ਹੈਦਰਾਬਾਦ: ਇੰਸਟਾਗ੍ਰਾਮ ਵਿੱਚ ਇੱਕ ਸਟੋਰੀ ਫੀਚਰ ਉਪਲਬਧ ਹੈ, ਜਿੱਥੇ ਲੋਕ ਤਸਵੀਰਾਂ ਜਾਂ ਵੀਡੀਓਜ਼ ਨੂੰ ਸਟੋਰੀ 'ਚ ਅਪਲੋਡ ਕਰਦੇ ਹਨ। ਜਿਸ ਤਰ੍ਹਾਂ ਵਟਸਐਪ ਦਾ ਸਟੇਟਸ ਫੀਚਰ ਕੰਮ ਕਰਦਾ ਹੈ, ਉਸੇ ਤਰ੍ਹਾਂ ਹੀ ਇੰਸਟਾਗ੍ਰਮ ਦਾ ਸਟੋਰੀ ਫੀਚਰ ਵੀ ਕੰਮ ਕਰਦਾ ਹੈ। ਹੁਣ ਕੰਪਨੀ ਇੰਸਟਾਗ੍ਰਾਮ ਸਟੋਰੀ 'ਚ ਇੱਕ ਨਵਾਂ ਫੀਚਰ ਜੋੜਨ ਜਾ ਰਹੀ ਹੈ। ਜੇਕਰ ਤੁਸੀਂ ਆਪਣੇ ਦੋਸਤਾਂ ਨਾਲ ਕੋਈ ਗਰੁੱਪ ਫੋਟੋ ਸਟੋਰੀ 'ਚ ਅਪਲੋਡ ਕਰਦੇ ਹੋ, ਤਾਂ ਇਸ ਫੀਚਰ ਦੀ ਮਦਦ ਨਾਲ ਤੁਹਨੂੰ ਫੋਟੋ 'ਚ ਮੌਜ਼ੂਦ ਲੋਕਾਂ ਨੂੰ ਟੈਗ ਕਰਨ 'ਚ ਆਸਾਨੀ ਹੋਵੇਗੀ। ਵਰਤਮਾਨ ਵਿੱਚ ਤੁਸੀਂ ਜ਼ਿਆਦਾ ਵਿਅਕਤੀਆਂ ਨੂੰ ਟੈਗ ਕਰਨ ਲਈ ਸਾਰਿਆਂ ਨੂੰ ਅਲੱਗ-ਅਲੱਗ ਮੈਂਸ਼ਨ ਕਰਦੇ ਹੋ, ਪਰ ਇਸ ਫੀਚਰ ਦੇ ਆਉਣ ਨਾਲ ਅਜਿਹਾ ਨਹੀਂ ਹੋਵੇਗਾ।
ਇੰਸਟਾਗ੍ਰਾਮ ਦਾ Group Mention Feature: ਇੰਸਟਾਗ੍ਰਾਮ ਦੇ ਹੈੱਡ Adam Mosseri ਨੇ ਆਪਣੇ ਚੈਨਲ 'ਚ ਨਵੇਂ ਫੀਚਰ ਦੀ ਜਾਣਕਾਰੀ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ, "ਅਸੀ ਇੱਕ Group Mention Feature 'ਤੇ ਕੰਮ ਕਰ ਰਹੇ ਹਾਂ, ਜਿਸਦੀ ਮਦਦ ਨਾਲ ਤੁਸੀਂ ਇੱਕ ਹੀ ਮੈਂਸ਼ਨ ਰਾਹੀ ਅਲੱਗ-ਅਲੱਗ ਲੋਕਾਂ ਨੂੰ ਟੈਗ ਕਰ ਸਕਦੇ ਹੋ ਅਤੇ ਇਸ ਫੋਟੋ ਨੂੰ ਗਰੁੱਪ 'ਚ ਮੌਜ਼ੂਦ ਲੋਕ ਆਸਾਨੀ ਨਾਲ ਆਪਣੀ ਸਟੋਰੀ 'ਤੇ ਸ਼ੇਅਰ ਅਤੇ ਹੋਰਨਾਂ ਲੋਕਾਂ ਨੂੰ ਟੈਗ ਕਰ ਸਕਦੇ ਹਨ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਹਾਨੂੰ ਲੋਕਾਂ ਨੂੰ ਅਲੱਗ ਟੈਗਿੰਗ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।
ਇੰਸਟਾਗ੍ਰਾਮ ਦੇ Group Mention Feature ਨਾਲ ਇਨ੍ਹਾਂ ਲੋਕਾਂ ਨੂੰ ਫਾਇਦਾ: ਇਸ ਫੀਚਰ ਨਾਲ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਵੇਗਾ, ਜੋ ਅਕਸਰ ਗਰੁੱਪ ਫੋਟੋ ਸ਼ੇਅਰ ਕਰਦੇ ਹਨ। ਜਿਵੇਂ ਕਿ ਸਪੋਰਟਸਮੈਨ, ਗੇਮ ਪਲੇਅਰਸ ਜਾਂ ਕਿਸੇ ਕਲੱਬ ਦੇ ਲੋਕ। ਫਿਲਹਾਲ ਇਸ ਗੱਲ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਹ ਫੀਚਰ ਕਦੋ ਰੋਲਆਊਟ ਹੋਵੇਗਾ। ਕੰਪਨੀ ਇਸ ਫੀਚਰ ਨੂੰ ਆਉਣ ਵਾਲੇ ਕੁਝ ਹਫ਼ਤਿਆਂ 'ਚ ਰਿਲੀਜ਼ ਕਰ ਸਕਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਇਹ ਫੀਚਰ US ਦੇ ਲੋਕਾਂ ਲਈ ਲਾਈਵ ਕੀਤਾ ਜਾਵੇਗਾ।
ਮੇਟਾ ਨੇ ਥ੍ਰੈਡਸ ਐਪ 'ਚ ਜੋੜੇ ਇਹ ਫੀਚਰ: ਕੁਝ ਸਮੇਂ ਪਹਿਲਾ ਮੇਟਾ ਨੇ ਥ੍ਰੈਡਸ ਐਪ 'ਚ ਨਵੇਂ ਫੀਚਰ ਜੋੜੇ ਹਨ। ਇਨ੍ਹਾਂ ਵਿੱਚ Following Tab, Your Likes, Send on Instagram ਆਦਿ ਸ਼ਾਮਲ ਹਨ। ਕੰਪਨੀ ਯੂਜ਼ਰਸ ਦੀ ਗਿਣਤੀ ਵਧਾਉਣ ਲਈ ਲਗਾਤਾਰ ਥ੍ਰੈਡਸ ਐਪ 'ਚ ਨਵੇਂ ਫੀਚਰ ਜੋੜ ਰਹੀ ਹੈ।