ਹੈਦਰਾਬਾਦ: OTT ਪਲੇਟਫਾਰਮ Netflix ਨੂੰ ਦੁਨੀਆ ਭਰ ਵਿੱਚ ਪਸੰਦ ਕੀਤਾ ਜਾਂਦਾ ਹੈ। ਇਸ 'ਤੇ ਫਿਲਮਾਂ ਅਤੇ ਵੈਬਸੀਰੀਜ਼ ਦੇਖਣ ਲਈ ਲੋਕ ਅਕਸਰ ਦੋਸਤਾਂ ਨਾਲ ਆਪਣਾ ਪਾਸਵਰਡ ਸ਼ੇਅਰ ਕਰਦੇ ਹਨ। ਪਰ ਆਉਣ ਵਾਲੇ ਹਫ਼ਤਿਆਂ ਵਿੱਚ ਤੁਸੀਂ ਅਜਿਹਾ ਕਰਨ ਦੇ ਯੋਗ ਨਹੀਂ ਹੋਵੋਗੇ। ਦਰਅਸਲ, ਮੰਗਲਵਾਰ ਨੂੰ ਨੈੱਟਫਲਿਕਸ ਦੁਆਰਾ ਰੈਵੇਨਿਊ ਵਧਾਉਣ ਲਈ ਇੱਕ ਨਵਾਂ ਕਦਮ ਚੁੱਕਿਆ ਗਿਆ ਹੈ, ਜਿਸ ਦੇ ਕਾਰਨ ਨੈੱਟਫਲਿਕਸ ਅਕਾਉਂਟ ਦੀ ਵਰਤੋਂ ਸਿਰਫ ਇੱਕ ਪਰਿਵਾਰ ਹੀ ਕਰ ਸਕੇਗਾ।
Netflix ਨੇ ਯੂਜ਼ਰਸ ਲਈ ਇਹ ਪਲਾਨ ਕੀਤਾ ਪੇਸ਼: ਸਾਲ 2023 ਦੀ ਸ਼ੁਰੂਆਤ 'ਚ Netflix ਨੇ ਦੱਸਿਆ ਸੀ ਕਿ ਦੁਨੀਆ ਭਰ 'ਚ ਉਨ੍ਹਾਂ ਦੇ 10 ਕਰੋੜ ਤੋਂ ਜ਼ਿਆਦਾ ਯੂਜ਼ਰਸ ਆਪਣੇ ਅਕਾਊਂਟ ਪਾਸਵਰਡ ਸ਼ੇਅਰ ਕਰਦੇ ਹਨ, ਜਿਸ ਕਾਰਨ ਕੰਪਨੀ ਦਾ ਰੈਵੇਨਿਊ ਪ੍ਰਭਾਵਿਤ ਹੁੰਦਾ ਹੈ। ਇਸ ਕਾਰਨ ਹੁਣ ਕੰਪਨੀ ਨੇ ਕੁਝ ਦੇਸ਼ਾਂ 'ਚ ਅਕਾਊਂਟ ਪਾਸਵਰਡ ਸ਼ੇਅਰ ਕਰਨ ਵਾਲੇ ਯੂਜ਼ਰਸ ਲਈ ਇਕ ਪਲਾਨ ਪੇਸ਼ ਕੀਤਾ ਹੈ, ਜਿਸ 'ਚ ਜ਼ਿਆਦਾ ਪੈਸੇ ਦੇ ਕੇ ਇਕ ਤੋਂ ਜ਼ਿਆਦਾ ਲੋਕਾਂ ਨੂੰ ਜੋੜਿਆ ਜਾ ਸਕਦਾ ਹੈ। ਇਹ 100 ਤੋਂ ਵੱਧ ਦੇਸ਼ਾਂ ਵਿੱਚ ਲਾਗੂ ਕੀਤਾ ਗਿਆ ਹੈ।
ਇਸ ਐਲਾਨ ਨਾਲ ਇਹ ਯੂਜ਼ਰਸ ਹੋਣਗੇ ਪ੍ਰਭਾਵਿਤ: ਕੰਪਨੀ ਦੇ ਇਸ ਫੈਸਲੇ ਨਾਲ ਵੱਡੀ ਗਿਣਤੀ 'ਚ ਉਹ ਯੂਜ਼ਰਸ ਪ੍ਰਭਾਵਿਤ ਹੋਣਗੇ ਜੋ ਹੋਰਨਾਂ ਲੋਕਾਂ ਨਾਲ ਆਪਣੇ Netflix ਅਕਾਊਟਸ ਦਾ ਪਾਸਵਰਡ ਸ਼ੇਅਰ ਕਰਦੇ ਹਨ।
