ਹੈਦਰਾਬਾਦ: OnePlus ਆਪਣੇ ਯੂਜ਼ਰਸ ਲਈ ਜਲਦ ਹੀ OnePlus 12 ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। OnePlus 12 ਦੀ ਲਾਂਚਿੰਗ ਨੂੰ ਲੈ ਕੇ ਕਈ ਦਿਨਾਂ ਤੋਂ ਲਗਾਤਾਰ ਚਰਚਾ ਚਲ ਰਹੀ ਰਹੀ ਹੈ। ਇਹ ਸਮਾਰਟਫੋਨ 4 ਦਸੰਬਰ ਨੂੰ ਲਾਂਚ ਹੋਵੇਗਾ। ਇਸ ਦੌਰਾਨ OnePlus 12 ਸਮਾਰਟਫੋਨ ਨੂੰ ਲੈ ਕੇ ਕੁਝ ਬੈਨਰ ਸਾਹਮਣੇ ਆਏ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ OnePlus 12 ਸਮਾਰਟਫੋਨ ਚੀਨ 'ਚ ਲਾਂਚ ਕੀਤਾ ਜਾ ਰਿਹਾ ਹੈ। ਚੀਨ 'ਚ ਲਾਂਚ ਹੋਣ ਤੋਂ ਬਾਅਦ ਇਸ ਫੋਨ ਨੂੰ ਵਿਸ਼ਵ ਪੱਧਰ ਅਤੇ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ।
ਲਾਂਚਿੰਗ ਤੋਂ ਪਹਿਲਾ OnePlus 12 ਦਾ ਲੁੱਕ ਆਇਆ ਸਾਹਮਣੇ: ਕੰਪਨੀ ਨੇ OnePlus 12 ਦੇ ਡਿਜ਼ਾਈਨ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਆਉਣ ਵਾਲੇ ਫੋਨ ਦੇ ਕਲਰ ਆਪਸ਼ਨ ਨੂੰ ਲੈ ਕੇ ਵੀ ਬੈਨਰ ਜਾਰੀ ਕੀਤਾ ਹੈ। ਇਸ 'ਚ ਦੇਖਿਆ ਜਾ ਸਕਦਾ ਹੈ ਕਿ OnePlus 12 ਸਮਾਰਟਫੋਨ OnePlus 11 ਵਰਗਾ ਨਜ਼ਰ ਆ ਰਿਹਾ ਹੈ। OnePlus 12 ਦੇ ਬੈਕ ਪੈਨਲ 'ਤੇ ਰਾਊਂਡ ਕੈਮਰਾ ਮੋਡੀਊਲ ਅਤੇ ਤਿੰਨ ਕੈਮਰੇ ਦੇਖੇ ਗਏ ਹਨ। ਇਸ ਫੋਨ 'ਤੇ H ਲੋਗੋ ਨਜ਼ਰ ਆਉਦਾ ਹੈ। ਜੇਕਰ ਕਲਰ ਦੀ ਗੱਲ ਕੀਤੀ ਜਾਵੇ, ਤਾਂ OnePlus 12 ਸਮਾਰਟਫੋਨ ਨੂੰ ਬਲੈਕ, ਵਾਈਟ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਰਿਹਾ ਹੈ।
OnePlus 12 ਸਮਾਰਟਫੋਨ ਦੇ ਫੀਚਰਸ: OnePlus 12 ਸਮਾਰਟਫੋਨ 'ਚ 6.82 ਇੰਚ ਦੀ OLED ਡਿਸਪਲੇ ਦਿੱਤੀ ਜਾ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ ਨੂੰ Snapdragon 8 Gen 3 ਚਿਪਸੈੱਟ ਦੇ ਨਾਲ ਲਿਆਂਦਾ ਜਾ ਰਿਹਾ ਹੈ। OnePlus 12 ਸਮਾਰਟਫੋਨ 'ਚ 16GB ਰੈਮ ਅਤੇ 1TB ਸਟੋਰੇਜ ਦਿੱਤੀ ਜਾ ਸਕਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 48MP IMX581 ਅਲਟ੍ਰਾਵਾਈਡ ਲੈਂਸ ਅਤੇ 64MP OmniVision OV64B ਪੈਰੀਸਕੋਪ ਕੈਮਰੇ ਦੇ ਨਾਲ ਲਿਆਂਦਾ ਜਾ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 32MP ਫਰੰਟ ਫੇਸਿੰਗ ਸੈਂਸਰ ਮਿਲ ਸਕਦਾ ਹੈ। ਇਸ ਫੋਨ 'ਚ 5,400mAh ਦੀ ਬੈਟਰੀ ਮਿਲੇਗੀ।