ETV Bharat / science-and-technology

Meta ਦੇ ਥ੍ਰੈਡਸ ਐਪ 'ਚ ਹੁਣ ਮਿਲੇਗਾ DM ਫੀਚਰ, ਯੂਜ਼ਰਸ ਇੱਕ-ਦੂਜੇ ਨੂੰ ਪ੍ਰਾਈਵੇਟ ਚੈਟ ਬਾਕਸ 'ਚ ਕਰ ਸਕਣਗੇ ਮੈਸੇਜ - ਪ੍ਰਾਈਵੇਟ ਮੇਸੇਜਿੰਗ ਦੀ ਸੁਵਿਧਾ

ਮੇਟਾ ਦੇ ਨਵੇਂ ਐਪ ਥ੍ਰੈਡਸ ਵਿੱਚ ਯੂਜ਼ਰਸ ਲਈ ਕਈ ਨਵੇਂ ਫੀਚਰ ਲਿਆਂਦੇ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇੰਸਟਾਗ੍ਰਾਮ ਦੇ ਇਸ ਪਲੇਟਫਾਰਮ 'ਤੇ ਬਹੁਤ ਜਲਦ ਯੂਜ਼ਰਸ ਨੂੰ ਪ੍ਰਾਈਵੇਟ ਮੇਸੇਜਿੰਗ ਦੀ ਸੁਵਿਧਾ ਮਿਲ ਸਕਦੀ ਹੈ।

Meta
Meta
author img

By

Published : Jul 18, 2023, 10:44 AM IST

ਹੈਦਰਾਬਾਦ: ਥ੍ਰੈਡਸ ਐਪ ਨੂੰ ਇਸ ਮਹੀਨੇ ਹੀ ਲਾਂਚ ਕੀਤਾ ਗਿਆ ਸੀ। ਇਸ ਐਪ ਨੇ 5 ਦਿਨਾਂ ਵਿੱਚ ਹੀ 100 ਮਿਲੀਅਨ ਗਾਹਕਾਂ ਦਾ ਅੰਕੜਾ ਪਾਰ ਕਰ ਹੁਣ ਤੱਕ ਦਾ ਇੱਕ ਨਵਾਂ ਰਿਕਾਰਡ ਬਣਾਇਆ ਹੈ। ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਮੇਟਾ ਇਸ ਐਪ ਵਿੱਚ ਨਵੇਂ ਫੀਚਰ ਜੋੜਨ ਦੀ ਤਿਆਰੀ ਕਰ ਰਹੀ ਹੈ। ਜਿਸਦੇ ਚਲਦਿਆਂ ਥ੍ਰੈਡਸ ਵਿੱਚ ਯੂਜ਼ਰਸ ਲਈ ਇੱਕ ਨਵਾਂ ਫੀਚਰ ਪੇਸ਼ ਹੋਣ ਜਾ ਰਿਹਾ ਹੈ। ਇਹ ਨਵਾਂ ਫੀਚਰ ਟਵਿੱਟਰ ਵਰਗਾ ਹੋਵੇਗਾ।

ਥ੍ਰੈਡਸ ਐਪ 'ਚ ਮਿਲੇਗਾ DM ਫੀਚਰ: ਮੀਡੀਆਂ ਰਿਪੋਰਟ ਦੀ ਮੰਨੀਏ ਤਾਂ ਥ੍ਰੈਡਸ ਐਪ ਵਿੱਚ DM ਫੀਚਰ ਨੂੰ ਜੋੜਿਆ ਜਾ ਸਕਦਾ ਹੈ। ਥ੍ਰੈਡਸ ਯੂਜ਼ਰਸ ਦੂਸਰੇ ਯੂਜ਼ਰਸ ਨੂੰ ਪ੍ਰਾਈਵੇਟ ਚੈਟ ਬਾਕਸ 'ਚ ਮੈਸੇਜ ਕਰ ਸਕਣਗੇ। ਹਾਲਾਂਕਿ, ਇਸ ਤੋਂ ਪਹਿਲਾ ਇੰਸਟਾਗ੍ਰਾਮ ਦੇ ਹੈੱਡ ਨੇ ਐਲਾਨ ਕੀਤਾ ਸੀ ਕਿ ਥ੍ਰੈਡਸ ਐਪ ਵਿੱਚ DM ਵਰਗਾ ਆਪਸ਼ਨ ਨਹੀਂ ਮਿਲੇਗਾ।

