ਲੰਡਨ: ਯੂਰਪੀਅਨ ਯੂਨੀਅਨ (ਈਯੂ) ਨੇ ਮੇਟਾ ਦੇ ਸੰਸਥਾਪਕ ਅਤੇ ਸੀਈਓ ਮਾਰਕ ਜ਼ੁਕਰਬਰਗ ਨੂੰ ਇੰਸਟਾਗ੍ਰਾਮ 'ਤੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਕਾਰਵਾਈ ਕਰਨ ਜਾਂ ਪਾਬੰਦੀ ਲਗਾਉਣ ਦੀ ਚੇਤਾਵਨੀ ਦਿੱਤੀ ਹੈ। ਇਹ ਚੇਤਾਵਨੀ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਆਈ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਇੰਸਟਾਗ੍ਰਾਮ ਦੀ ਸਿਫ਼ਾਰਿਸ਼ ਐਲਗੋਰਿਦਮ ਕਥਿਤ ਤੌਰ 'ਤੇ ਪੀਡੋਫਾਈਲਾਂ ਦੇ ਇੱਕ ਨੈਟਵਰਕ ਨੂੰ ਵਧਾ ਰਹੇ ਹਨ ਜੋ ਮਸ਼ਹੂਰ ਫੋਟੋ-ਸ਼ੇਅਰਿੰਗ ਪਲੇਟਫਾਰਮ 'ਤੇ ਬਾਲ ਜਿਨਸੀ ਸ਼ੋਸ਼ਣ ਕੰਟੇਟ ਨੂੰ ਕਮਿਸ਼ਨ ਅਤੇ ਵੇਚਦੇ ਹਨ।
-
#Meta’s voluntary code on child protection seems not to work.
— Thierry Breton (@ThierryBreton) June 8, 2023 " class="align-text-top noRightClick twitterSection" data="
Mark Zuckerberg must now explain & take immediate action.
I will discuss with him at Meta’s HQ in Menlo Park on 23 June.
After 25 August, under #DSA Meta has to demonstrate measures to us or face heavy sanctions. pic.twitter.com/jA25IJH8Dp
">#Meta’s voluntary code on child protection seems not to work.
— Thierry Breton (@ThierryBreton) June 8, 2023
Mark Zuckerberg must now explain & take immediate action.
I will discuss with him at Meta’s HQ in Menlo Park on 23 June.
After 25 August, under #DSA Meta has to demonstrate measures to us or face heavy sanctions. pic.twitter.com/jA25IJH8Dp#Meta’s voluntary code on child protection seems not to work.
— Thierry Breton (@ThierryBreton) June 8, 2023
Mark Zuckerberg must now explain & take immediate action.
I will discuss with him at Meta’s HQ in Menlo Park on 23 June.
