ਹੈਦਰਾਬਾਦ: ਮੇਟਾ ਨੇ ਹਾਲ ਹੀ 'ਚ ਥ੍ਰੈਡਸ ਐਪ ਲਾਂਚ ਕੀਤੀ ਹੈ। ਐਪ ਨੇ 80 ਮਿਲੀਅਨ ਯੂਜ਼ਰਬੇਸ ਨੂੰ ਪਾਰ ਕਰ ਲਿਆ ਹੈ। ਥ੍ਰੈਡਸ ਐਪ ਇੰਸਟਾਗ੍ਰਾਮ ਨਾਲ ਲਿੰਕ ਹੈ ਅਤੇ ਤੁਸੀਂ ਇੰਸਟਾਗ੍ਰਾਮ ਆਈਡੀ ਦੀ ਮਦਦ ਨਾਲ ਇਸ 'ਤੇ ਲੌਗਇਨ ਕਰ ਸਕਦੇ ਹੋ। ਇਸ ਦੌਰਾਨ ਕੰਪਨੀ ਇੰਸਟਾਗ੍ਰਾਮ ਐਪ 'ਚ ਇਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਨਵੇਂ ਫੀਚਰ ਨੂੰ ਲਾਈਵ ਐਕਟੀਵਿਟੀ ਦੇ ਨਾਂ ਨਾਲ ਜਾਣਿਆ ਜਾਵੇਗਾ। ਕੰਪਨੀ ਫਿਲਹਾਲ ਇਸ ਨੂੰ IOS 'ਤੇ ਟੈਸਟ ਕਰ ਰਹੀ ਹੈ। ਇਸ ਫੀਚਰ ਦੇ ਤਹਿਤ ਜਦੋਂ ਵੀ ਤੁਸੀਂ ਇੰਸਟਾਗ੍ਰਾਮ 'ਤੇ ਕੋਈ ਪੋਸਟ ਜਾਂ ਵੀਡੀਓ ਪੋਸਟ ਕਰਦੇ ਹੋ, ਤਾਂ ਲਾਕ ਅਤੇ ਹੋਮ ਸਕ੍ਰੀਨ 'ਤੇ ਪੋਸਟਿੰਗ ਦੀ ਲਾਈਵ ਐਕਟੀਵਿਟੀ ਦਿਖੇਗੀ ਕਿ ਇਹ ਕਿੰਨੀ ਪੂਰੀ ਹੋ ਚੁੱਕੀ ਹੈ।
-
Instagram testing Live Activities in its iPhone app to show upload progress in background https://t.co/lMszQoiA0x by @filipeesposito
— 9to5Mac (@9to5mac) July 7, 2023 " class="align-text-top noRightClick twitterSection" data="
">Instagram testing Live Activities in its iPhone app to show upload progress in background https://t.co/lMszQoiA0x by @filipeesposito
— 9to5Mac (@9to5mac) July 7, 2023Instagram testing Live Activities in its iPhone app to show upload progress in background https://t.co/lMszQoiA0x by @filipeesposito
— 9to5Mac (@9to5mac) July 7, 2023
ਇੰਸਟਾਗ੍ਰਾਮ ਲਾਈਵ ਐਕਟੀਵਿਟੀ ਫੀਚਰ ਨਾਲ ਹੋਵੇਗਾ ਇਹ ਫਾਇਦਾ: ਜੇਕਰ ਤੁਸੀਂ ਕੋਈ ਵੀ ਪੋਸਟ ਜਾਂ ਵੀਡੀਓ ਜਾਂ ਰੀਲ ਪੋਸਟ ਕਰਦੇ ਹੋ, ਤਾਂ ਸਾਨੂੰ ਉਸ ਦੇ ਅਪਲੋਡ ਕੀਤੇ ਗਏ ਫੀਸਦ ਨੂੰ ਦੇਖਣ ਲਈ ਵਾਰ-ਵਾਰ ਐਪ ਖੋਲ੍ਹਣਾ ਪੈਂਦਾ ਹੈ। ਐਪ ਨੂੰ ਖੋਲ੍ਹੇ ਬਿਨਾਂ ਸਾਨੂੰ ਕੁਝ ਪਤਾ ਨਹੀਂ ਚਲਦਾ। ਪਰ ਹੁਣ ਜਲਦ ਹੀ iOS ਯੂਜ਼ਰਸ ਨੂੰ ਲਾਈਵ ਐਕਟੀਵਿਟੀ ਫੀਚਰ ਦੇ ਆਉਣ ਤੋਂ ਬਾਅਦ ਲਾਕਸਕਰੀਨ 'ਤੇ ਪੋਸਟ ਦੀ ਅਪਡੇਟ ਮਿਲੇਗੀ। 