ਨਵੀਂ ਦਿੱਲੀ: ਕਈ ਇੰਸਟਾਗ੍ਰਾਮ ਯੂਜ਼ਰਸ ਦੱਸ ਰਹੇ ਹਨ ਕਿ ਉਨ੍ਹਾਂ ਦੇ ਸਟੋਰੀਜ਼ ਫੀਚਰ ਦਾ ਆਈਕਨ ਅਚਾਨਕ ਵੱਡਾ ਹੋ ਗਿਆ ਹੈ। ਐਪ ਦੇ ਸਟੋਰੀ ਆਈਕਨ ਦੇ ਅਚਾਨਕ ਵੱਡੇ ਹੋਣ ਤੋਂ ਬਾਅਦ ਕਈ ਯੂਜ਼ਰਸ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਮੈਟਾ ਦੀ ਮਲਕੀਅਤ ਵਾਲੇ ਇੰਸਟਾਗ੍ਰਾਮ ਦੁਆਰਾ ਕੋਈ ਅਧਿਕਾਰਤ ਜਾਣਕਾਰੀ ਅਪਡੇਟ ਨਹੀਂ ਕੀਤੀ ਗਈ ਹੈ।
ਯੂਜ਼ਰਸ ਨੇ ਦਿੱਤੀਆ ਪ੍ਰਤੀਕ੍ਰਿਆਵਾਂ: ਇੱਕ ਯੂਜ਼ਰ ਨੇ ਟਵੀਟ ਕੀਤਾ, ਕੀ ਇੰਸਟਾਗ੍ਰਾਮ ਨੂੰ ਅਪਡੇਟ ਮਿਲਿਆ ਕਿ ਸਟੋਰੀ ਆਈਕਨ ਇੰਨੇ ਵੱਡੇ ਕਿਉਂ ਹਨ। ਇਕ ਹੋਰ ਯੂਜ਼ਰ ਨੇ ਲਿਖਿਆ, ਹਰ ਵਾਰ ਜਦੋ ਇੰਸਟਾਗ੍ਰਾਮ ਅਪਡੇਟ ਕਰਦਾ ਹੈ, ਤਾਂ ਇਹ ਇਕ ਖਰਾਬ ਐਪ ਬਣ ਜਾਂਦੀ ਹੈ। ਸਟੋਰੀ ਆਇਕਨ ਹੁਣ ਵੱਡੇ ਕਿਉਂ ਹੋ ਗਏ ਹਨ? ਇਕ ਹੋਰ ਯੂਜ਼ਰ ਨੇ ਕਿਹਾ, ਜਿਸ ਨੇ ਵੀ ਇੰਸਟਾਗ੍ਰਾਮ ਸਟੋਰੀ ਆਈਕਨ ਨੂੰ ਵੱਡਾ ਕੀਤਾ ਹੈ, ਕਿਰਪਾ ਕਰਕੇ ਉਨ੍ਹਾਂ ਨੂੰ ਦੁਬਾਰਾ ਛੋਟਾ ਕਰੋ। ਇਸ ਦੇ ਨਾਲ ਹੀ ਅੱਜ ਸਟ੍ਰੀਮ ਸ਼ਡਿਊਲ ਵੀ ਵਧ ਰਿਹਾ ਹੈ। ਯੂਜ਼ਰਸ ਵੱਲੋਂ ਕਮੈਂਟ ਕਰਨ ਦਾ ਸਿਲਸਿਲਾ ਜਾਰੀ ਹੈ।
- Samsung Galaxy F54 5G ਸਮਾਰਟਫ਼ੋਨ ਹੋਇਆ ਲਾਂਚ, ਜਾਣੋ ਇਸ ਦੇ ਫੀਚਰਸ ਅਤੇ ਕੀਮਤ
- ਆਰਟੀਫੀਸ਼ੀਅਲ ਇੰਟੈਲੀਜੈਂਸ ਕਾਰਨ ਅੰਨ੍ਹੇਵਾਹ ਜਾ ਰਹੀਆਂ ਨੌਕਰੀਆਂ, ਅਮਰੀਕਾ 'ਚ ਦਿਖਣ ਲੱਗਾ ਵੱਡਾ ਅਸਰ
- WWDC 2023: ਐਪਲ ਨੇ ਈਂਵੈਟ 'ਚ ਕੀਤਾ iOS 17 ਅਤੇ ਮੈਕਬੁੱਕ ਏਅਰ ਦੇ ਫੀਚਰਸ ਦਾ ਖੁਲਾਸਾ, ਜਾਣੋ ਇਸਦੀ ਕੀਮਤ
ਇੰਸਟਾਗ੍ਰਾਮ ਨੇ ਅਜੇ ਸਟੋਰੀ ਆਈਕਨ ਦੇ ਆਕਾਰ ਵਿੱਚ ਬਦਲਾਅ 'ਤੇ ਕੋਈ ਟਿੱਪਣੀ ਨਹੀਂ ਕੀਤੀ: ਨਵੇਂ ਆਈਕਨ ਸਾਈਜ਼ ਅਪਡੇਟ 'ਤੇ ਅਸੰਤੁਸ਼ਟੀ ਜ਼ਾਹਰ ਕਰਦੇ ਹੋਏ ਟਵਿੱਟਰ 'ਤੇ ਇੱਕ ਯੂਜ਼ਰਸ ਨੇ ਕਿਹਾ, "ਕੀ ਇਹ ਸਿਰਫ ਮੇਰੇ ਨਾਲ ਹੋਇਆ ਹੈ ਜਾਂ ਇੰਸਟਾਗ੍ਰਾਮ ਸਟੋਰੀ ਆਈਕਨ ਅਚਾਨਕ ਅਕਾਰ ਵਿੱਚ ਵੱਡਾ ਹੋ ਗਿਆ ਹੈ? ਇਹ ਬਹੁਤ ਗੰਦਾ ਲੱਗ ਰਿਹਾ ਹੈ। ਇੰਸਟਾਗ੍ਰਾਮ ਅਜਿਹੀਆਂ ਤਬਦੀਲੀਆਂ ਕਿਉਂ ਕਰ ਰਿਹਾ ਹੈ, ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਹੈ।" ਮੈਟਾ-ਮਾਲਕੀਅਤ ਵਾਲੇ ਇੰਸਟਾਗ੍ਰਾਮ ਨੇ ਅਜੇ ਤੱਕ ਸਟੋਰੀ ਆਈਕਨ ਦੇ ਆਕਾਰ ਵਿੱਚ ਬਦਲਾਅ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਹ ਸੰਭਵ ਹੈ ਕਿ ਤਬਦੀਲੀ ਸਿਰਫ਼ ਇੱਕ ਗੜਬੜ ਹੈ, ਜਾਂ ਹੋ ਸਕਦਾ ਹੈ ਕਿ ਕੰਪਨੀ ਇੱਕ ਨਵੇਂ ਡਿਜ਼ਾਈਨ ਦੀ ਜਾਂਚ ਕਰ ਰਹੀ ਹੈ। ਮਈ ਵਿੱਚ ਇੰਸਟਾਗ੍ਰਾਮ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਬੰਦ ਰਹਿਣ ਤੋਂ ਬਾਅਦ ਵਾਪਸ ਆਇਆ ਸੀ।