ਕੰਪਨੀ ਨੇ ਇਸ ਕਾਰਨ ਚੁੱਕਿਆ ਇਹ ਕਦਮ: Netflix ਆਪਣੀ ਆਮਦਨ ਵਧਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ। ਹਾਲ ਹੀ ਵਿੱਚ ਕੁਝ ਦੇਸ਼ਾਂ ਵਿੱਚ ਕੰਪਨੀ ਦੁਆਰਾ Netflix ਅਕਾਊਟ ਦਾ ਪਾਸਵਰਡ ਸਾਂਝਾ ਕਰਨ ਵਾਲੇ ਯੂਜ਼ਰਸ ਲਈ ਇੱਕ ਯੋਜਨਾ ਪੇਸ਼ ਕੀਤੀ ਗਈ, ਜਿਸ ਵਿੱਚ ਯੂਜ਼ਰਸ ਕੁਝ ਵਾਧੂ ਪੈਸੇ ਦੇ ਕੇ ਇੱਕ ਵਾਰ ਵਿੱਚ ਕਈ ਹੋਰ ਲੋਕਾਂ ਨੂੰ ਆਪਣੇ ਨਾਲ ਜੋੜ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਨੈੱਟਫਲਿਕਸ ਦੇ ਵਾਧੇ 'ਚ ਕਮੀ ਆਈ ਸੀ। ਇਸ ਦਾ ਕਾਰਨ ਕੰਪਨੀ ਦੇ ਯੂਜ਼ਰਸ ਦਾ ਕਿਸੇ ਹੋਰ ਨਾਲ ਆਪਣਾ ਪਾਸਵਰਡ ਸ਼ੇਅਰ ਕਰਨਾ ਸੀ।
- WhatsApp Edit massage: ਭੇਜਣ ਤੋਂ ਬਾਅਦ ਵੀ ਐਡਿਟ ਕਰ ਸਕੋਗੇ ਮੈਸੇਜ, ਜਾਰੀ ਹੋਇਆ ਨਵਾਂ ਫੀਚਰ
- ISRO Satellite Launch: ISRO 29 ਮਈ ਨੂੰ ਭਾਰਤੀ ਪਰਮਾਣੂ ਘੜੀ ਨਾਲ ਨੇਵੀਗੇਸ਼ਨ ਸੈਟੇਲਾਈਟ ਕਰੇਗਾ ਲਾਂਚ
- Samsung Galaxy A14 4G ਹੋਇਆ ਲਾਂਚ, ਜਾਣੋ ਇਸ ਸਮਾਰਟਫ਼ੋਨ ਦੀ ਕੀਮਤ
ਇੰਨੀ ਹੈ Netflix ਦੇ ਯੂਜ਼ਰਸ ਦੀ ਗਿਣਤੀ: ਅਪ੍ਰੈਲ 'ਚ Netflix ਵੱਲੋਂ ਦੱਸਿਆ ਗਿਆ ਸੀ ਕਿ ਇਸ ਸਾਲ ਦੀ ਪਹਿਲੀ ਤਿਮਾਹੀ 'ਚ ਕੰਪਨੀ ਦੇ ਗਾਹਕਾਂ ਦੀ ਗਿਣਤੀ ਵੱਧ ਕੇ 232.5 ਮਿਲੀਅਨ ਹੋ ਗਈ ਹੈ। ਕੰਪਨੀ ਨੇ ਆਪਣੀ ਆਮਦਨ ਵਧਾਉਣ ਲਈ ਐਡ-ਅਧਾਰਤ ਗਾਹਕੀ ਵੀ ਸ਼ੁਰੂ ਕੀਤੀ ਹੈ, ਜਿਸ ਦੇ ਲਗਭਗ 5 ਮਿਲੀਅਨ ਯੂਜ਼ਰਸ ਹਨ। ਕੰਪਨੀ ਵੱਲੋਂ ਨਿਵੇਸ਼ਕਾਂ ਨੂੰ ਦਿੱਤੀ ਗਈ ਪੇਸ਼ਕਾਰੀ 'ਚ ਕਿਹਾ ਗਿਆ ਕਿ ਇਸ ਦੀ ਐਡ-ਅਧਾਰਤ ਸਬਸਕ੍ਰਿਪਸ਼ਨ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ।