ਹੈਦਰਾਬਾਦ: itel ਨੇ ਆਪਣਾ itel P55 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਭਾਰਤ ਦਾ ਸਭ ਤੋਂ ਸਸਤਾ ਸਮਾਰਟਫੋਨ ਹੋਵੇਗਾ। ਜੇਕਰ ਤੁਸੀਂ ਸਸਤੇ 'ਚ ਕੋਈ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ, ਤਾਂ itel P55 5G ਸਮਾਰਟਫੋਨ ਵਧੀਆਂ ਵਿਕਲਪ ਹੋ ਸਕਦਾ ਹੈ।
-
Launching Performance, Power and Speed. Wait for our Big Reaveal!#Smartphonelaunch #Smartphone #JodeIndiaKaharDilitel #CurvePhone #LaunchingSoon #itel #itelSmartphone #5GPhone #EnjoyBetterLife
— itel India (@itel_india) September 25, 2023 " class="align-text-top noRightClick twitterSection" data="
">Launching Performance, Power and Speed. Wait for our Big Reaveal!#Smartphonelaunch #Smartphone #JodeIndiaKaharDilitel #CurvePhone #LaunchingSoon #itel #itelSmartphone #5GPhone #EnjoyBetterLife
— itel India (@itel_india) September 25, 2023Launching Performance, Power and Speed. Wait for our Big Reaveal!#Smartphonelaunch #Smartphone #JodeIndiaKaharDilitel #CurvePhone #LaunchingSoon #itel #itelSmartphone #5GPhone #EnjoyBetterLife
— itel India (@itel_india) September 25, 2023
itel P55 5G ਸਮਾਰਟਫੋਨ ਦੀ ਕੀਮਤ: itel P55 5G ਸਮਾਰਟਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ ਖਰੀਦ ਸਕੋਗੇ। ਇਸ ਸਮਾਰਟਫੋਨ ਦੀ 12GB ਰੈਮ ਅਤੇ 128GB ਸਟੋਰੇਜ ਦੀ ਕੀਮਤ 9,999 ਰੁਪਏ ਰੱਖੀ ਗਈ ਹੈ ਅਤੇ 8GB ਰੈਮ ਅਤੇ 64GB ਸਟੋਰੇਜ ਦੀ ਕੀਮਤ 9,699 ਰੁਪਏ ਰੱਖੀ ਗਈ ਹੈ। ਇਹ ਸਮਾਰਟਫੋਨ ਬਲੂ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਉਪਲਬਧ ਹੋਵੇਗਾ।
itel P55 5G ਸਮਾਰਟਫੋਨ ਦੇ ਫੀਚਰਸ: itel P55 5G ਸਮਾਰਟਫੋਨ 'ਚ 6.6 ਇੰਚ ਦਾ HD+ ਡਿਸਪਲੇ ਦਿੱਤਾ ਗਿਆ ਹੈ ਅਤੇ 50MP Dual AI ਕੈਮਰਾ ਬੈਕ ਪੈਨਲ 'ਤੇ ਮਿਲਦਾ ਹੈ। ਵਧੀਆਂ ਪ੍ਰਦਰਸ਼ਨ ਲਈ ਇਸ ਫੋਨ 'ਚ MediaTek Dimensity 6080 5G ਪ੍ਰੋਸੈਸਰ ਦਿੱਤਾ ਗਿਆ ਹੈ। itel P55 5G ਸਮਾਰਟਫੋਨ 'ਚ 5,000mAh ਦੀ ਬੈਟਰੀ ਅਤੇ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸਦੇ ਨਾਲ ਹੀ ਫੋਨ 'ਤੇ ਪੂਰੇ ਦੋ ਸਾਲ ਦੀ ਵਾਰੰਟੀ ਅਤੇ ਫ੍ਰੀ ਸਕ੍ਰੀਨ ਰਿਪਲੇਸਮੈਂਟ ਵੀ ਆਫ਼ਰ ਕੀਤੀ ਜਾ ਰਹੀ ਹੈ।
- X Audio-Video Call: X 'ਤੇ ਸਿਰਫ ਪ੍ਰੀਮੀਅਮ ਯੂਜ਼ਰਸ ਹੀ ਕਰਨ ਸਕਣਗੇ ਆਡੀਓ ਅਤੇ ਵੀਡੀਓ ਕਾਲ, ਇੱਕ-ਦੂਜੇ ਨੂੰ ਨੰਬਰ ਦੇਣ ਦੀ ਵੀ ਨਹੀਂ ਪਵੇਗੀ ਲੋੜ
- POCO C51 ਸਮਾਰਟਫੋਨ ਨੂੰ ਸਸਤੇ 'ਚ ਖਰੀਦਣ ਦਾ ਮਿਲ ਰਿਹਾ ਹੈ ਮੌਕਾ, ਜਾਣੋ ਕੀਮਤ ਅਤੇ ਮਿਲਣਗੇ ਇਹ ਸ਼ਾਨਦਾਰ ਆਫ਼ਰਸ
- Flipkart 'ਤੇ ਜਲਦ ਸ਼ੁਰੂ ਹੋਵੇਗੀ ਸਾਲ ਦੀ ਸਭ ਤੋਂ ਵੱਡੀ ਸੇਲ, ਇਸ ਦਿਨ ਉੱਠੇਗਾ ਸੇਲ ਪ੍ਰਾਈਸ ਤੋਂ ਪਰਦਾ, ਸਮਾਰਟਫੋਨਾਂ 'ਤੇ ਮਿਲੇਗਾ ਭਾਰੀ ਡਿਸਕਾਊਂਟ
Lava Blaze Pro 5G ਸਮਾਰਟਫੋਨ ਹੋਇਆ ਲਾਂਚ: ਲਾਵਾ ਨੇ ਆਪਣੇ ਗ੍ਰਾਹਕਾਂ ਲਈ Lava Blaze Pro 5G ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ 13 ਹਜ਼ਾਰ ਰੁਪਏ ਤੋਂ ਘਟ 'ਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਣਗੇ। Lava Blaze Pro 5G ਫੋਨ ਨੂੰ Dimensity 6020 ਚਿੱਪਸੈਟ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ 6.78 IPS LCD ਸਕ੍ਰੀਨ ਦੇ ਨਾਲ ਲਿਆਂਦਾ ਗਿਆ ਹੈ। ਫੋਨ 'ਚ FHD+ ਡਿਸਪਲੇ 120Hz ਰਿਫ੍ਰੈਸ਼ ਦਰ ਦੇ ਨਾਲ ਮਿਲਦੀ ਹੈ। Lava Blaze Pro 5G ਸਮਾਰਟਫੋਨ ਨੂੰ 8GB+8GB ਰੈਮ ਦੇ ਨਾਲ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਫੋਨ 'ਚ 128GB ਸਟੋਰੇਜ ਮਿਲੇਗੀ। Lava Blaze Pro 5G ਸਮਾਰਟਫੋਨ ਨੂੰ 5,000mAh ਦੀ ਬੈਟਰੀ ਦੇ ਨਾਲ ਲਿਆਂਦਾ ਗਿਆ ਹੈ, ਜੋ 33 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।