ਹੈਦਰਾਬਾਦ: OpenAI ਨੇ ਚੈਟ ਜੀਪੀਟੀ ਸਟੋਰ ਨੂੰ ਲਾਈਵ ਕਰ ਦਿੱਤਾ ਹੈ। ਹਾਲਾਂਕਿ, ਇਸਨੂੰ ਅਜੇ ਸਾਰੇ ਯੂਜ਼ਰਸ ਇਸਤੇਮਾਲ ਨਹੀਂ ਕਰ ਸਕਦੇ ਹਨ। ਚੈਟ ਜੀਪੀਟੀ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਚੈਟ ਜੀਪੀਟੀ ਪਲੱਸ ਜਾਂ ਚੈਟ ਜੀਪੀਟੀ ਟੀਮ ਦਾ ਸਬਸਕ੍ਰਿਪਸ਼ਨ ਲੈਣਾ ਹੋਵੇਗਾ।
-
Introducing the GPT Store: Over 3M GPTs have been created and now you can find the most useful versions of ChatGPT for you.https://t.co/rdR0jMEYgt pic.twitter.com/DAuVCzUmy9
— OpenAI (@OpenAI) January 10, 2024 " class="align-text-top noRightClick twitterSection" data="
">Introducing the GPT Store: Over 3M GPTs have been created and now you can find the most useful versions of ChatGPT for you.https://t.co/rdR0jMEYgt pic.twitter.com/DAuVCzUmy9
— OpenAI (@OpenAI) January 10, 2024Introducing the GPT Store: Over 3M GPTs have been created and now you can find the most useful versions of ChatGPT for you.https://t.co/rdR0jMEYgt pic.twitter.com/DAuVCzUmy9
— OpenAI (@OpenAI) January 10, 2024
ਕੀ ਹੈ ਚੈਟ ਜੀਪੀਟੀ ਸਟੋਰ?: ਚੈਟ ਜੀਪੀਟੀ ਸਟੋਰ ਇੱਕ ਤਰ੍ਹਾਂ ਨਾਲ ਗੂਗਲ ਪਲੇ ਸਟੋਰ ਅਤੇ ਐਪਲ ਦੇ ਐਪ ਸਟੋਰ ਦੀ ਤਰ੍ਹਾਂ ਹੈ, ਜਿੱਥੇ ਤੁਹਾਨੂੰ ਅਲੱਗ-ਅਲੱਗ ਐਪਾਂ ਮਿਲਣਗੀਆਂ। ਫਿਲਹਾਲ, ਚੈਟ ਜੀਪੀਟੀ ਦਾ ਫ੍ਰੀ 'ਚ ਇਸਤੇਮਾਲ ਕਰਨ ਲਈ ਟ੍ਰੇਲ ਸਿਫ਼ਾਰਿਸ਼ਕਰਤਾ Alltrails ਵੱਲੋ ਖਾਨ ਅਕੈਡਮੀ ਤੋਂ ਕੋਡ ਟਿਊਟਰ ਅਤੇ ਕੈਨਵਾ ਵੱਲੋ ਇੱਕ ਕੰਟੈਟ ਡਿਜ਼ਾਈਨਰ ਉਪਲਬਧ ਹੈ। ਆਉਣ ਵਾਲੇ ਸਮੇਂ ਵਿੱਚ ਇਸ ਵਿੱਚ ਹੋਰ ਜੀਪੀਟੀ ਸ਼ਾਮਲ ਕੀਤੇ ਜਾਣਗੇ।
