ਹੈਦਰਾਬਾਦ: Messenger ਅਤੇ ਫੇਸਬੁੱਕ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ End-to-End Encryption ਫੀਚਰ ਜਾਰੀ ਕੀਤਾ ਗਿਆ ਹੈ। ਹੁਣ ਤੁਹਾਡੀਆਂ ਚੈਟਾਂ ਅਤੇ ਕਾਲਾਂ ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਰਹਿਣਗੀਆਂ। ਮੈਟਾ ਨੇ ਇੱਕ ਬਲਾਗਪੋਸਟ 'ਚ ਕਿਹਾ ਕਿ ਯੂਜ਼ਰਸ ਨੂੰ End-to-End Encryption ਫੀਚਰ ਮਿਲੇਗਾ, ਜਿਸ 'ਚ ਮੈਸੇਜਾਂ ਨੂੰ ਐਡਿਟ ਕਰਨ, HD ਕਵਾਈਲੀਟੀ ਮੀਡੀਆ ਅਤੇ Disappearing ਮੈਸੇਜ ਆਦਿ ਵਰਗੀਆ ਕਈ ਸੁਵਿਧਾਵਾਂ ਮਿਲਣਗੀਆ। ਮਾਰਕ ਨੇ ਇੰਸਟਾਗ੍ਰਾਮ 'ਤੇ ਆਪਣੇ ਚੈਨਲ ਰਾਹੀ ਮੈਟਾ ਦੇ ਮੈਸੇਜਿੰਗ ਪਲੇਟਫਾਰਮ 'ਤੇ Default ਪ੍ਰਾਈਵੇਸੀ ਫੀਚਰ ਲਿਆਉਣ ਦੀ ਟੀਮ ਨੂੰ ਵਧਾਈ ਦਿੱਤੀ ਹੈ।
End-to-End Encryption ਫੀਚਰ 'ਚ ਮਿਲਣਗੇ ਇਹ ਆਪਸ਼ਨ:
ਮੈਸੇਜ ਐਡਿਟ ਕਰਨ ਦਾ ਮਿਲੇਗਾ ਆਪਸ਼ਨ: ਯੂਜ਼ਰਸ ਕਿਸੇ ਵੀ ਮੈਸੇਜ ਨੂੰ ਭੇਜਣ ਤੋਂ ਬਾਅਦ 15 ਮਿੰਟ ਦੇ ਅੰਦਰ ਉਸ ਮੈਸੇਜ ਨੂੰ ਐਡਿਟ ਕਰ ਸਕਦੇ ਹਨ। ਜੇਕਰ ਕਿਸੇ ਮੈਸੇਜ ਦੇ ਦੁਰਵਿਵਹਾਰ ਦੀ ਰਿਪੋਰਟ ਕੀਤੀ ਜਾਂਦੀ ਹੈ, ਤਾਂ ਮੈਟਾ ਐਡਿਟ ਮੈਸੇਜ ਦੇ ਪਿਛਲੇ ਵਰਜ਼ਨ ਨੂੰ ਦੇਖ ਸਕੇਗਾ।
Disappearing ਮੈਸੇਜ ਦਾ ਆਪਸ਼ਨ: ਮੈਸੇਜਰ ਐਪ 'ਤੇ Disappearing ਮੈਸੇਜ ਦਾ ਆਪਸ਼ਨ ਆਨ ਹੋਣ 'ਤੇ ਤੁਹਾਡੇ ਵੱਲੋ ਭੇਜੇ ਗਏ ਮੈਸੇਜ ਸਿਰਫ਼ 24 ਘੰਟੇ ਤੱਕ ਰਹਿਣਗੇ। ਜੇਕਰ ਕੋਈ ਵਿਅਕਤੀ Disappearing ਮੈਸੇਜ ਦਾ ਸਕ੍ਰੀਨਸ਼ਾਰਟ ਲੈਂਦਾ ਹੈ, ਤਾਂ ਮੈਟਾ ਮੈਸੇਜ ਭੇਜਣ ਵਾਲੇ ਵਿਅਕਤੀ ਨੂੰ ਸੂਚਿਤ ਕਰੇਗਾ।
Read Receipts ਕੰਟਰੋਲ ਕਰਨ ਦਾ ਆਪਸ਼ਨ: ਮੈਸੇਜਰ ਐਪ ਯੂਜ਼ਰਸ ਨੂੰ Read Receipts ਨੂੰ ਬੰਦ ਕਰਨ ਦੀ ਆਗਿਆ ਦਿੰਦਾ ਹੈ। ਇਸ ਰਾਹੀ ਯੂਜ਼ਰਸ ਤੈਅ ਕਰ ਸਕਦੇ ਹਨ ਕਿ ਜਦੋ ਅਸੀ ਕਿਸੇ ਵਿਅਕਤੀ ਦੇ ਮੈਸੇਜ ਪੜ੍ਹਦੇ ਹਾਂ, ਤਾਂ ਮੈਸੇਜ ਭੇਜਣ ਵਾਲੇ ਵਿਅਕਤੀ ਨੂੰ ਮੈਸੇਜ Seen ਜਾਂ Unseen ਕੀਤਾ ਹੋਇਆ ਨਜ਼ਰ ਆਵੇ।
HD ਕਵਾਇਲੀਟੀ ਮੀਡੀਆ ਸ਼ੇਅਰ: ਮੈਟਾ ਨੇ ਮੈਸੇਜਰ 'ਤੇ ਮੀਡੀਆ ਸ਼ੇਅਰ ਕਰਨ ਲਈ ਇੱਕ ਨਵਾਂ ਫੀਚਰ ਜੋੜਿਆ ਹੈ ਅਤੇ ਕਿਸੇ ਵੀ ਫੋਟੋ ਜਾਂ ਵੀਡੀਓ ਦਾ ਜਵਾਬ ਦੇਣ ਜਾਂ ਰਿਏਕਸ਼ਨ ਦੇਣ ਦਾ ਆਪਸ਼ਨ ਵੀ ਜੋੜਿਆ ਹੈ। ਵਰਤਮਾਨ ਸਮੇਂ 'ਚ ਕੰਪਨੀ ਇੱਕ ਛੋਟੇ ਗਰੁੱਪ ਦੇ ਨਾਲ HD ਮੀਡੀਆ ਅਤੇ ਫਾਈਲ ਸ਼ੇਅਰਿੰਗ ਬੱਗ ਦੀ ਟੈਸਟਿੰਗ ਕਰ ਰਹੀ ਹੈ।