ਇੰਸਟਾਗ੍ਰਾਮ ਦੇ ਇੱਕ ਮੀਮੋ ਤੋਂ ਮਿਲੇ ਸੰਕੇਤ: ਇੰਸਟਾਗ੍ਰਾਮ ਦੇ ਇੱਕ ਮੀਮੋ ਤੋਂ ਸੰਕੇਤ ਮਿਲੇ ਹਨ ਕਿ ਥ੍ਰੈਡਸ ਐਪ 'ਚ DM ਫੀਚਰ ਨੂੰ ਬਹੁਤ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੀਮੋ ਵਿੱਚ ਥ੍ਰੈਡਸ ਦੇ ਦੂਸਰੇ ਫੀਚਰਸ ਨੂੰ ਲੈ ਕੇ ਵੀ ਜਾਣਕਾਰੀ ਸਾਹਮਣੇ ਆਈ ਹੈ। ਦੱਸ ਦਈਏ ਕਿ ਮੇਟਾ ਵਿੱਚ DM ਫੀਚਰ ਨੂੰ ਲੈ ਕੇ ਅਜੇ ਤੱਕ ਕੰਪਨੀ ਵੱਲੋਂ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਗਈ ਹੈ।

DM ਫੀਚਰ ਨਾਲ ਮਿਲੇਗਾ ਇਹ ਫਾਇਦਾ: ਦਰਅਸਲ, ਇਸ ਪਲੇਟਫਾਰਮ 'ਤੇ ਯੂਜ਼ਰਸ ਕੁਝ ਵਿਸ਼ਿਆਂ ਨੂੰ ਜਨਤਕ ਤੌਰ 'ਤੇ ਉਠਾਉਦੇ ਹਨ, ਜਿਸ 'ਤੇ ਅਲੱਗ-ਅਲੱਗ ਯੂਜ਼ਰਸ ਆਪਣੀ ਰਾਏ ਰੱਖਦੇ ਹਨ। ਅਜਿਹੇ ਵਿੱਚ ਯੂਜ਼ਰਸ ਕਿਸੇ ਦੂਸਰੇ ਯੂਜ਼ਰਸ ਨਾਲ ਪ੍ਰਾਈਵੇਟ ਗੱਲਬਾਤ ਨਹੀਂ ਕਰ ਸਕਦੇ ਕਿਉਕਿ ਥ੍ਰੈਡਸ ਐਪ 'ਚ ਅਜਿਹਾ ਕੋਈ ਆਪਸ਼ਨ ਉਪਲਬਧ ਨਹੀਂ ਹੈ। ਥ੍ਰੈਡਸ ਐਪ 'ਚ ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਇੱਕ-ਦੂਜੇ ਨਾਲ ਬਿਹਤਰ ਤਰੀਕੇ ਨਾਲ ਗੱਲ ਕਰ ਸਕਣਗੇ।

ਇੰਸਟਾਗ੍ਰਾਮ ਯੂਜ਼ਰਸ ਲਈ ਥ੍ਰੈਡਸ ਐਪ ਦੀ ਵਰਤੋ ਕਰਨਾ ਆਸਾਨ: ਮੇਟਾ ਦੇ ਇਸ ਨਵੇਂ ਪਲੇਟਫਾਰਮ ਦੀ ਵਰਤੋਂ ਕਰਨਾ ਇੰਸਟਾਗ੍ਰਾਮ ਯੂਜ਼ਰਸ ਲਈ ਬਹੁਤ ਆਸਾਨ ਹੈ। ਇੰਸਟਾਗ੍ਰਾਮ ਯੂਜ਼ਰਸ ਥ੍ਰੈਡਸ ਦਾ ਇਸਤੇਮਾਲ ਕਰਨ ਦੇ ਨਾਲ ਫਾਲੋਅਰਸਸ, ਪ੍ਰੋਫਾਇਲ ਡਿਟੇਲ ਵਰਗੀਆਂ ਜਾਣਕਾਰੀਆਂ ਨੂੰ ਸਿੰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਮੇਟਾ ਥ੍ਰੈਡਸ ਦਾ ਇਸਤੇਮਾਲ Android ਅਤੇ IOS ਯੂਜ਼ਰਸ ਕਰ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.