ਹੈਦਰਾਬਾਦ: itel A05s ਸਮਾਰਟਫੋਨ ਅੱਜ ਭਾਰਤ 'ਚ ਲਾਂਚ ਹੋ ਗਿਆ ਹੈ। ਨਵੇਂ ਲਾਂਚ ਹੋਏ itel A05s ਦੀ ਭਾਰਤ 'ਚ ਕੀਮਤ 10,000 ਰੁਪਏ ਤੋਂ ਘਟ ਹੈ। ਇਸ ਸਮਾਰਟਫੋਨ 'ਚ ਆਈਪੀਐਸ LCD ਡਿਸਪਲੇ, HD+Resolution ਦੇ ਨਾਲ ਮਿਲੇਗੀ। itel A05s ਸਮਾਰਟਫੋਨ 'ਚ ਕੰਪਨੀ ਨੇ 2GB ਰੈਮ ਅਤੇ 32GB ਸਟੋਰੇਜ ਦਿੱਤੀ ਹੈ।
itel A05s ਸਮਾਰਟਫੋਨ ਦੀ ਕੀਮਤ: itel A05s ਦੀ ਭਾਰਤ 'ਚ ਕੀਮਤ 6,499 ਰੁਪਏ ਹੈ। ਇਸ ਸਮਾਰਟਫੋਨ ਨੂੰ ਬਲੈਕ, ਗ੍ਰੀਨ, ਬਲੂ ਅਤੇ ਸੰਤਰੀ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।
itel A05s ਸਮਾਰਟਫੋਨ ਦੇ ਫੀਚਰਸ: itel A05s ਸਮਾਰਟਫੋਨ 'ਚ 2GB ਰੈਮ ਅਤੇ 32GB ਸਟੋਰੇਜ ਮਿਲਦੀ ਹੈ। ਇਸ ਸਮਾਰਟਫੋਨ 'ਚ ਦੋਹਰਾ ਸਿਮ itel A05s 1.6GHz ਆਕਟਾ ਕੋਰ Unisoc SC9863A ਪ੍ਰੋਸੈਸਰ ਦਿੱਤਾ ਗਿਆ ਹੈ। itel A05s ਸਮਾਰਟਫੋਨ 'ਚ 6.6 ਇੰਚ ਦੀ ਆਈਪੀਐਸ LCD ਡਿਸਪਲੇ, HD+Resolution ਦੇ ਨਾਲ ਮਿਲਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੇ ਪਿਛਲੇ ਪਾਸੇ 5MP ਦਾ ਕੈਮਰਾ ਦਿੱਤਾ ਗਿਆ ਹੈ, ਜੋ LED ਫਲੈਸ਼ ਦੇ ਨਾਲ ਮਿਲਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 5MP ਦਾ ਸੈਂਸਰ ਦਿੱਤਾ ਗਿਆ ਹੈ।
Vivo Y200 5G ਇਸ ਦਿਨ ਹੋਵੇਗਾ ਲਾਂਚ: Vivo ਨੇ ਹਾਲ ਹੀ ਵਿੱਚ ਕਈ ਨਵੇਂ ਸਮਾਰਟਫੋਨ ਪੇਸ਼ ਕੀਤੇ ਹਨ। ਕੰਪਨੀ ਕਈ ਦਿਨਾਂ ਤੋਂ Vivo Y200 5G ਸਮਾਰਟਫੋਨ ਦੇ ਭਾਰਤ ਲਾਂਚ ਨੂੰ ਟੀਜ਼ ਕਰ ਰਹੀ ਹੈ। ਹੁਣ ਇਸ ਸਮਾਰਟਫੋਨ ਦੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਸਮਾਰਟਫੋਨ 23 ਅਕਤੂਬਰ ਨੂੰ ਭਾਰਤ 'ਚ ਲਾਂਚ ਹੋਵੇਗਾ। ਨਵੀਂ ਰਿਪੋਰਟ ਦੀ ਮੰਨੀਏ, ਤਾਂ ਇਸ ਫੋਨ ਨੂੰ ਦੋ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਜਾਵੇਗਾ। ਰਿਪੋਰਟ ਅਨੁਸਾਰ, Vivo Y200 5G ਸਮਾਰਟਫੋਨ ਦੀ ਭਾਰਤ 'ਚ ਕੀਮਤ 24,000 ਰੁਪਏ ਤੋਂ ਘਟ ਹੋਣ ਦੀ ਉਮੀਦ ਹੈ। ਇਹ ਸਮਾਰਟਫੋਨ 7.69mm ਪਤਲਾ ਅਤੇ 190 ਗ੍ਰਾਮ ਦੇ ਭਾਰ ਨਾਲ ਲਾਂਚ ਹੋ ਸਕਦਾ ਹੈ।