ਹੈਦਰਾਬਾਦ: ਮੈਟਾ ਨੇ ਆਪਣੇ ਟੈਕਸਟ ਟੂ ਇਮੇਜ਼ ਜਨਰੇਸ਼ਨ AI ਟੂਲ Imagine ਨੂੰ Standalone ਵਰਜ਼ਨ 'ਚ ਲਾਂਚ ਕਰ ਦਿੱਤਾ ਹੈ। ਹੁਣ ਤੁਸੀਂ ਇਸ ਟੂਲ ਨੂੰ ਮੈਸੇਜਿੰਗ ਐਪ ਤੋਂ ਇਲਾਵਾ ਵੈੱਬਸਾਈਟ ਦੇ ਰਾਹੀ ਵੀ ਐਕਸੈਸ ਕਰ ਸਕਦੇ ਹੋ। ਇਸ ਟੂਲ ਨੂੰ ਪਿਛਲੇ ਮਹੀਨੇ ਕੰਪਨੀ ਦੇ ਕਨੈਕਟ ਇਵੈਂਟ 'ਚ ਦਿਖਾਇਆ ਗਿਆ ਸੀ, ਜੋ ਹੁਣ ਸਾਰਿਆ ਲਈ ਲਾਈਵ ਹੋ ਗਿਆ ਹੈ। ਤੁਸੀਂ ਇਸ ਟੂਲ ਨੂੰ imagine.meta.com ਵੈੱਬਸਾਈਟ 'ਤੇ ਜਾ ਕੇ ਇਸਤੇਮਾਲ ਕਰ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਟੈਕਸਟ ਰਾਹੀ ਫੋਟੋ ਬਣਾਉਣ ਲਈ ਤੁਹਾਡਾ ਮੈਟਾ ਅਕਾਊਂਟ ਹੋਣਾ ਜ਼ਰੂਰੀ ਹੈ, ਜੇਕਰ ਤੁਹਾਡਾ ਮੈਟਾ ਅਕਾਊਂਟ ਨਹੀਂ ਹੈ, ਤਾਂ ਤੁਸੀਂ ਗੂਗਲ ,ਫੇਸਬੁੱਕ ਜਾਂ ਇੰਸਟਾਗ੍ਰਾਮ ਤੋਂ ਲੌਗਇਨ ਕਰ ਸਕਦੇ ਹੋ।
-
Today, we’re sharing updates to our core AI experiences and new capabilities you can discover across our family of apps. Read all about it here: https://t.co/9CjalsAVKE pic.twitter.com/uQ4mUwJCxi
— Meta (@Meta) December 6, 2023 " class="align-text-top noRightClick twitterSection" data="
">Today, we’re sharing updates to our core AI experiences and new capabilities you can discover across our family of apps. Read all about it here: https://t.co/9CjalsAVKE pic.twitter.com/uQ4mUwJCxi
— Meta (@Meta) December 6, 2023Today, we’re sharing updates to our core AI experiences and new capabilities you can discover across our family of apps. Read all about it here: https://t.co/9CjalsAVKE pic.twitter.com/uQ4mUwJCxi
— Meta (@Meta) December 6, 2023
AI ਤੋਂ ਬਣੀ ਫੋਟੋ 'ਤੇ ਹੋਵੇਗਾ ਵਾਟਰਮਾਰਕ: AI ਟੂਲ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਮੈਟਾ ਨੇ ਆਪਣੇ 'Imagine AI' ਟੂਲ 'ਚ ਵਾਟਰਮਾਰਕ ਫੀਚਰ ਨੂੰ ਜੋੜਿਆ ਹੈ। ਜਦੋ ਤੁਸੀਂ ਕੋਈ ਵੀ ਫੋਟੋ AI ਟੂਲ ਨਾਲ ਬਣਾਓਗੇ, ਤਾਂ ਇਸਦੇ ਖੱਬੇ ਪਾਸੇ ਇੱਕ ਵਾਟਰਮਾਰਕ ਨਜ਼ਰ ਆਵੇਗਾ। ਇਸ ਤੋਂ ਇਲਾਵਾ, ਕੰਪਨੀ ਇੱਕ ਅਦਿੱਖ ਵਾਟਰਮਾਰਕਿੰਗ ਸਿਸਟਮ 'ਤੇ ਵੀ ਕੰਮ ਕਰ ਰਹੀ ਹੈ, ਜੋ ਫੋਟੋ ਕੱਟਣ, ਐਡਿਟ ਅਤੇ ਸਕ੍ਰੀਸ਼ਾਰਟ ਹੋਣ 'ਤੇ ਵੀ ਇਸ 'ਚ ਨਜ਼ਰ ਆਵੇਗਾ।
ਮੈਟਾ ਕਈ ਨਵੇਂ AI ਫੀਚਰਸ 'ਤੇ ਕਰ ਰਿਹਾ ਹੈ ਕੰਮ: ਮੈਟਾ ਆਪਣੀਆਂ ਐਪਾਂ 'ਚ ਕਈ ਨਵੇਂ AI ਫੀਚਰਸ ਦੀ ਟੈਸਟਿੰਗ ਕਰ ਰਿਹਾ ਹੈ। ਕੰਪਨੀ ਇੰਸਟਾਗ੍ਰਾਮ 'ਚ 'Expander' ਨਾਮ ਦੇ ਇੱਕ ਫੀਚਰ 'ਤੇ ਕੰਮ ਕਰ ਰਹੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਸਟੋਰੀਜ਼ 'ਚ ਇੱਕ ਲੈਂਡਸਕੇਪ ਫੋਟੋ ਨੂੰ ਪੋਰਟਰੇਟ ਵਿੱਚ ਬਦਲਣ ਦੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ, ਕੰਪਨੀ ਮੈਟਾ AI ਚੈਟ 'ਤੇ ਰੀਲਸ ਦਾ ਵੀ ਸਪੋਰਟ ਦੇ ਰਹੀ ਹੈ। ਇਸ ਰਾਹੀ ਤੁਸੀਂ ਚੈਟਬਾਟ ਤੋਂ ਕਿਸੇ ਵੀ ਸਵਾਲ ਦੇ ਜਵਾਬ 'ਚ ਰੀਲਸ ਦੀ ਮੰਗ ਕਰ ਸਕਦੇ ਹੋ।