ਹੈਦਰਾਬਾਦ: Honor ਨੇ ਆਪਣੇ ਗ੍ਰਾਹਕਾਂ ਲਈ Honor Magic 6 Pro ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਗਿਆ ਹੈ। ਇਸ ਫੋਨ ਨੂੰ ਕੰਪਨੀ ਨੇ ਇੱਕ ਇਵੈਂਟ ਦੌਰਾਨ ਪੇਸ਼ ਕੀਤਾ ਹੈ। Honor Magic 6 Pro ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।
Honor Magic 6 Pro ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Honor Magic 6 Pro ਦੇ 12GB ਰੈਮ+256GB ਸਟੋਰੇਜ ਦੀ ਕੀਮਤ 67,850 ਰੁਪਏ, 16GB ਰੈਮ+512GB ਸਟੋਰੇਜ ਦੀ ਕੀਮਤ 72,476 ਰੁਪਏ ਅਤੇ 16GB+1TB ਸਟੋਰੇਜ ਦੀ ਕੀਮਤ 79,781 ਰੁਪਏ ਰੱਖੀ ਗਈ ਹੈ।
-
🤯HONOR Magic 6 Pro comes with:
— Abhishek Singh (@AbhishekMarkets) January 12, 2024 " class="align-text-top noRightClick twitterSection" data="
✅180MP periscope camera
✅5000 nits peak brightness pic.twitter.com/SMjpkALRy1
">🤯HONOR Magic 6 Pro comes with:
— Abhishek Singh (@AbhishekMarkets) January 12, 2024
✅180MP periscope camera
✅5000 nits peak brightness pic.twitter.com/SMjpkALRy1🤯HONOR Magic 6 Pro comes with:
— Abhishek Singh (@AbhishekMarkets) January 12, 2024
✅180MP periscope camera
✅5000 nits peak brightness pic.twitter.com/SMjpkALRy1
Honor Magic 6 Pro ਦੀ ਸੇਲ: ਇਸ ਸਮਾਰਟਫੋਨ ਦੀ ਪ੍ਰੀ-ਸੇਲ ਕੱਲ੍ਹ ਰਾਤ 9 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਤੁਸੀਂ ਇਸ ਫੋਨ ਨੂੰ 18 ਜਨਵਰੀ ਤੋਂ Honor ਆਨਲਾਈਨ ਸਟੋਰ, ਈ-ਕਮਾਰਸ ਪਲੇਟਫਾਰਮ ਅਤੇ Honor Experience ਸਟੋਰ ਤੋਂ ਖਰੀਦ ਸਕਦੇ ਹੋ। Honor Magic 6 Pro ਨੂੰ ਬਲੂ, ਪਰਪਲ, ਸਨੋ, ਗ੍ਰੀਨ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।
Honor Magic 6 Pro ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Honor Magic 6 Pro 'ਚ 6.8 ਇੰਚ ਦੀ FHD+OLED LTPO ਡਿਸਪਲੇ ਦਿੱਤੀ ਗਈ ਹੈ, ਜੋ ਕਿ 2800x1280 ਪਿਕਸਲ Resolution, 1600nits ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 12GB ਰੈਮ+256GB ਸਟੋਰੇਜ, 16GB ਰੈਮ+512GB ਸਟੋਰੇਜ ਅਤੇ 6GB ਰੈਮ+1TB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ 50MP ਦਾ ਅਲਟ੍ਰਾ ਮੇਨ ਕੈਮਰਾ, 50MP ਦਾ ਅਲਟ੍ਰਾ ਵਾਈਡ ਐਂਗਲ ਕੈਮਰਾ ਅਤੇ 180MP ਦਾ ਪੈਰੀਸਕੋਪ ਅਲਟ੍ਰਾ ਟੈਲੀਫੋਟੋ ਕੈਮਰਾ ਸ਼ਾਮਲ ਹੈ। Honor Magic 6 Pro 'ਚ 50MP+TOF ਦਾ ਫਰੰਟ ਕੈਮਰਾ ਸੈਂਸਰ ਮਿਲਦਾ ਹੈ। ਇਸ ਸਮਾਰਟਫੋਨ 'ਚ 5,600mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 80 ਵਾਟ ਦੀ ਫਾਸਟ ਚਾਰਜਿੰਗ ਅਤੇ 66 ਵਾਟ ਦੀ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰੇਗੀ।