ਹੈਦਰਾਬਾਦ: ਗੂਗਲ ਪੇ ਨੇ ਭਾਰਤ ਵਿੱਚ UPI Lite ਫੀਚਰ ਲਾਂਚ ਕਰ ਦਿੱਤਾ ਹੈ। ਇਸਦੀ ਮਦਦ ਨਾਲ ਗੂਗਲ ਪੇ ਯੂਜ਼ਰਸ ਰੋਜ਼ਾਨਾ ਹੋਣ ਵਾਲੇ ਭੁਗਤਾਨ ਨੂੰ ਤੇਜ਼ੀ ਨਾਲ ਅਤੇ ਬਿਨ੍ਹਾਂ ਕਿਸੇ ਸਮੱਸਿਆਂ ਦੇ ਕਰ ਸਕਣਗੇ। UPI Lite ਫੀਚਰ ਪਿਛਲੇ ਸਾਲ ਸਤੰਬਰ ਵਿੱਚ RBI ਨੇ ਲਾਂਚ ਕੀਤਾ ਸੀ। ਇਹ ਇੱਕ ਡਿਜਿਟਲ ਭੁਗਤਾਨ ਸੇਵਾ ਹੈ, ਜਿਸਨੂੰ ਨੈਸ਼ਨਲ ਭੁਗਤਾਨ ਕਾਰਪੋਰੇਸ਼ਨ ਆਫ਼ ਇੰਡੀਆਂ ਨੇ ਡਿਜ਼ਾਇਨ ਕੀਤਾ ਹੈ। ਇਸਦੀ ਮਦਦ ਨਾਲ ਤੁਸੀਂ ਇੱਕ ਵਾਰ ਵਿੱਚ 200 ਰੁਪਏ ਤੱਕ ਦਾ ਲੈਣ-ਦੇਣ ਬਿਨ੍ਹਾਂ UPI-Pin ਪਾ ਕੇ ਕਰ ਸਕਦੇ ਹੋ। ਹਾਲਾਂਕਿ UPI Lite ਯੂਜ਼ਰਸ ਦੇ ਬੈਂਕ ਅਕਾਊਟ ਨਾਲ ਜੁੜਿਆਂ ਹੁੰਦਾ ਹੈ। ਪਰ ਇਹ ਅਸਲੀ ਸਮੇਂ ਵਿੱਚ ਬੈਂਕ ਦੀ ਕੋਰ ਬੈਕਿੰਗ ਪ੍ਰਣਾਲੀ 'ਤੇ ਨਿਰਭਰ ਨਹੀਂ ਰਹਿੰਦਾ ਹੈ।
UPI Lite ਦੀ ਮਦਦ ਨਾਲ ਯੂਜ਼ਰਸ ਕਰ ਸਕਦੇ ਇੰਨੇ ਰੁਪਏ ਤੱਕ ਦਾ ਭੁਗਤਾਨ: UPI Lite ਦੀ ਮਦਦ ਨਾਲ ਯੂਜ਼ਰਸ ਲੈਣ-ਦੇਣ ਘੰਟਿਆਂ ਦੇ ਦੌਰਾਨ ਵੀ ਆਸਾਨੀ ਨਾਲ ਭੁਗਤਾਨ ਕਰ ਸਕਦੇ ਹਨ। ਯੂਜ਼ਰਸ ਦਿਨ ਵਿੱਚ ਦੋ ਵਾਰ 2,000 ਰੁਪਏ ਤੱਕ ਲੋਡ ਕਰ ਸਕਦੇ ਹਨ ਅਤੇ ਇੱਕ ਵਾਰ ਵਿੱਚ 200 ਰੁਪਏ ਤੱਕ ਦਾ ਭੁਗਤਾਨ ਕਰ ਸਕਦੇ ਹਨ। ਦੱਸ ਦਈਏ ਕਿ ਗੂਗਲ ਪੇ ਤੋਂ ਪਹਿਲਾ Paytm ਅਤੇ Phone Pay UPI Lite ਫੀਚਰ ਦੀ ਸ਼ੁਰੂਆਤ ਕਰ ਚੁੱਕੇ ਹਨ। ਫਿਲਹਾਲ ਭਾਰਤ ਵਿੱਚ ਸਿਰਫ਼ 15 ਬੈਂਕ UPI Lite ਭੁਗਤਾਨ ਨੂੰ ਸਪੋਰਟ ਕਰਦੇ ਹਨ।