ਜੀਪੀਟੀ ਸਟੋਰ 'ਤੇ ਮੌਜ਼ੂਦ ਐਪਾਂ: ਜੀਪੀਟੀ ਸਟੋਰ 'ਤੇ ਮੌਜ਼ੂਦ ਐਪਾਂ OpenAI ਦੇ ਟੈਕਸਟ ਬੇਸਡ GPT-4 ਅਤੇ ਇਮੇਜ ਜਨਰੇਟਿੰਗ ਮਾਡਲ DALL-E 3 'ਤੇ ਆਧਾਰਿਤ ਹਨ। ਤੁਸੀਂ GPTs ਨੂੰ ਕਮਿਊਨਿਟੀ ਲੀਡਰ ਬੋਰਡ 'ਤੇ ਐਕਸੈਸ ਕਰ ਸਕਦੇ ਹੋ, ਜਿਸਨੂੰ ਜੀਵਨਸ਼ੈਲੀ, ਰਾਈਟਿੰਗ, ਰਿਸਰਚ ਆਦਿ ਸ਼੍ਰੈਣੀ ਦੇ ਹਿਸਾਬ ਨਾਲ ਲਿਸਟ ਕੀਤਾ ਗਿਆ ਹੈ। OpenAI ਜਲਦ GPTs ਨੂੰ ਮੋਨੋਟਾਈਜ਼ ਕਰਨ ਦਾ ਪਲੈਨ ਵੀ ਲਿਆਉਣ ਵਾਲੀ ਹੈ।
ਇਸ ਤਰ੍ਹਾਂ ਬਣਾਓ ਖੁਦ ਦਾ GPT: ਖੁਦ ਦਾ GPT ਬਣਾਉਣ ਲਈ ਤੁਹਾਨੂੰ ਕੋਡਿੰਗ ਦੀ ਜ਼ਰੂਰਤ ਨਹੀਂ ਹੈ, ਸਗੋ ਕੋਈ ਵੀ ਵਿਅਕਤੀ ਇਸਨੂੰ ਬਣਾ ਸਕਦਾ ਹੈ। ਇਸ ਲਈ ਤੁਹਾਨੂੰ OpenAI ਦੇ GPT ਬਿਲਡਰ ਟੂਲ ਦਾ ਇਸਤੇਮਾਲ ਕਰਨਾ ਹੈ ਅਤੇ ਉਸਨੂੰ ਆਸਾਨ ਭਾਸ਼ਾ 'ਚ ਦੱਸਣਾ ਹੈ ਕਿ ਤੁਹਾਨੂੰ ਕਿਵੇਂ ਦਾ ਐਪ ਚਾਹੀਦਾ ਹੈ। ਜੀਪੀਟੀ ਬਿਲਡਰ ਤਰੁੰਤ ਤੁਹਾਡੇ ਲਈ ਇੱਕ AI ਪਾਵਰਡ ਚੈਟਬਾਟ ਤਿਆਰ ਕਰ ਦੇਵੇਗਾ। ਆਪਣੇ ਜੀਪੀਟੀ ਨੂੰ OpenAI ਦੇ ਸਟੋਰ 'ਤੇ ਦਰਜ ਕਰਨ ਲਈ ਡਿਵੈਲਪਰ ਨੂੰ ਆਪਣੀ ਯੂਜ਼ਰ ਪ੍ਰੋਫਾਈਲ ਦੀ ਪੁਸ਼ਟੀ ਕਰਨੀ ਹੋਵੇਗੀ ਅਤੇ ਆਪਣੇ ਜੀਪੀਟੀ ਨੂੰ OpenAI ਦੀ ਨਵੀਂ ਸਮੀਖਿਆ ਪ੍ਰਣਾਲੀ ਵਿੱਚ ਜਮ੍ਹਾਂ ਕਰਨਾ ਹੋਵੇਗਾ, ਤਾਂਕਿ ਇਹ ਚੈਕ ਕੀਤਾ ਜਾ ਸਕੇ ਕਿ GPT ਕੰਪਨੀ ਦੇ ਸਾਰੇ ਨਿਯਮਾਂ ਨੂੰ ਫਾਲੋ ਕਰਦਾ ਹੈ ਜਾਂ ਨਹੀ। ਧਿਆਨ ਦਿਓ ਕਿ GPTs ਦੇ ਅੰਦਰ ਸਾਰਾ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੋਵੇਗਾ ਅਤੇ ਇਸਨੂੰ ਕ੍ਰਿਏਟਰਸ ਐਕਸੈਸ ਨਹੀਂ ਕਰ ਸਕਣਗੇ। ਇਸ ਦਾ ਮਤਲਬ ਹੈ ਕਿ ਡਿਵੈਲਪਰਾਂ ਨੂੰ ਇਹ ਨਹੀਂ ਪਤਾ ਹੋਵੇਗਾ ਕਿ GPTs ਦੇ ਅੰਦਰ ਕੋਈ ਯੂਜ਼ਰ ਸਰਚ ਕਰ ਰਿਹਾ ਹੈ ਜਾਂ ਨਹੀਂ ਅਤੇ ਯੂਜ਼ਰਸ ਦਾ ਡਾਟਾ ਵੀ ਪੂਰੀ ਤਰ੍ਹਾਂ ਸੁਰੱਖਿਅਤ ਰਹੇਗਾ।