ਹੈਦਰਾਬਾਦ: ESET ਖੋਜਕਾਰਾਂ ਨੇ ਗੂਗਲ ਪਲੇ ਸਟੋਰ ਤੋਂ 17 ਐਪਾਂ ਨੂੰ ਡਿਲੀਟ ਕਰ ਦਿੱਤਾ ਹੈ, ਕਿਉਕਿ ਇਹ ਐਪਾਂ ਗਲਤ ਤਰੀਕੇ ਨਾਲ ਲੋਕਾਂ ਦਾ ਪਰਸਨਲ ਡਾਟਾ ਚੋਰੀ ਕਰ ਰਹੀਆਂ ਸੀ ਅਤੇ ਇਨ੍ਹਾਂ ਐਪਾਂ ਨੇ ਖੁਦ ਨੂੰ ਅਸਲ ਲੋਨ ਐਪਸ ਦੇ ਰੂਪ 'ਚ ਚਿੰਨ ਕੀਤਾ ਹੋਇਆ ਸੀ। ਰਿਪੋਰਟ ਦੇ ਆਧਾਰ 'ਤੇ ਗੂਗਲ ਨੇ ਸਾਰੀਆਂ ਐਪਾਂ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਹੈ। ਇਨ੍ਹਾਂ ਐਪਾਂ ਨੂੰ ਭਾਰਤ ਸਮੇਤ ਦੂਜੇ ਦੇਸ਼ਾਂ 'ਚ ਵੀ ਲੋਕ ਇਸਤੇਮਾਲ ਕਰ ਰਹੇ ਸੀ। ESET ਖੋਜ ਅਨੁਸਾਰ, ਡਿਲੀਟ ਕਰਨ ਤੋਂ ਪਹਿਲਾ ਇਨ੍ਹਾਂ ਐਪਾਂ ਨੂੰ 12 ਮਿਲੀਅਨ ਲੋਕਾਂ ਦੇ ਡਾਊਨਲੋਡ ਕੀਤਾ ਸੀ।
ਮਲਟੀਪਲ ਸਪਾਈਲੋਨ ਐਪਸ ਦਾ ਪਰਦਾਫਾਸ਼ ਕਰਨ ਵਾਲੇ ESET ਖੋਜਕਾਰ Lucas Stefanko ਨੇ ਕਿਹਾ ਕਿ ਇਨ੍ਹਾਂ ਐਪਾਂ ਰਾਹੀ ਠੱਗ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਦੇ ਹਨ, ਜੋ ਲੋਨ ਐਪਾਂ 'ਤੇ ਭਰੋਸਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਠੱਗ ਗਲਤ ਤਰੀਕੇ ਨਾਲ ਲੋਕਾਂ ਨੂੰ ਧੋਖਾ ਦੇਣ ਅਤੇ ਉਨ੍ਹਾਂ ਦੀ ਪਰਸਨਲ ਜਾਣਕਾਰੀ ਨੂੰ ਹਾਸਲ ਕਰਦੇ ਹਨ। ਖੋਜਕਾਰਾਂ ਨੇ ਦੱਸਿਆ ਕਿ ਇਹ ਲੋਕ ਲੋਨ ਐਪਾਂ ਦੇ ਰਾਹੀ ਲੋਕਾਂ ਨੂੰ ਧਮਕੀ ਦਿੰਦੇ ਸੀ।