9to5Mac ਰੀਡਰ ਫਰਨਾਂਡੋ ਮੋਰੇਟੋ ਨੇ ਨੋਟ ਕੀਤਾ ਕਿ ਇੰਸਟਾਗ੍ਰਾਮ ਐਪ ਹੁਣ ਲਾਈਵ ਐਕਟੀਵਿਟੀ ਦਿਖਾਉਂਦਾ ਹੈ। ਇਸ ਦੀ ਮਦਦ ਨਾਲ ਯੂਜ਼ਰਸ ਐਪ ਦੀ ਲਾਈਵ ਐਕਟੀਵਿਟੀ ਨੂੰ ਲਾਕ ਸਕ੍ਰੀਨ ਅਤੇ ਡਾਇਨਾਮਿਕ ਆਈਲੈਂਡ ਦੋਵਾਂ 'ਤੇ ਦੇਖ ਸਕਣਗੇ। ਫਿਲਹਾਲ ਇਹ ਫੀਚਰ ਸਿਰਫ IOS ਯੂਜ਼ਰਸ ਲਈ ਉਪਲੱਬਧ ਹੋਵੇਗਾ।
- WhatsApp New Sticker Suggestion Feature: ਵਟਸਐਪ ਨੇ ਪੇਸ਼ ਕੀਤਾ ਨਵਾਂ ਫੀਚਰ, ਫਿਲਹਾਲ ਇਨ੍ਹਾਂ ਯੂਜ਼ਰਸ ਲਈ ਉਪਲਬਧ
- Threads: ਮੈਟਾ ਜਲਦ ਹੀ ਲਾਂਚ ਕਰੇਗਾ ਥ੍ਰੈਡਸ ਯੂਜ਼ਰਸ ਲਈ ਇਹ ਸੁਵਿਧਾ, ਬਿਨਾਂ ਇੰਸਟਾਗ੍ਰਾਮ ਅਕਾਊਟ ਡਿਲੀਟ ਕੀਤੇ ਕਰ ਸਕੋਗੇ ਥ੍ਰੈਡਸ ਅਕਾਊਂਟ ਨੂੰ ਡਿਲੀਟ
- Threads Hits Million: ਮੈਟਾ ਦੇ 'ਥ੍ਰੈੱਡਸ' ਐਪ 'ਤੇ 24 ਘੰਟਿਆਂ ਦੇ ਅੰਦਰ 95 ਮਿਲੀਅਨ ਪੋਸਟਾਂ, 50 ਮਿਲੀਅਨ ਪ੍ਰੋਫਾਈਲ
ਇਸ ਫੀਚਰ ਨੂੰ ਹਾਲ ਹੀ 'ਚ ਰੋਲ ਆਊਟ ਕੀਤਾ ਗਿਆ: ਇੰਸਟਾਗ੍ਰਾਮ ਨੇ ਹਾਲ ਹੀ 'ਚ ਯੂਜ਼ਰਸ ਨੂੰ ਰੀਲਾਂ ਨੂੰ ਡਾਊਨਲੋਡ ਕਰਨ ਲਈ 'ਡਾਊਨਲੋਡ' ਦਾ ਵਿਕਲਪ ਦਿੱਤਾ ਹੈ। ਇਹ ਸਹੂਲਤ ਫਿਲਹਾਲ ਅਮਰੀਕਾ ਦੇ ਯੂਜ਼ਰਸ ਲਈ ਸ਼ੁਰੂ ਕੀਤੀ ਗਈ ਹੈ। ਯੂਜ਼ਰਸ ਹੁਣ ਇੱਕ ਕਲਿੱਕ ਨਾਲ ਜਨਤਕ ਰੀਲਾਂ ਨੂੰ ਸਿੱਧਾ ਡਾਊਨਲੋਡ ਕਰ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਇਸ ਨੂੰ ਸਟੋਰੀ 'ਤੇ ਸ਼ੇਅਰ ਕਰਕੇ ਸੇਵ ਕਰਨ ਦੀ ਲੋੜ ਨਹੀਂ ਹੈ। ਇਸ ਤੋਂ ਇਲਾਵਾ, ਮੈਟਾ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ 'ਮੈ ਇਹ ਕਿਉ ਦੇਖ ਰਿਹਾ ਹਾਂ?' ਵਿਕਲਪ ਦਾ ਵਿਸਤਾਰ ਇੰਸਟਾਗ੍ਰਾਮ ਅਤੇ ਫੇਸਬੁੱਕ ਰੀਲਾਂ ਲਈ ਕਰ ਰਿਹਾ ਹਾਂ। ਕੰਪਨੀ ਇਸ ਫੀਚਰ ਨੂੰ ਇੰਸਟਾਗ੍ਰਾਮ ਦੇ ਐਕਸਪਲੋਰ ਪੇਜ 'ਤੇ ਉਪਲੱਬਧ ਕਰਵਾ ਰਹੀ ਹੈ ਤਾਂ ਕਿ ਯੂਜ਼ਰਸ ਇਹ ਸਮਝ ਸਕੇ ਕਿ ਉਨ੍ਹਾਂ ਨੂੰ ਕੋਈ ਖਾਸ ਪੋਸਟ ਕਿਉਂ ਦਿਖਾਈ ਜਾ ਰਹੀ ਹੈ।