ ਹੈ। OnePlus 12 ਸਮਾਰਟਫੋਨ ਨੂੰ 3x ਆਪਟੀਕਲ ਜੂਮ ਦੀ ਸੁਵਿਧਾ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਲੀਕ ਅਨੁਸਾਰ, ਇਸ ਸਮਾਰਟਫੋਨ 'ਚ ਕੰਪਨੀ 6.7 ਇੰਚ ਦੀ 2K AMOLED LTPO ਡਿਸਪਲੇ ਦੇ ਸਕਦੀ ਹੈ। ਇਹ ਡਿਸਪਲੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਹ ਫੋਨ 24GB ਤੱਕ ਦੀ LPDDR5x ਰੈਮ ਅਤੇ 1ਟੀਬੀ ਦੇ UFS 4.0 ਸਟੋਰੇਜ ਦੇ ਨਾਲ ਆਵੇਗਾ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਤੁਹਾਨੂੰ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦੇਖਣ ਨੂੰ ਮਿਲ ਸਕਦੀ ਹੈ। ਕੰਪਨੀ ਇਸ ਫੋਨ 'ਚ 5,000mAh ਦੀ ਬੈਟਰੀ ਦੇ ਸਕਦੀ ਹੈ। ਇਹ ਸਮਾਰਟਫੋਨ OIS ਦੇ ਨਾਲ ਆਉਦਾ ਹੈ। ਇਸਦੇ ਸੈਂਸਰ ਦਾ ਸਾਈਜ 1/1.4 ਇੰਚ ਹੈ।