ETV Bharat / science-and-technology

Navratri 2023: ਨਵਰਾਤਰੀ ਮੌਕੇ OnePlus ਅਤੇ Samsung ਦੇ ਸਮਾਰਟਫੋਨ 'ਤੇ ਮਿਲ ਰਿਹਾ ਡਿਸਕਾਊਂਟ

author img

By ETV Bharat Punjabi Team

Published : Oct 18, 2023, 12:34 PM IST

OnePlus and Samsung Smartphone: ਐਮਾਜ਼ਾਨ ਇੰਡੀਆਂ ਨਵਰਾਤਰੀ ਮੌਕੇ ਯੂਜ਼ਰਸ ਨੂੰ ਸ਼ਾਨਦਾਰ ਫੈਸਟਿਵ ਸਮਾਰਟਫੋਨ ਡੀਲਸ ਦੇ ਰਿਹਾ ਹੈ। ਇਸ ਡੀਲ 'ਚ ਤੁਸੀਂ ਸੈਮਸੰਗ ਅਤੇ OnePlus ਦੇ 5G ਸਮਾਰਟਫੋਨਾਂ ਨੂੰ 28 ਹਜ਼ਾਰ ਰੁਪਏ ਦੀ ਛੋਟ ਨਾਲ ਖਰੀਦ ਸਕਦੇ ਹੋ। ਇਸ ਫੋਨ 'ਤੇ ਬੈਂਕ ਆਫ਼ਰਸ ਵੀ ਦਿੱਤੇ ਜਾ ਰਹੇ ਹਨ।

OnePlus and Samsung Smartphone
OnePlus and Samsung Smartphone

ਹੈਦਰਾਬਾਦ: ਦੇਸ਼ ਭਰ 'ਚ ਨਵਰਾਤਰੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਐਮਾਜ਼ਾਨ ਇੰਡੀਆਂ ਆਪਣੇ ਯੂਜ਼ਰਸ ਨੂੰ ਸ਼ਾਨਦਾਰ ਫੈਸਟਿਵ ਸਮਾਰਟਫੋਨ ਡੀਲਸ ਦੇ ਰਿਹਾ ਹੈ। ਇਸ ਡੀਲ 'ਚ ਤੁਸੀਂ ਸੈਮਸੰਗ ਅਤੇ OnePlus ਦੇ ਸਮਾਰਟਫੋਨ ਨੂੰ ਸਸਤੇ 'ਚ ਖਰੀਦ ਸਕਦੇ ਹੋ। ਫੈਸਟਿਵ ਸਮਾਰਟਫੋਨ ਡੀਲ 'ਚ ਐਮਾਜ਼ਾਨ ਇੰਡੀਆਂ 'ਤੇ OnePlus Nord CE 3 5G ਅਤੇ Samsung Galaxy A34 5G 'ਤੇ ਭਾਰੀ ਛੋਟ ਮਿਲ ਰਹੀ ਹੈ।

OnePlus Nord CE 3 5G ਸਮਾਰਟਫੋਨ 'ਤੇ ਮਿਲ ਰਹੇ ਆਫ਼ਰਸ: ਇਸ ਸਮਾਰਟਫੋਨ ਦੇ 12GB ਰੈਮ ਅਤੇ 256GB ਸਟੋਰੇਜ ਦੀ ਅਸਲੀ ਕੀਮਤ 28,998 ਰੁਪਏ ਹੈ। ਡੀਲ 'ਚ ਇਸ ਫੋਨ ਨੂੰ ਤੁਸੀਂ 2 ਹਜ਼ਾਰ ਰੁਪਏ ਤੱਕ ਦੇ ਕੂਪਨ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ। ਬੈਂਕ ਆਫ਼ਰਸ 'ਚ ਤੁਸੀਂ ਇਸ ਫੋਨ ਦੀ ਕੀਮਤ ਨੂੰ 1,250 ਰੁਪਏ ਤੱਕ ਹੋਰ ਘਟ ਕਰ ਸਕਦੇ ਹੋ। ਇਸਦੇ ਨਾਲ ਹੀ OnePlus Nord CE 3 5G ਸਮਾਰਟਫੋਨ 'ਤੇ ਐਕਸਚੇਜ਼ ਆਫ਼ਰ ਵੀ ਮਿਲ ਰਹੇ ਹਨ।

OnePlus Nord CE 3 5G ਸਮਾਰਟਫੋਨ ਦੇ ਫੀਚਰਸ: ਇਸ ਫੋਨ 'ਚ 6.7 ਇੰਚ ਦੀ ਫੁੱਲ HD+AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। OnePlus Nord CE 3 5G ਸਮਾਰਟਫੋਨ 'ਚ 12GB ਰੈਮ ਅਤੇ 256GB ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਫੋਨ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਦਿੱਤੇ ਗਏ ਹਨ। ਇਨ੍ਹਾਂ 'ਚ 50MP ਦੇ ਮੇਨ ਲੈਂਸ ਦੇ ਨਾਲ 8MP ਦਾ ਅਲਟ੍ਰਾਵਾਈਡ ਐਂਗਲ ਲੈਂਸ ਅਤੇ 2MP ਦਾ ਮੈਕਰੋ ਲੈਂਸ ਸ਼ਾਮਲ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 80 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

Samsung Galaxy A34 5G ਸਮਾਰਟਫੋਨ 'ਤੇ ਮਿਲ ਰਹੇ ਆਫ਼ਰਸ: ਇਸ ਫੋਨ ਦੇ 8GB ਰੈਮ ਅਤੇ 256GB ਸਟੋਰੇਜ ਦੀ ਅਸਲੀ ਕੀਮਤ 39,499 ਰੁਪਏ ਹੈ। ਪਰ ਸੇਲ ਦੌਰਾਨ ਤੁਸੀਂ ਇਸ ਫੋਨ ਨੂੰ 24 ਫੀਸਦੀ ਦੇ ਡਿਸਕਾਊਂਟ ਤੋਂ ਬਾਅਦ 29,999 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ 'ਤੇ 2,500 ਰੁਪਏ ਦਾ ਕੂਪਨ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ ਅਤੇ ਬੈਂਕ ਆਫ਼ਰਸ ਦੇ ਨਾਲ ਕੀਮਤ ਨੂੰ 1,250 ਰੁਪਏ ਤੱਕ ਹੋਰ ਘਟ ਕੀਤਾ ਜਾ ਸਕਦਾ ਹੈ।

Samsung Galaxy A34 5G ਸਮਾਰਟਫੋਨ ਦੇ ਫੀਚਰਸ: Samsung Galaxy A34 5G ਸਮਾਰਟਫੋਨ 'ਚ ਕੰਪਨੀ ਨੇ 6.6 ਇੰਚ ਦੀ ਫੁੱਲ HD+Super AMOLED ਡਿਸਪਲੇ ਦਿੱਤੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 48MP ਦੇ ਮੇਨ ਕੈਮਰੇ ਦੇ ਨਾਲ 8MP ਦਾ ਅਲਟ੍ਰਾਵਾਈਡ ਐਂਗਲ ਲੈਂਸ ਅਤੇ 5MP ਦਾ ਡੈਪਥ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਲਈ ਇਸ ਫੋਨ 'ਚ 13MP ਦਾ ਫਰੰਟ ਕੈਮਰਾ ਮਿਲਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.