ਹੈਦਰਾਬਾਦ: Oppo ਨੇ ਭਾਰਤ 'ਚ ਨਵਾਂ ਸਮਾਰਟਫੋਨ F23 5G ਲਾਂਚ ਕਰ ਦਿੱਤਾ ਹੈ। ਇਸ ਮਿਡ ਰੇਂਜ ਫੋਨ ਨੂੰ ਫਲੈਟ ਫਰੇਮ ਡਿਜ਼ਾਈਨ ਅਤੇ ਹੈਂਡੀ ਟੱਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਫੋਨ ਬਹੁਤ ਪਤਲਾ ਅਤੇ ਹਲਕਾ ਹੈ। ਇਹ ਫੋਨ ਸਿਰਫ ਸਿੰਗਲ ਸਟੋਰੇਜ ਆਪਸ਼ਨ 'ਚ ਆਉਂਦਾ ਹੈ। ਇਸ 'ਚ ਤੁਹਾਨੂੰ 8 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਮਿਲੇਗੀ।
-
Stand out from the crowd, without a doubt! 😎 With its 67W SUPERVOOC™ charging, 8GB RAM + 256GB ROM & up to 4 years of seamless operation - the #OPPOF235G is made to make an impression in every room!#FlauntYourSuperpower
— OPPO India (@OPPOIndia) May 15, 2023 " class="align-text-top noRightClick twitterSection" data="
Know More: https://t.co/kUNlBO6sdn pic.twitter.com/8YQyRxyJAn
">Stand out from the crowd, without a doubt! 😎 With its 67W SUPERVOOC™ charging, 8GB RAM + 256GB ROM & up to 4 years of seamless operation - the #OPPOF235G is made to make an impression in every room!#FlauntYourSuperpower
— OPPO India (@OPPOIndia) May 15, 2023
Know More: https://t.co/kUNlBO6sdn pic.twitter.com/8YQyRxyJAnStand out from the crowd, without a doubt! 😎 With its 67W SUPERVOOC™ charging, 8GB RAM + 256GB ROM & up to 4 years of seamless operation - the #OPPOF235G is made to make an impression in every room!#FlauntYourSuperpower
— OPPO India (@OPPOIndia) May 15, 2023
Know More: https://t.co/kUNlBO6sdn pic.twitter.com/8YQyRxyJAn
Oppo F23 5G ਸਮਾਰਟਫ਼ੋਨ ਦੀ ਕੀਮਤ ਅਤੇ ਕਲਰ ਆਪਸ਼ਨ: ਕੰਪਨੀ ਨੇ OPPO F23 5G ਨੂੰ ਦੋ ਕਲਰ ਅਤੇ ਸਿੰਗਲ ਸਟੋਰੇਜ ਵੇਰੀਐਂਟ 'ਚ ਲਾਂਚ ਕੀਤਾ ਹੈ। ਸਮਾਰਟਫੋਨ ਦੇ 8 ਜੀਬੀ ਰੈਮ ਅਤੇ 256 ਜੀਬੀ ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 24,999 ਰੁਪਏ ਹੈ। ਤੁਸੀਂ ਇਸਨੂੰ ਅੱਜ ਤੋਂ ਓਪੋ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਪ੍ਰੀ-ਬੁੱਕ ਕਰ ਸਕਦੇ ਹੋ। SBI, HDFC, Kotak ਅਤੇ ICICI ਬੈਂਕ ਦੇ ਕਾਰਡਾਂ 'ਤੇ ਸਮਾਰਟਫੋਨ 'ਤੇ 10% ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ 2,500 ਰੁਪਏ ਤੱਕ ਦਾ ਐਕਸਚੇਂਜ ਬੋਨਸ ਵੀ ਮਿਲ ਰਿਹਾ ਹੈ। ਕੰਪਨੀ ਨੇ ਇਸ ਫੋਨ ਨੂੰ ਗੋਲਡ ਅਤੇ ਬਲੈਕ ਕਲਰ 'ਚ ਲਾਂਚ ਕੀਤਾ ਹੈ।
Oppo F23 5G ਸਮਾਰਟਫ਼ੋਨ ਦੇ ਫ਼ੀਚਰਸ: ਇਸ ਫੋਨ 'ਚ 6.72 ਇੰਚ ਦੀ IPS LCD ਸਕਰੀਨ ਹੈ। ਫੁੱਲ HD ਪਲੱਸ ਰੈਜ਼ੋਲਿਊਸ਼ਨ ਦੇ ਨਾਲ ਇਸਦੀ ਰਿਫਰੈਸ਼ ਰੇਟ 120 Hz ਹੈ। F23 5G 'ਚ Snapdragon 695 SoC ਚਿਪਸੈੱਟ ਦਿੱਤਾ ਗਿਆ ਹੈ। ਇਹ ਫੋਨ ਐਂਡਰਾਇਡ 13 'ਤੇ ਚੱਲਦਾ ਹੈ। ਇਸ ਫੋਨ 'ਚ ਤੁਹਾਨੂੰ 256 ਜੀਬੀ ਸਟੋਰੇਜ ਮਿਲੇਗੀ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਰਾਹੀਂ 1 ਟੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ 'ਚ ਟ੍ਰਿਪਲ ਕੈਮਰਾ ਸੈੱਟਅਪ ਲਈ ਦੋ ਰਾਉਂਡ ਸੈਕਸ਼ਨ ਦਿੱਤੇ ਗਏ ਹਨ। ਫੋਨ 'ਚ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ, ਦੋ-ਦੋ ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ ਮਾਈਕ੍ਰੋ ਲੈਂਸ ਹੈ। ਇਸ ਦਾ ਮਾਈਕ੍ਰੋ ਲੈਂਸ 40 ਗੁਣਾ ਜ਼ੂਮ ਕੁਆਲਿਟੀ ਨੂੰ ਸਪੋਰਟ ਕਰਦਾ ਹੈ। ਇਸ ਦੇ ਫਰੰਟ 'ਚ 32MP ਸੈਲਫੀ ਕੈਮਰਾ ਹੈ। ਇਸ ਸਮਾਰਟਫੋਨ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ, ਜਿਸ ਦੇ ਨਾਲ 67W ਸੁਪਰ ਫਾਸਟ ਚਾਰਜਿੰਗ ਨੂੰ ਸਪੋਰਟ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਫੋਨ 18 ਮਿੰਟਾਂ 'ਚ ਅੱਧਾ ਚਾਰਜ ਹੋ ਜਾਂਦਾ ਹੈ।