ETV Bharat / science-and-technology

Facebook And Instagram New Tool: Meta ਨੇ ਲਾਂਚ ਕੀਤਾ ਨਵਾਂ ਟੂਲ, ਹੁਣ ਨਹੀਂ ਵਾਇਰਲ ਹੋਣਗੀਆਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਨਿਊਡ ਤਸਵੀਰਾਂ - National Center for Missing and Exploited Children

ਮੇਟਾ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਲਈ 'ਟੇਕ ਇਟ ਡਾਊਨ' ਟੂਲ ਲਾਂਚ ਕੀਤਾ ਹੈ। ਜਿਸ ਦੀ ਮਦਦ ਨਾਲ ਪਲੇਟਫਾਰਮ 'ਤੇ ਫੈਲ ਰਹੇ ਨਿਊਡ ਕੰਟੇਟ ਨੂੰ ਰੋਕਿਆ ਜਾ ਸਕਦਾ ਹੈ।

Facebook And Instagram New Tool
Facebook And Instagram New Tool
author img

By

Published : Apr 11, 2023, 1:31 PM IST

ਹੈਦਰਾਬਾਦ: ਸੋਸ਼ਲ ਮੀਡੀਆ ਕੰਪਨੀ Meta ਨੇ ਯੂਜ਼ਰਸ ਲਈ 'Take it Down' ਟੂਲ ਲਾਂਚ ਕਰ ਦਿੱਤਾ ਹੈ। ਇਸ ਟੂਲ ਦੀ ਮਦਦ ਨਾਲ ਪਲੇਟਫਾਰਮ 'ਤੇ ਨਿਊਡ ਕੰਟੇਟ ਨੂੰ ਫ਼ੈਲਣ ਤੋਂ ਰੋਕਿਆ ਜਾ ਸਕੇਗਾ। ਇਸ ਟੂਲ ਨੂੰ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲੋਇਟਿਡ ਚਿਲਡਰਨ ਦੁਆਰਾ ਚਲਾਇਆ ਜਾ ਰਿਹਾ ਹੈ। ਇਸ ਟੂਲ ਨੂੰ ਲਾਂਚ ਕਰਨ ਦਾ ਮਕਸਦ ਸੈਕਸਟੋਰਸ਼ਨ ਦੇ ਮਾਮਲਿਆਂ ਨੂੰ ਘੱਟ ਕਰਨਾ ਅਤੇ ਲੋਕਾਂ ਦੀ ਪ੍ਰਾਇਵੇਸੀ ਨੂੰ ਬਰਕਰਾਰ ਰੱਖਣਾ ਹੈ।

ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫ਼ੈਲ ਰਿਹਾ ਨਿਊਡ ਕੰਟੇਟ: ਇਸ ਟੂਲ ਦੀ ਮਦਦ ਨਾਲ ਪਿਛਲੇ ਸਮੇਂ 'ਚ ਅਪਲੋਡ ਕੀਤੀਆਂ ਫੋਟੋਆਂ ਨੂੰ ਵੀ ਪਲੇਟਫਾਰਮ ਤੋਂ ਹਟਾਇਆ ਅਤੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਨਿਊਡ ਕੰਟੇਟ ਤੇਜ਼ੀ ਨਾਲ ਫ਼ੈਲ ਰਿਹਾ ਹੈ ਅਤੇ ਇਸ ਕਾਰਨ ਫ਼ਿਰ ਲੋਕਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ। ਭਾਰਤ ਵਿੱਚ ਇੰਟਰਨੈੱਟ ਉਪਭੋਗਤਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਇਸ ਵਿੱਚ ਕੁਝ ਪ੍ਰਤੀਸ਼ਤ ਆਬਾਦੀ ਉਨ੍ਹਾਂ ਲੋਕਾਂ ਦੀ ਹੈ ਜੋ 18 ਸਾਲ ਤੋਂ ਘੱਟ ਉਮਰ ਦੇ ਹਨ। ਬੱਚੇ ਸੋਸ਼ਲ ਮੀਡੀਆ ਦੀ ਬਹੁਤ ਵਰਤੋਂ ਕਰਦੇ ਹਨ ਅਤੇ ਉਹ ਆਸਾਨੀ ਨਾਲ ਕਿਸੇ ਦੇ ਵੀ ਜਾਲ ਵਿੱਚ ਫਸ ਜਾਂਦੇ ਹਨ ਅਤੇ ਫਿਰ ਲੋਕ ਇਸ ਦਾ ਗਲਤ ਫਾਇਦਾ ਉਠਾਉਂਦੇ ਹਨ। ਪਰ ਹੁਣ ਇਹ ਸਭ ਖਤਮ ਹੋਣ ਵਾਲਾ ਹੈ।

