ਹੈਦਰਾਬਾਦ: ਐਮਾਜ਼ਾਨ 'ਤੇ ਫੈਸਟਿਵ ਸੇਲ ਚੱਲ ਰਹੀ ਹੈ। ਇਸ ਸੇਲ 'ਚ ਕਈ ਸਮਾਰਟਫੋਨਾਂ 'ਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਇਨ੍ਹਾਂ ਸਮਾਰਟਫੋਨਾਂ 'ਚ Lava Blaze 5G ਸਮਾਰਟਫੋਨ ਵੀ ਸ਼ਾਮਲ ਹੈ। ਸੇਲ ਦੌਰਾਨ ਤੁਸੀਂ 10 ਹਜ਼ਾਰ ਰੁਪਏ ਤੋਂ ਵੀ ਘਟ ਕੀਮਤ 'ਚ ਇਸ ਫੋਨ ਨੂੰ ਖਰੀਦ ਸਕਦੇ ਹੋ। Lava Blaze 5G ਸਮਾਰਟਫੋਨ 'ਤੇ ਫਲੈਟ ਡਿਸਕਾਊਂਟ ਤੋਂ ਇਲਾਵਾ ਕੂਪਨ ਅਤੇ ਬੈਂਕ ਆਫ਼ਰਸ ਦਾ ਫਾਇਦਾ ਵੀ ਮਿਲ ਰਿਹਾ ਹੈ।
Lava Blaze 5G ਸਮਾਰਟਫੋਨ ਸਸਤੇ 'ਚ ਖਰੀਦਣ ਦਾ ਮੌਕਾ: Lava Blaze 5G ਸਮਾਰਟਫੋਨ 4GB ਰੈਮ ਅਤੇ 128GB ਸਟੋਰੇਜ ਨਾਲ ਆਉਦਾ ਹੈ। ਇਸ ਸਮਾਰਟਫੋਨ ਦੀ ਕੀਮਤ 14,999 ਰੁਪਏ ਰੱਖੀ ਗਈ ਹੈ। ਐਮਾਜ਼ਾਨ ਦੀ ਸੇਲ ਦੌਰਾਨ ਤੁਸੀਂ ਇਸ ਫੋਨ ਨੂੰ 33 ਫੀਸਦੀ ਦੇ ਡਿਸਕਾਊਂਟ ਤੋਂ ਬਾਅਦ 9,999 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ 'ਤੇ ਕੰਪਨੀ ਗ੍ਰਾਹਕਾਂ ਨੂੰ 400 ਰੁਪਏ ਦਾ ਕੂਪਨ ਡਿਸਕਾਊਂਟ ਵੀ ਦੇ ਰਹੀ ਹੈ। SBI ਕਾਰਡ ਰਾਹੀ ਭੁਗਤਾਨ ਕਰਨ 'ਤੇ ਗ੍ਰਾਹਕਾਂ ਨੂੰ 10 ਫੀਸਦੀ ਛੋਟ ਦਿੱਤੀ ਜਾ ਰਹੀ ਹੈ। ਇਨ੍ਹਾਂ ਆਫ਼ਰਸ ਦੇ ਨਾਲ ਇਸ ਫੋਨ ਦੀ ਕੀਮਤ 9,000 ਰੁਪਏ ਹੋ ਜਾਵੇਗੀ। ਇਸ ਫੋਨ ਨੂੰ ਬਲੂ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਉਪਲਬਧ ਕੀਤਾ ਗਿਆ ਹੈ।
Lava Blaze 5G ਸਮਾਰਟਫੋਨ ਦੇ ਫੀਚਰਸ: Lava Blaze 5G ਸਮਾਰਟਫੋਨ 'ਚ 6.5 ਇੰਚ ਦੀ HD+ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਫੋਨ 'ਚ Widevine L1 ਦਾ ਸਪੋਰਟ ਮਿਲਦਾ ਹੈ, ਜਿਸ 'ਚ ਯੂਜ਼ਰਸ ਵੀਡੀਓ ਕੰਟੈਟ ਹਾਈ Resolution 'ਚ ਸਟ੍ਰੀਮ ਕਰ ਸਕਦੇ ਹਨ। ਇਸ ਡਿਵਾਈਸ 'ਚ MediaTek Dimensity 700 ਪ੍ਰੋਸੈਸਰ ਦੇ ਨਾਲ 4GB ਰੈਮ ਅਤੇ 128GB UFS 2.2 ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ 50MP ਦਾ ਟ੍ਰਿਪਲ ਕੈਮਰਾ ਮਿਲਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ।