ETV Bharat / science-and-technology

WhatsApp ਲੇ ਕੇ ਆ ਰਿਹਾ ਨਵਾਂ ਫੀਚਰ, ਹੁਣ Mail ID ਨਾਲ ਵੀ ਖੋਲ੍ਹ ਸਕੋਗੇ ਵਟਸਐਪ ਅਕਾਊਂਟ - ਇਮੇਲ ਐਡਰੈਸ ਆਪਸ਼ਨ

WhatsApp Email Address Verification: ਵਟਸਐਪ ਜਲਦ ਹੀ ਯੂਜ਼ਰਸ ਲਈ ਇੱਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਆਪਣੇ ਵਟਸਐਪ ਅਕਾਊਂਟ ਨੂੰ ਮੇਲ ਆਈਡੀ ਨਾਲ ਵੀ ਖੋਲ੍ਹ ਸਕੋਗੇ। ਐਂਡਰਾਈਡ ਅਤੇ IOS ਯੂਜ਼ਰਸ ਲਈ ਇਹ ਫੀਚਰ ਪੇਸ਼ ਕੀਤਾ ਜਾ ਰਿਹਾ ਹੈ।

WhatsApp Email Address Verification
WhatsApp Email Address Verification
author img

By ETV Bharat Tech Team

Published : Nov 5, 2023, 10:19 AM IST

Updated : Nov 5, 2023, 1:51 PM IST

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਲੈ ਕੇ ਆਉਦੀ ਰਹਿੰਦੀ ਹੈ। ਹੁਣ ਕੰਪਨੀ ਐਂਡਰਾਈਡ ਅਤੇ IOS ਯੂਜ਼ਰਸ ਲਈ ਨਵਾਂ ਫੀਚਰ ਲੈ ਕੇ ਆ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਜੀਮੇਲ ਆਈਡੀ ਨਾਲ ਆਪਣੇ ਵਟਸਐਪ ਅਕਾਊਂਟ ਨੂੰ ਲੌਗਇਨ ਕਰ ਸਕੋਗੇ। ਵਰਤਮਾਨ ਸਮੇਂ 'ਚ ਵਟਸਐਪ ਅਕਾਊਂਟ ਨੂੰ ਖੋਲਣ ਲਈ ਮੋਬਾਈਲ ਨੰਬਰ ਦੀ ਲੋੜ ਹੁੰਦੀ ਹੈ, ਪਰ ਜਲਦ ਹੀ ਤੁਸੀਂ ਮੇਲ ਆਈਡੀ ਦੀ ਮਦਦ ਨਾਲ ਵੀ ਆਪਣਾ ਵਟਸਐਪ ਅਕਾਊਂਟ ਖੋਲ੍ਹ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਇਏ ਕਿ ਇਸ ਫੀਚਰ ਦੀ ਵਰਤੋ ਕਰਨ ਲਈ ਸਭ ਤੋਂ ਪਹਿਲਾ ਤੁਹਾਨੂੰ ਆਪਣੀ ਮੇਲ ਆਈਡੀ ਅਕਾਊਂਟ ਨਾਲ ਵੈਰੀਫਾਈ ਕਰਨੀ ਹੋਵੇਗੀ। ਮੇਲ ਆਈਡੀ ਨੂੰ ਵੈਰੀਫਾਈ ਕਰਨ ਲਈ ਤੁਹਾਨੂੰ ਮੇਲ ਆਈਡੀ ਦਰਜ ਕਰਕੇ ਇਸ 'ਤੇ ਆਏ OTP ਨੂੰ ਦਰਜ ਕਰਨਾ ਹੋਵੇਗਾ। ਮੇਲ ਆਈਡੀ ਵੈਰੀਫਾਈ ਹੋ ਜਾਣ ਤੋਂ ਬਾਅਦ ਤੁਸੀਂ ਮੇਲ ਆਈਡੀ ਦੀ ਮਦਦ ਨਾਲ ਆਪਣਾ ਵਟਸਐਪ ਅਕਾਊਂਟ ਲੌਗਇਨ ਕਰ ਸਕੋਗੇ।