ਇਸ ਤਰ੍ਹਾਂ ਕੰਮ ਕਰਦਾ ਹੈ ਇਹ ਟੂਲ: ਟੇਕ ਇਟ ਡਾਊਨ ਟੂਲ ਦੀ ਮਦਦ ਨਾਲ ਜੇਕਰ ਕੋਈ ਯੂਜ਼ਰ ਕਿਸੇ ਫੋਟੋ ਦੀ ਰਿਪੋਰਟ ਕਰਦਾ ਹੈ ਤਾਂ ਉਸ ਫੋਟੋ ਦਾ ਇੱਕ ਡਿਜ਼ੀਟਲ ਫਿੰਗਰਪ੍ਰਿੰਟ ਬਣ ਜਾਂਦਾ ਹੈ ਜਿਸ ਨੂੰ ਹੈਸ਼ ਕਿਹਾ ਜਾਂਦਾ ਹੈ। ਇੱਕ ਤਰ੍ਹਾਂ ਨਾਲ ਤੁਹਾਡੀ ਫੋਟੋ ਕੋਡ ਵਿੱਚ ਬਦਲ ਜਾਂਦੀ ਹੈ ਅਤੇ ਫਿਰ ਕੋਈ ਵੀ ਵਿਅਕਤੀ ਇਸ ਫ਼ੋਟੋ ਨੂੰ ਨਹੀਂ ਦੇਖ ਸਕਦਾ। ਇਸ ਟੂਲ ਦੀ ਚੰਗੀ ਗੱਲ ਇਹ ਹੈ ਕਿ ਇੱਕ ਵਾਰ ਫੋਟੋ ਦੀ ਰਿਪੋਰਟ ਕਰਨ ਤੋਂ ਬਾਅਦ ਪਲੇਟਫਾਰਮ 'ਤੇ ਜਿੰਨੀਆ ਵੀ ਅਜਿਹੀਆਂ ਫੋਟੋਆਂ ਹੋਣਗੀਆਂ ਉਹ ਸਾਰੀਆ ਫ਼ੋਟੋਆਂ ਓਪਨ ਨਹੀਂ ਹੋਣਗੀਆਂ। ਮਤਲਬ ਅਜਿਹੀਆਂ ਸਾਰੀਆਂ ਫ਼ੋਟੋਆਂ ਬਲਾਕ ਹੋ ਜਾਣਗੀਆਂ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਉਸ ਫ਼ੋਟੋ ਨੂੰ ਪਲੇਟਫਾਰਮ 'ਤੇ ਅਪਲੋਡ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ ਤਾਂ ਉਹ ਵੀ ਸੰਭਵ ਨਹੀਂ ਹੈ।

ਭਾਰਤ ਵਿੱਚ ਕਦੋਂ ਲਾਂਚ ਹੋਵੇਗਾ ਇਹ ਟੂਲ?: ਮੇਟਾ ਨੇ ਦੱਸਿਆ ਕਿ ਇਹ ਟੂਲ ਇਸ ਸਾਲ ਦੇ ਅੰਤ ਤੱਕ ਭਾਰਤ 'ਚ ਲਾਂਚ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ 'ਚ ਇਹ ਟੂਲ ਹੋਰ ਖੇਤਰੀ ਭਾਸ਼ਾਵਾਂ 'ਚ ਵੀ ਦੇਖਣ ਨੂੰ ਮਿਲੇਗਾ।

ਇਸ ਸਥਿਤੀ ਵਿੱਚ ਨਿਊਡ ਤਸਵੀਰ ਨਹੀ ਹੋ ਪਾਵੇਗੀ ਬਲਾਕ: ਇਸ ਟੂਲ ਵਿਚ ਇਕ ਪੇਚ ਇਹ ਹੈ ਕਿ ਜੇਕਰ ਕੋਈ ਵਿਅਕਤੀ ਤੁਹਾਡੀ ਨਿਊ਼ਡ ਤਸਵੀਰ ਨੂੰ ਸੇਵ ਕਰ ਲੈਂਦਾ ਹੈ ਅਤੇ ਉਸ ਫ਼ੋਟੋ ਨੂੰ ਐਡਿਟ ਕਰਕੇ ਪਲੇਟਫਾਰਮ 'ਤੇ ਅਪਲੋਡ ਕਰਦਾ ਹੈ ਤਾਂ ਉਸ ਸਥਿਤੀ ਵਿਚ ਇਹ ਤਸਵੀਰ ਬਲਾਕ ਨਹੀਂ ਹੋਵੇਗੀ ਕਿਉਂਕਿ ਇਹ ਟੂਲ ਇਸ ਚਿੱਤਰ ਨੂੰ ਨਵਾਂ ਸਮਝਦਾ ਹੈ ਅਤੇ ਇਸ ਦੀ ਪਛਾਣ ਨਹੀਂ ਕਰ ਪਾਉਂਦਾ। ਇਸ ਲਈ ਤੁਹਾਨੂੰ ਇਸ ਚਿੱਤਰ ਨੂੰ ਦੁਬਾਰਾ ਰਿਪੋਰਟ ਕਰਨਾ ਹੋਵੇਗਾ ਅਤੇ ਫਿਰ ਇਹ ਤਸਵੀਰ ਸਰਕੂਲੇਟ ਨਹੀਂ ਹੋਵੇਗੀ।

ਇਹ ਵੀ ਪੜ੍ਹੋ: 2 Zero Day Bugs: ਐਪਲ ਨੇ IPhones ਅਤੇ Macs ਨੂੰ ਹੈਕ ਕਰਨ ਲਈ ਇਸਤੇਮਾਲ ਕੀਤੇ ਗਏ 2 ਜ਼ੀਰੋ ਡੇਅ ਬੱਗਸ ਨੂੰ ਕੀਤਾ ਠੀਕ

ETV Bharat Logo

Copyright © 2025 Ushodaya Enterprises Pvt. Ltd., All Rights Reserved.