ਹੈਦਰਾਬਾਦ: iQOO 11 5G ਸਮਾਰਟਫੋਨ 'ਤੇ ਸ਼ਾਨਦਾਰ ਡੀਲ ਮਿਲ ਰਹੀ ਹੈ। ਇਸ ਡੀਲ ਦਾ ਫਾਇਦਾ ਲੈਣ ਲਈ ਤੁਸੀਂ iQOO 11 5G ਸਮਾਰਟਫੋਨ ਨੂੰ ਐਮਾਜ਼ਾਨ ਰਾਹੀ ਖਰੀਦ ਸਕਦੇ ਹੋ। ਇਸ ਸਮਾਰਟਫੋਨ ਦੀ ਅਸਲੀ ਕੀਮਤ 66,999 ਰੁਪਏ ਹੈ। ਐਮਾਜ਼ਾਨ ਦੀ ਡੀਲ ਤੋਂ ਬਾਅਦ ਤੁਸੀਂ ਇਸ ਫੋਨ ਨੂੰ ਡਿਸਕਾਊਂਟ ਦੇ ਨਾਲ 54,999 ਰੁਪਏ 'ਚ ਖਰੀਦ ਸਕੋਗੇ। ਇਸ ਸਮਾਰਟਫੋਨ 'ਤੇ 12 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸਦੇ ਨਾਲ ਹੀ ਫੋਨ 'ਤੇ 2 ਹਜ਼ਾਰ ਰੁਪਏ ਤੱਕ ਦਾ ਬੈਂਕ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ।
iQOO 11 5G ਸਮਾਰਟਫੋਨ ਦੇ ਫੀਚਰਸ: iQOO 11 5G ਸਮਾਰਟਫੋਨ 'ਚ 6.78 ਇੰਚ ਦੀ ਸੈਮਸੰਗ E6 AMOLED ਡਿਸਪਲੇ ਦਿੱਤੀ ਗਈ ਹੈ, ਜੋ 3200x1440 ਪਿਕਸਲ Resolution ਅਤੇ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਫੋਨ 'ਚ 16GB ਤੱਕ ਦੀ LPDDR5x ਰੈਮ ਅਤੇ 256GB UFS 4.0 ਸਟੋਰੇਜ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 2 ਚਿਪਸੈੱਟ ਦਿੱਤੀ ਗਈ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ LED ਫਲੈਸ਼ ਦੇ ਨਾਲ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ 50MP ਦੇ ਮੇਨ ਲੈਂਸ ਦੇ ਨਾਲ ਇੱਕ 8MP ਦਾ ਅਲਟ੍ਰਾ ਵਾਈਡ ਐਂਗਲ ਕੈਮਰਾ ਅਤੇ ਇੱਕ 13MP ਦਾ 2x ਟੈਲੀਫੋਟੋ ਲੈਂਸ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲਦਾ ਹੈ। iQOO 11 5G ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 120 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਫੋਨ ਦੀ ਬੈਟਰੀ 25 ਮਿੰਟ ਦੇ ਅੰਦਰ 0 ਤੋਂ 100% ਤੱਕ ਚਾਰਜ ਹੋ ਜਾਂਦੀ ਹੈ।
iQOO Neo 9 ਸੀਰੀਜ਼ ਦੀ ਲਾਂਚ ਡੇਟ: iQOO ਆਪਣੀ ਨਵੀਂ ਸੀਰੀਜ਼ iQOO Neo 9 ਨੂੰ 27 ਦਸੰਬਰ ਦੇ ਦਿਨ ਲਾਂਚ ਕਰਨ ਜਾ ਰਹੀ ਹੈ। ਚੀਨ ਦੇ ਲੋਕਲ ਸਮੇਂ ਅਨੁਸਾਰ, iQOO Neo 9 ਸੀਰੀਜ਼ ਨੂੰ ਸ਼ਾਮ 7 ਵਜੇ ਲਾਂਚ ਕੀਤਾ ਜਾਵੇਗਾ। ਇਸ ਸੀਰੀਜ਼ 'ਚ iQOO Neo 9 ਅਤੇ iQOO Neo 9 ਪ੍ਰੋ ਸਮਾਰਟਫੋਨ ਸ਼ਾਮਲ ਹੈ। ਲੀਕ ਰਿਪੋਰਟ ਅਨੁਸਾਰ, iQOO Neo 9 ਸੀਰੀਜ਼ 'ਚ 2800x1260 ਪਿਕਸਲ Resolution ਦੇ ਨਾਲ 6.78 ਇੰਚ ਦੀ 1.5K ਫਲੈਟ OLED ਪੈਨਲ ਆਫ਼ਰ ਕੀਤੀ ਜਾ ਰਹੀ ਹੈ। ਇਹ ਡਿਸਪਲੇ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। iQOO Neo 9 ਸੀਰੀਜ਼ 'ਚ LPDDR5x ਰੈਮ ਅਤੇ UFS 4.0 ਸਟੋਰੇਜ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 2 ਅਤੇ Dimensity 9300 ਚਿਪਸੈੱਟ ਦਿੱਤੀ ਗਈ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ LED ਫਲੈਸ਼ ਦੇ ਨਾਲ 50MP ਦਾ Sony IMX920 ਲੈਂਸ ਮਿਲੇਗਾ। ਇਹ ਪ੍ਰਾਈਮਰੀ ਕੈਮਰਾ OIS ਫੀਚਰ ਦੇ ਨਾਲ ਆਵੇਗਾ। ਇਸ ਤੋਂ ਇਲਾਵਾ, ਕੰਪਨੀ iQOO Neo 9 ਪ੍ਰੋ ਸਮਾਰਟਫੋਨ 'ਚ 50MP ਦਾ ਸੈਮਸੰਗ JN1 ਅਲਟ੍ਰਾ ਵਾਈਡ ਐਂਗਲ ਲੈਂਸ ਵੀ ਦੇ ਸਕਦੀ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲੇਗਾ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ 120 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।