Wabetainfo ਨੇ ਦਿੱਤੀ ਨਵੇਂ ਫੀਚਰ ਦੀ ਜਾਣਕਾਰੀ: ਵਟਸਐਪ ਦੇ ਨਵੇਂ ਫੀਚਰ ਦੀ ਜਾਣਕਾਰੀ Wabetainfo ਨੇ ਦਿੱਤੀ। ਵੈੱਬਸਾਈਟ ਅਨੁਸਾਰ, ਵਟਸਐਪ ਨਵੇਂ ਇਮੇਲ ਐਡਰੈਸ ਆਪਸ਼ਨ 'ਤੇ ਕੰਮ ਕਰ ਰਿਹਾ ਹੈ। ਇਹ ਆਪਸ਼ਨ ਯੂਜ਼ਰਸ ਨੂੰ ਸੈਟਿੰਗ ਦੇ ਅੰਦਰ ਮਿਲੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਨਵਾਂ ਫੀਚਰ ਆਉਣ ਤੋਂ ਬਾਅਦ ਮੋਬਾਈਲ ਨੰਬਰ ਨਾਲ ਵਟਸਐਪ ਅਕਾਊਂਟ ਲੌਗਇਨ ਕਰਨ ਵਾਲਾ ਫੀਚਰ ਬੰਦ ਨਹੀਂ ਹੋਵੇਗਾ। ਤੁਸੀਂ ਮੋਬਾਈਲ ਅਤੇ ਮੇਲ ਆਈਡੀ ਦੋਵਾਂ ਦੀ ਮਦਦ ਨਾਲ ਆਪਣਾ ਵਟਸਐਪ ਅਕਾਊਂਟ ਲੌਗਇਨ ਕਰ ਸਕੋਗੇ।

  • 📝 WhatsApp beta for Android 2.23.24.10: what's new?

    WhatsApp is rolling out a new security feature to protect your account using an email address, and it’s available to some beta testers!

    ℹ️ Some users may get this feature with the previous update.https://t.co/6u7yauzDmh pic.twitter.com/ob7aC1VNxI

    — WABetaInfo (@WABetaInfo) November 3, 2023 " class="align-text-top noRightClick twitterSection" data=" ">

ਵਟਸਐਪ Alternate profile ਫੀਚਰ 'ਤੇ ਕਰ ਰਿਹਾ ਕੰਮ: ਇਸਦੇ ਨਾਲ ਹੀ ਕੰਪਨੀ ਇੱਕ ਹੋਰ ਫੀਚਰ 'ਤੇ ਕੰਮ ਕਰ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਵਟਸਐਪ ਅਕਾਊਂਟ 'ਚ ਇੱਕ Alternate ਪ੍ਰੋਫਾਈਲ ਬਣਾ ਸਕੋਗੇ। ਇਹ ਫੀਚਰ ਅਣਜਾਣ ਲੋਕਾਂ ਨਾਲ ਗੱਲ ਕਰਨ 'ਚ ਮਦਦ ਕਰੇਗਾ। ਵਟਸਐਪ 'ਚ Alternate profile ਪ੍ਰੋਫਾਈਲ ਬਣਾਉਣ ਲਈ ਸਭ ਤੋਂ ਪਹਿਲਾ ਆਪਣਾ ਵਟਸਐਪ ਐਪਲੀਕੇਸ਼ਨ ਖੋਲ੍ਹੋ। ਇਸ ਤੋਂ ਬਾਅਦ ਸੈਟਿੰਗ>ਪ੍ਰਾਈਵੇਸੀ>ਪ੍ਰੋਫਾਈਲ ਫੋਟੋ 'ਤੇ ਕਲਿੱਕ ਕਰੋ। ਹੁਣ My Contact 'ਚ ਜਾ ਕੇ ਉਨ੍ਹਾਂ Contacts ਨੂੰ ਚੁਣੋ, ਜਿਨ੍ਹਾਂ ਨੂੰ ਤੁਸੀਂ ਪ੍ਰੋਫਾਈਲ ਫੋਟੋ ਦਿਖਾਉਣਾ ਚਾਹੁੰਦੇ ਹੋ। ਫਿਰ ਇੱਕ ਅਲੱਗ ਫੋਟੋ ਅਤੇ ਨਾਮ ਦੇ ਨਾਲ ਇੱਕ ਵਾਧੂ ਪ੍ਰੋਫਾਈਲ ਬਣਾਓ। ਫਿਰ ਸੈਟਿੰਗਸ ਨੂੰ ਅਪਡੇਟ ਕਰ ਦਿਓ। ਇਸ ਤਰ੍ਹਾਂ ਤੁਹਾਡੀ ਇਹ ਪ੍ਰੋਫਾਈਲ ਸਿਰਫ਼ ਚੁਣੇ ਹੋਏ ਯੂਜ਼ਰਸ ਨੂੰ ਹੀ ਨਜ਼ਰ ਆਵੇਗੀ।

Last Updated : Nov 5, 2023, 1:51 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.