ਨਵੀਂ ਦਿੱਲੀ: ਗਲੋਬਲ ਸਮਾਰਟਫੋਨ ਬ੍ਰਾਂਡ OnePlus ਨੇ ਭਾਰਤ 'ਚ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ 11 5G ਅਤੇ ਨਵੀਨਤਮ ਟੀਵੀ 65 Q2 Pro ਲਾਂਚ ਕੀਤਾ ਹੈ। OnePlus 11 5G ਦੋ ਰੰਗਾਂ ਵਿੱਚ ਆਉਂਦਾ ਹੈ - ਟਾਈਟਨ ਬਲੈਕ ਅਤੇ ਈਟਰਨਲ ਗ੍ਰੀਨ। ਇਹ ਸਮਾਰਟਫੋਨ 14 ਫਰਵਰੀ ਤੋਂ 56,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਆਨਲਾਈਨ ਅਤੇ ਆਫਲਾਈਨ ਸਟੋਰਾਂ ਤੋਂ ਖਰੀਦਣ ਲਈ ਉਪਲੱਬਧ ਹੈ। ਕੰਪਨੀ ਨੇ ਕਿਹਾ ਕਿ OnePlus TV 65 Q2 ਦੀ ਕੀਮਤ 99,999 ਰੁਪਏ ਹੈ ਅਤੇ ਇਹ ਭਾਰਤ ਵਿੱਚ ਮਾਰਚ 2023 ਵਿੱਚ ਓਪਨ ਸੇਲ ਲਈ ਉਪਲਬਧ ਹੋਵੇਗਾ।
ਸਮਾਰਟਫੋਨ ਦੀਆਂ ਵਿਸ਼ੇਸ਼ਤਾਵਾਂ: OnePlus ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ OnePlus ਦੇ ਸੰਸਥਾਪਕ ਮੁੱਖੀ ਪੀਟ ਲੌ ਨੇ ਕਿਹਾ, "ਇੱਕ ਬਿਹਤਰ, ਤੇਜ਼ ਅਤੇ ਸਹਿਜ ਅਨੁਭਵ,ਸਹਿਜ ਇਮੇਜਿੰਗ ਅਤੇ ਆਧੁਨਿਕ ਸ਼ਾਨਦਾਰ ਡਿਜ਼ਾਈਨ ਦੇ ਨਾਲ, OnePlus 11 5G ਯਕੀਨੀ ਤੌਰ 'ਤੇ ਇੱਕ ਚੰਗੀ ਤਰ੍ਹਾਂ ਤਿਆਰ ਕੀਤਾ ਫਲੈਗਸ਼ਿਪ ਹੈ,ਜੋ ਆਪਣੇ ਮੁੱਲ ਬਿੰਦੂ 'ਤੇ ਪ੍ਰਤੀਯੋਗੀ ਹੈ। OnePlus 11 5G ਵਿੱਚ 6.7 ਇੰਚ ਦਾ ਡਿਸਪਲੇਅ ਹੈ ਜੋ 120 Hz ਦੇ ਰਿਫਰੈਸ਼ ਦਰ ਨਾਲ ਆਉਂਦਾ ਹੈ। ਇਹ ਸਮਾਰਟਫੋਨ ਮੋਬਾਇਲ ਦੇ ਲਈ ਤੀਜੀ ਪੀੜ੍ਹੀ ਦੇ ਹੈਸਲਬਲਾਡ ਕੈਮਰੇ ਦੇ ਨਾਲ 'ਤਿੰਨ-ਮੁੱਖ-ਸੈਂਸਰ' ਟ੍ਰਿਪਲ-ਕੈਮਰਾ ਸਿਸਟਮ - 50MP + 32MP + 48MP ਨਾਲ ਨਾਲ ਲੈਸ ਹੈ।
25 ਮਿੰਟਾਂ ਵਿੱਚ ਹੋਵੇਗਾ ਪੂਰਾ ਚਾਰਜ: ਇਹ ਸਮਾਰਟਫੋਨ 16 GB ਤੱਕ ਦੀ ਰੈਮ ਦੇ ਨਾਲ ਨਵੀਨਤਮ Snapdragon 8 Gen 2 ਚਿਪਸੈੱਟ ਦੁਆਰਾ ਸੰਚਾਲਿਤ ਹੈ। ਇਸ ਤੋਂ ਇਲਾਵਾ, ਨਵਾਂ ਫੋਨ 100H ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ, ਜੋ 5000 MAH ਬੈਟਰੀ ਨੂੰ 25 ਮਿੰਟਾਂ 'ਚ 1 ਫੀਸਦੀ ਤੋਂ 100 ਫੀਸਦੀ ਤੱਕ ਚਾਰਜ ਕਰ ਦਿੰਦਾ ਹੈ। ਇਸ ਤੋਂ ਇਲਾਵਾ, ਨਵਾਂ OnePlus TV 65 Q2 Pro ਸਮਾਰਟ ਵਿਸ਼ੇਸ਼ਤਾਵਾਂ, ਸਰਵੋਤਮ-ਇਨ-ਕਲਾਸ ਡਿਸਪਲੇਅ ਅਤੇ ਇਮਰਸਿਵ ਸਾਊਂਡ ਕੁਆਲਿਟੀ ਦੇ ਨਾਲ ਫਲੈਗਸ਼ਿਪ-ਪੱਧਰ ਦੇ ਸਮਾਰਟ ਟੀਵੀ ਪ੍ਰਦਰਸ਼ਨ ਦੀ ਪੇਸ਼ਕਸ਼ ਕਰਦਾ ਹੈ।
ਇਹ ਵੀ ਪੜ੍ਹੋ: IRCTC WhatsApp: ਹੁਣ ਰੇਲ ਵਿੱਚ WhatsApp 'ਤੇ ਆਪਣੀ ਪਸੰਦ ਦੇ ਰੈਸਟੋਰੈਂਟ ਤੋਂ ਮਨਪਸੰਦ ਭੋਜਨ ਆਰਡਰ ਕਰੋ