ਇਨ੍ਹਾਂ ਐਪਾਂ ਨੂੰ ਗੂਗਲ ਨੇ ਕੀਤਾ ਡੀਲੀਟ: ਗੂਗਲ ਨੇ AA Kredit, Amor Cash, GuayabaCash, EasyCredit, Cashwow, CrediBus, FlashLoan, PréstamosCrédito, Préstamos De Crédito-YumiCash, Go Crédito, Instantáneo Préstamo, Cartera grande, Rápido Crédito, Finupp Lending, 4S Cash, TrueNaira ਅਤੇ EasyCash ਵਰਗੀਆਂ ਐਪਾਂ ਨੂੰ ਗੂਗਲ ਪਲੇ ਸਟੋਰ ਤੋਂ ਡਿਲੀਟ ਕਰ ਦਿੱਤਾ ਹੈ।
ਗਲਤ ਐਪਾਂ ਨੂੰ ਇਨ੍ਹਾਂ ਦੇਸ਼ਾਂ ਰਾਹੀ ਚਲਾਇਆ ਜਾਂਦਾ: ਇਨ੍ਹਾਂ ਐਪਾਂ ਨੂੰ ਮੈਕਸੀਕੋ, ਇੰਡੋਨੇਸ਼ੀਆ, ਥਾਈਲੈਂਡ, ਵੀਅਤਨਾਮ, ਭਾਰਤ, ਪਾਕਿਸਤਾਨ, ਕੋਲੰਬੀਆ, ਪੇਰੂ, ਫਿਲੀਪੀਨਜ਼, ਮਿਸਰ, ਕੀਨੀਆ, ਨਾਈਜੀਰੀਆ ਅਤੇ ਸਿੰਗਾਪੁਰ ਵਿੱਚ ਆਪਰੇਟ ਕੀਤਾ ਜਾਂਦਾ ਹੈ।
17 ਐਪਾਂ ਨੂੰ ਡਿਲੀਟ ਕਰਨ ਪਿੱਛੇ ਵਜ੍ਹਾਂ: ਰਿਪੋਰਟ 'ਚ ਕਿਹਾ ਗਿਆ ਹੈ ਕਿ ਯੂਜ਼ਰਸ ਨੂੰ ਧਮਕੀ ਦੇਣ ਤੋਂ ਇਲਾਵਾ ਲੋਨ 'ਤੇ ਤੈਅ ਕੀਤੇ ਗਏ ਅਮਾਊਂਟ ਤੋਂ ਜ਼ਿਆਦਾ ਪੈਸੇ ਚਾਰਜ਼ ਕਰਦੇ ਸੀ ਅਤੇ ਲੋਕਾਂ ਨੂੰ ਪਰੇਸ਼ਾਨ ਕਰਦੇ ਸੀ। ਇਸਦੇ ਨਾਲ ਹੀ ਲੋਕਾਂ ਨੂੰ ਲੋਨ ਦੀ ਮੁੜ ਅਦਾਇਗੀ ਲਈ 91 ਦਿਨ ਦੀ ਜਗ੍ਹਾਂ 5 ਦਿਨ ਦਾ ਸਮਾਂ ਦਿੱਤਾ ਜਾਂਦਾ ਸੀ ਅਤੇ ਲੋਨ ਦੀ ਸਾਲਾਨਾ ਲਾਗਤ 160 ਫੀਸਦੀ ਤੋਂ 340 ਫੀਸਦੀ ਦੇ ਵਿਚਕਾਰ ਹੁੰਦੀ ਸੀ। ਇਨ੍ਹਾਂ ਐਪਾਂ ਨੂੰ ਡਾਊਨਲੋਡ ਕਰਦੇ ਸਮੇਂ ਯੂਜ਼ਰਸ ਤੋਂ ਕਈ ਤਰ੍ਹਾਂ ਦੀ ਆਗਿਆ ਮੰਗੀ ਜਾਂਦੀ ਸੀ, ਤਾਂਕਿ ਡਿਵਾਈਸ 'ਤੇ ਕਿਸੇ ਵੀ ਜਾਣਕਾਰੀ ਨੂੰ ਐਕਸੈਸ ਕੀਤਾ ਜਾ ਸਕੇ। ਇਸ ਲਈ ਗੂਗਲ ਨੇ 17 ਗਲਤ ਤਰੀਕੇ ਨਾਲ ਇਸਤੇਮਾਲ ਕੀਤੇ ਜਾਣ ਵਾਲੀਆਂ ਐਪਾਂ ਨੂੰ ਡਿਲੀਟ ਕਰ ਦਿੱਤਾ ਹੈ।