ਹੈਦਰਾਬਾਦ: ਥ੍ਰੈਡਸ ਐਪ ਦੇ ਯੂਜ਼ਰਸ ਲਈ ਮਾਰਕ ਜ਼ੁਕਰਬਰਗ ਨੇ ਇੱਕ ਨਵਾਂ ਐਲਾਨ ਕੀਤਾ ਹੈ। ਹੁਣ ਥ੍ਰੈਡਸ ਐਪ ਦਾ ਇਸਤੇਮਾਲ ਮੋਬਾਈਲ 'ਤੇ ਹੀ ਨਹੀਂ, ਸਗੋਂ ਪੀਸੀ 'ਤੇ ਵੀ ਕੀਤਾ ਜਾ ਸਕੇਗਾ। ਦਰਅਸਲ, ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇੰਸਟਾਗ੍ਰਾਮ ਦੇ ਨਵੇਂ ਐਪ ਥ੍ਰੈਡਸ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ।
ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਥ੍ਰੈਡਸ ਯੂਜ਼ਰਸ ਲਈ ਕੀਤਾ ਐਲਾਨ: ਮਾਰਕ ਜ਼ੁਕਰਬਰਗ ਨੇ ਥ੍ਰੈਡਸ ਯੂਜ਼ਰਸ ਲਈ ਡੈਸਕਟਾਪ ਵਰਜ਼ਨ ਨੂੰ ਲਿਆਉਣ ਦੀ ਪੇਸ਼ਕਸ਼ ਰੱਖੀ ਹੈ। ਮਾਰਕ ਜ਼ੁਕਰਬਰਗ ਦੀ ਥ੍ਰੈਡਸ ਐਪ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ, ਥ੍ਰੈਡਸ 'ਤੇ ਯੂਜ਼ਰਸ ਲਈ ਇਸ ਸੁਵਿਧਾ ਨੂੰ ਜਲਦ ਪੇਸ਼ ਕੀਤਾ ਜਾਵੇਗਾ।
ਥ੍ਰੈਡਸ ਯੂਜ਼ਰਸ ਨੂੰ ਮਿਲਣਗੇ ਦੋ ਨਵੇਂ ਫੀਚਰ: ਮਾਰਕ ਜ਼ੁਕਰਬਰਗ ਨੇ ਥ੍ਰੈਡਸ 'ਤੇ ਯੂਜ਼ਰਸ ਲਈ ਇੱਕ ਪੋਸਟ ਸਾਂਝੀ ਕਰਦੇ ਹੋਏ ਪਲੇਟਫਾਰਮ ਲਈ ਇਸ ਹਫ਼ਤੇ ਨੂੰ ਖਾਸ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਯੂਜ਼ਰਸ ਲਈ ਆਉਣ ਵਾਲੇ ਹਫ਼ਤੇ ਵਿੱਚ ਸਰਚ ਅਤੇ ਵੈੱਬ ਦਾ ਆਪਸ਼ਨ ਲਿਆਂਦਾ ਜਾ ਰਿਹਾ ਹੈ। ਮੇਟਾ ਥ੍ਰੈਡਸ ਟੀਮ ਇਨ੍ਹਾਂ ਦੋ ਸੁਵਿਧਾਵਾਂ 'ਤੇ ਕੰਮ ਕਰ ਰਹੀ ਹੈ।
- Chandrayaan- 3: ਇਸਰੋ ਕੋਲ ਨਹੀਂ ਸਨ ਸ਼ਕਤੀਸ਼ਾਲੀ ਰਾਕੇਟ, ਜਾਣੋ, ਚੰਦਰਯਾਨ-3 ਨੂੰ ਚੰਦਰਮਾ 'ਤੇ ਲਿਜਾਣ ਲਈ ਵਰਤਿਆ ਕਿਹੜਾ ਜੁਗਾੜ
- Instagram 'ਤੇ ਆਉਣ ਵਾਲੇ ਵਾਧੂ ਮੇਸੇਜਾਂ ਤੋਂ ਹੁਣ ਪਰੇਸ਼ਾਨ ਹੋਣ ਦੀ ਨਹੀਂ ਲੋੜ, ਕੰਪਨੀ ਲੈ ਕੇ ਆ ਰਹੀ ਨਵਾਂ ਫੀਚਰ
- Tecno Pova 5 Series: ਇਸ ਦਿਨ ਲਾਂਚ ਹੋਵੇਗਾ Nothing Phone 2 ਵਰਗਾ ਦਿਖਾਈ ਦੇਣ ਵਾਲਾ ਸਸਤਾ ਫ਼ੋਨ, ਮਿਲਣਗੇ ਇਹ ਸ਼ਾਨਦਾਰ ਫੀਚਰਸ
ਥ੍ਰੈਡਸ ਯੂਜ਼ਰਸ ਦੀ ਗਿਣਤੀ: ਬੀਤੇ ਕੁਝ ਦਿਨਾਂ ਤੋਂ ਮੇਟਾ ਥ੍ਰੈਡਸ ਦੇ ਐਕਟਿਵ ਯੂਜ਼ਰਸ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। ਜੇਕਰ ਇਸ ਐਪ ਦੇ ਸ਼ੁਰੂਆਤੀ ਦਿਨਾਂ ਦੀ ਗੱਲ ਕੀਤੀ ਜਾਵੇ, ਤਾਂ ਸ਼ੁਰੂਆਤ 'ਚ ਇਸ ਐਪ ਦੇ ਯੂਜ਼ਰਸ ਦੀ ਗਿਣਤੀ ਵਿੱਚ ਵਾਧਾ ਸੀ ਅਤੇ ਹੌਲੀ-ਹੌਲੀ ਯੂਜ਼ਰਸ ਦੀ ਇਸ ਐਪ ਵੱਲ ਦਿਲਚਸਪੀ ਘਟ ਹੁੰਦੀ ਨਜ਼ਰ ਆਈ। ਇਸਦਾ ਇੱਕ ਕਾਰਨ ਇਸ ਐਪ 'ਚ ਜ਼ਿਆਦਾ ਫੀਚਰਸ ਦਾ ਨਾ ਹੋਣਾ ਮੰਨਿਆ ਜਾ ਰਿਹਾ ਹੈ। ਜਿਸ ਕਰਕੇ ਹੁਣ ਮਾਰਕ ਜ਼ੁਕਰਬਰਗ ਲਗਾਤਾਰ ਇਸ ਐਪ 'ਚ ਨਵੇਂ ਫੀਚਰਸ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਸ਼ੁਰੂਆਤ 'ਚ ਸਿਰਫ਼ 5 ਦਿਨਾਂ 'ਚ ਹੀ ਇਸ ਐਪ ਨੇ 10 ਲੱਖ ਐਕਟਿਵ ਯੂਜ਼ਰਸ ਦਾ ਅੰਕੜਾ ਪਾਰ ਕਰ ਲਿਆ ਸੀ। ਜੇਕਰ ਹੁਣ ਦੇ ਐਕਟਿਵ ਯੂਜ਼ਰਸ ਦੀ ਗੱਲ ਕੀਤੀ ਜਾਵੇ, ਤਾਂ ਹੁਣ ਥ੍ਰੈਡਸ ਐਪ ਦੇ ਯੂਜ਼ਰਸ ਦੀ ਗਿਣਤੀ 'ਚ ਗਿਰਾਵਟ ਆਈ ਹੈ।