ETV Bharat / science-and-technology

Honor Watch 4 ਦਾ ਨਵਾਂ ਮਾਡਲ ਹੋਇਆ ਲਾਂਚ, ਜਾਣੋ ਕੀਮਤ

Honor Watch 4 Launch: Honor ਨੇ ਆਪਣੇ ਗ੍ਰਾਹਕਾਂ ਲਈ Honor 100 ਸੀਰੀਜ਼ ਦੇ ਨਾਲ-ਨਾਲ Honor Watch 4 ਸਮਾਰਟਵਾਚ ਦੇ ਨਵੇਂ ਮਾਡਲ ਨੂੰ ਵੀ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਹੁਣ ਇਸ ਵਾਚ ਨੂੰ ਪਰਪਲ ਕਲਰ 'ਚ ਲਾਂਚ ਕੀਤਾ ਹੈ।

Honor Watch 4 Launch
Honor Watch 4 Launch
author img

By ETV Bharat Punjabi Team

Published : Nov 24, 2023, 3:41 PM IST

ਹੈਦਰਾਬਾਦ: Honor ਨੇ ਆਪਣੇ ਗ੍ਰਾਹਕਾਂ ਲਈ Honor 100 ਸੀਰੀਜ਼ ਦੇ ਨਾਲ Honor Watch 4 ਸਮਾਰਟਵਾਚ ਦੇ ਨਵੇਂ ਮਾਡਲ ਨੂੰ ਵੀ ਲਾਂਚ ਕੀਤਾ ਹੈ। ਕੰਪਨੀ ਨੇ ਇਸ ਵਾਚ ਨੂੰ ਪਰਪਲ ਕਲਰ ਦੇ ਨਾਲ ਪੇਸ਼ ਕੀਤਾ ਹੈ। ਇਸ ਵਾਚ 'ਚ ਕਈ ਫੀਚਰਸ ਪਹਿਲਾ ਵਰਗੇ ਹੀ ਹਨ। Honor Watch 4 ਸਮਾਰਟਵਾਚ 'ਚ ਐਲੂਮੀਨੀਅਮ ਕੇਸ ਦੇ ਨਾਲ ਕਈ ਸਾਰੇ ਫੀਚਰਸ ਮਿਲਦੇ ਹਨ।

Honor Watch 4 ਸਮਾਰਟਵਾਚ ਦੀ ਕੀਮਤ: ਜੇਕਰ ਕੀਮਤ ਦੀ ਗੱਲ ਕੀਤੀ ਜਾਵੇ, ਤਾਂ Honor Watch 4 ਸਮਾਰਟਵਾਚ ਦੀ ਕੀਮਤ 12,000 ਰੁਪਏ ਰੱਖੀ ਗਈ ਹੈ।

Honor Watch 4 ਸਮਾਰਟਵਾਚ ਦੇ ਫੀਚਰਸ: Honor Watch 4 ਸਮਾਰਟਵਾਚ ਵਿੱਚ 450×390 ਪਿਕਸਲ ਰੈਜ਼ੋਲਿਊਸ਼ਨ ਅਤੇ 60Hz ਰਿਫਰੈਸ਼ ਰੇਟ ਦੇ ਨਾਲ 1.75-ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ। ਇਹ ਵਾਚ POGO ਪਿੰਨ ਚਾਰਜਿੰਗ ਦੇ ਨਾਲ ਆਉਂਦੀ ਹੈ। ਇਸ ਸਮਾਰਟਵਾਚ ਦੀ ਬੈਟਰੀ ਲਾਈਫ ਬਾਰੇ ਕੰਪਨੀ ਦਾ ਦਾਅਵਾ ਹੈ ਕਿ ਆਨਰ ਫੋਨ ਨਾਲ ਕਨੈਕਟ ਹੋਣ 'ਤੇ ਇਹ ਸਮਾਰਟਵਾਚ 10 ਦਿਨਾਂ ਤੱਕ ਚੱਲ ਸਕਦੀ ਹੈ। ਆਨਰ ਵਾਚ 4 ਇੱਕ ਮਜ਼ਬੂਤ ​​ਫਿਟਨੈਸ ਟਰੈਕਰ ਵਜੋਂ ਵੀ ਕੰਮ ਕਰਦੀ ਹੈ। ਇਹ ਵਾਚ 12 ਪੇਸ਼ੇਵਰ ਵਰਕਆਉਟ ਸਮੇਤ 85 ਸਪੋਰਟਸ ਮੋਡਾਂ ਦਾ ਸਮਰਥਨ ਕਰਦੀ ਹੈ। ਹੈਲਥ ਟ੍ਰੈਕਿੰਗ ਫੀਚਰਸ ਜਿਵੇਂ ਕਿ ਦਿਲ ਦੀ ਗਤੀ ਨੂੰ ਮਾਨੀਟਰ, ਤਣਾਅ ਅਤੇ ਨੀਂਦ ਨੂੰ ਮਾਨੀਟਰ, ਖੂਨ-ਆਕਸੀਜਨ ਪੱਧਰ ਮਾਨੀਟਰ ਵਰਗੇ ਫੀਚਰਸ ਵਾਚ ਵਿੱਚ ਉਪਲਬਧ ਹਨ। ਕੰਪਨੀ ਦੀ ਵੈੱਬਸਾਈਟ ਅਨੁਸਾਰ, ਘੜੀ 'ਚ GPS ਸਪੋਰਟ ਵੀ ਹੈ ਅਤੇ ਇਹ 5ATM ਵਾਟਰ ਰੇਸਿਸਟੈਂਟ ਰੇਟਿੰਗ ਦੇ ਨਾਲ ਆਉਂਦੀ ਹੈ। ਇਸ ਵਿੱਚ 4GB ਸਟੋਰੇਜ ਹੈ।

Honor 100 ਸੀਰੀਜ਼ ਹੋਈ ਲਾਂਚ: Honor Watch 4 ਸਮਾਰਟਵਾਚ ਦੇ ਨਾਲ ਹੀ ਕੰਪਨੀ ਨੇ ਆਪਣੇ ਦੋ ਨਵੇਂ ਸਮਾਰਟਫੋਨ Honor 100 ਅਤੇ Honor 100 ਪ੍ਰੋ ਨੂੰ ਵੀ ਲਾਂਚ ਕਰ ਦਿੱਤਾ ਹੈ। ਇਨ੍ਹਾਂ ਸਮਾਰਟਫੋਨਾਂ 'ਚ ਨਵੇਂ ਜਨਰੇਸ਼ਨ ਦਾ ਸਨੈਪਡ੍ਰੈਗਨ ਪ੍ਰੋਸੈਸਰ ਦਿੱਤਾ ਗਿਆ ਹੈ ਅਤੇ 3840Hz ਪਲੱਸ Width Modulation ਡਿਮਿੰਗ ਦੇ ਨਾਲ 1.5K Resolution ਦੀ ਡਿਸਪਲੇ ਦਿੱਤੀ ਗਈ ਹੈ। ਇਹ ਦੋਨੋ ਫੋਨ ਦਿਖਣ 'ਚ ਕਾਫ਼ੀ ਸੁੰਦਰ ਹਨ ਅਤੇ 100 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੇ ਹਨ। ਫਿਲਹਾਲ ਕੰਪਨੀ ਨੇ Honor 100 ਸੀਰੀਜ਼ ਨੂੰ ਚੀਨ 'ਚ ਲਾਂਚ ਕੀਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਸੀਰੀਜ਼ ਨੂੰ ਭਾਰਤ 'ਚ ਵੀ ਲਾਂਚ ਕੀਤਾ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.