UPI Lite ਨੂੰ ਐਕਟੀਵੇਟ ਕਰਨ ਦਾ ਤਰੀਕਾ:
- ਗੂਗਲ ਪੇ 'ਤੇ UPI Lite ਐਕਟੀਵੇਟ ਕਰਨ ਲਈ ਸਭ ਤੋਂ ਪਹਿਲਾ ਐਪ ਵਿੱਚ ਪ੍ਰੋਫਾਇਲ ਸੈਕਸ਼ਨ 'ਤੇ ਜਾਓ।
- ਇੱਥੇ ਤੁਹਾਨੂੰ UPI Lite ਦਾ ਆਪਸ਼ਨ ਦਿਖਾਈ ਦੇਵੇਗਾ। ਇਸ 'ਤੇ ਕਲਿੱਕ ਕਰੋ ਅਤੇ Continue 'ਤੇ ਟੈਪ ਕਰੋ।
- ਇਸ ਤੋਂ ਬਾਅਦ ਜੇਕਰ ਤੁਹਾਡਾ ਪ੍ਰਾਇਮਰੀ ਬੈਂਕ ਅਕਾਊਟ ਚੁਣੇ ਹੋਏ ਬੈਂਕ ਲਿਸਟ ਵਿੱਚ ਹੋਵੇਗਾ, ਤਾਂ ਤੁਸੀਂ ਸਿੱਧੇ UPI Lite ਵਿੱਚ ਪੈਸੇ ਐਡ ਕਰ ਸਕੋਗੇ। ਜੇਕਰ ਪ੍ਰਾਇਮਰੀ ਬੈਂਕ ਇਸ ਫੀਚਰ ਨੂੰ ਸਪੋਰਟ ਨਹੀਂ ਕਰਦਾ, ਤਾਂ ਫਿਰ ਦੂਸਰਾ ਬੈਂਕ ਅਕਾਊਟ ਜੋੜੋ ਅਤੇ UPI Lite ਨੂੰ ਐਕਟੀਵੇਟ ਕਰ ਲਓ।
ਗੂਗਲ ਪੇ ਦਾ ਮਕਸਦ: UPI Lite ਦੇ ਰੋਲਆਊਟ ਬਾਰੇ ਗੱਲ ਕਰਦੇ ਹੋਏ ਗੂਗਲ ਦੇ ਵੀ.ਪੀ ਪ੍ਰੋਡਕਟ ਮੈਨੇਜਮੈਂਟ ਨੇ ਕਿਹਾ ਕਿ ਕੰਪਨੀ NPCI ਅਤੇ RBI ਦੇ ਨਾਲ ਸਾਂਝੇਦਾਰੀ ਕਰਕੇ ਮਾਣ ਮਹਿਸੂਸ ਕਰ ਰਹੀ ਹੈ। ਇਸ ਪਾਰਟਨਰਸ਼ਿੱਪ ਨਾਲ UPI ਦੀ ਪਹੁੰਚ ਅਤੇ ਉਪਯੋਗਤਾ ਵਧੇਗੀ। ਉਨ੍ਹਾਂ ਨੇ ਕਿਹਾ ਕਿ ਗੂਗਲ ਪੇ ਦਾ ਮਕਸਦ ਯੂਜ਼ਰਸ ਨੂੰ ਸੁਵਿਧਾਜਨਕ, ਸੰਖੇਪ ਅਤੇ ਸੁਪਰਫਾਸਟ ਭੁਗਤਾਨ ਦਾ ਅਨੁਭਵ ਕਰਵਾਉਣ ਦੇ ਨਾਲ-ਨਾਲ ਛੋਟੇ ਮੁੱਲ ਦੇ ਲੈਣ-ਦੇਣ ਦੀ ਸਹੂਲਤ ਨੂੰ ਸਰਲ ਬਣਾਉਣਾ ਵੀ ਹੈ।