After 25 August, under #DSA Meta has to demonstrate measures to us or face heavy sanctions. pic.twitter.com/jA25IJH8Dp
ਇੰਸਟਾਗ੍ਰਾਮ ਅਕਾਊਟਸ ਦੇ ਨੈਟਵਰਕ ਦਾ ਪਰਦਾਫਾਸ਼: ਵਾਲ ਸਟਰੀਟ ਜਰਨਲ ਨੇ ਇੰਸਟਾਗ੍ਰਾਮ ਅਕਾਊਟਸ ਦੇ ਅਜਿਹੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਸਟੈਨਫੋਰਡ ਯੂਨੀਵਰਸਿਟੀ ਅਤੇ ਮੈਸੇਚਿਉਸੇਟਸ ਐਮਹਰਸਟ ਯੂਨੀਵਰਸਿਟੀ ਦੇ ਖੋਜਕਾਰਾਂ ਨਾਲ ਕੰਮ ਕੀਤਾ। ਇੱਕ ਟਵੀਟ ਵਿੱਚ ਈਯੂ ਦੇ ਅੰਦਰੂਨੀ ਮਾਰਕੀਟ ਕਮਿਸ਼ਨਰ ਥੀਏਰੀ ਬ੍ਰੈਟਨ ਨੇ ਕਿਹਾ ਕਿ ਬਾਲ ਸੁਰੱਖਿਆ 'ਤੇ ਕੰਪਨੀ ਦਾ ਸਵੈ-ਇੱਛੁਕ ਕੋਡ ਕੰਮ ਨਹੀਂ ਕਰ ਰਿਹਾ ਹੈ।
ਥੀਏਰੀ ਬ੍ਰੈਟਨ ਨੇ ਕੀਤਾ ਟਵੀਟ: ਥੀਏਰੀ ਬ੍ਰੈਟਨ ਨੇ ਟਵੀਟ ਵਿੱਚ ਕਿਹਾ, "ਮਾਰਕ ਜ਼ੁਕਰਬਰਗ ਨੂੰ ਹੁਣ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਅਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਮੈਂ 23 ਜੂਨ ਨੂੰ ਮੇਨਲੋ ਪਾਰਕ ਵਿੱਚ ਮੇਟਾ ਦੇ ਹੈੱਡਕੁਆਰਟਰ ਵਿੱਚ ਉਸ ਨਾਲ ਇਸ ਬਾਰੇ ਚਰਚਾ ਕਰਾਂਗਾ। 25 ਅਗਸਤ ਤੋਂ ਬਾਅਦ ਡਿਜੀਟਲ ਸਰਵਿਸਿਜ਼ ਐਕਟ ਦੇ ਤਹਿਤ ਮੇਟਾ ਨੂੰ ਹੁਣ ਉਪਾਵਾਂ ਦਾ ਪ੍ਰਦਰਸ਼ਨ ਕਰਨਾ ਪਵੇਗਾ ਜਾਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ।"
ਬਾਲ ਜਿਨਸੀ ਸ਼ੋਸ਼ਣ ਕੰਟੇਟ ਦੇ ਪ੍ਰਸਾਰ ਨੂੰ ਰੋਕਣ ਵਿੱਚ ਅਸਫਲਤਾ: ਬਾਲ ਜਿਨਸੀ ਸ਼ੋਸ਼ਣ ਕੰਟੇਟ ਦੇ ਪ੍ਰਸਾਰ ਨੂੰ ਰੋਕਣ ਵਿੱਚ ਅਸਫਲਤਾ ਦੇ ਸਬੰਧ ਵਿੱਚ DSA ਦੀ ਪਾਲਣਾ ਨਾ ਕਰਨ ਲਈ ਜੁਰਮਾਨਾ ਸੋਸ਼ਲ ਮੀਡੀਆ ਕੰਪਨੀ ਦੇ ਵਿਸ਼ਵ ਸਾਲਾਨਾ ਕਾਰੋਬਾਰ ਦਾ 6 ਫੀਸਦ ਤੱਕ ਹੋ ਸਕਦਾ ਹੈ। WSJ ਦੀ ਰਿਪੋਰਟ ਅਨੁਸਾਰ, Instagram ਨਾਬਾਲਗ ਸੈਕਸ ਕੰਟੇਟ ਦੇ ਕਮੀਸ਼ਨ ਅਤੇ ਖਰੀਦਦਾਰੀ ਲਈ ਖੁੱਲੇ ਤੌਰ 'ਤੇ ਸਮਰਪਿਤ ਅਕਾਊਟਸ ਦੇ ਇੱਕ ਵਿਸ਼ਾਲ ਨੈਟਵਰਕ ਨੂੰ ਜੋੜਨ ਅਤੇ ਉਤਸ਼ਾਹਿਤ ਕਰਨ ਵਿੱਚ ਮਦਦ ਕਰਦਾ ਹੈ।
ਬਾਲ ਜਿਨਸੀ ਸ਼ੋਸ਼ਣ ਕੰਟੇਟ ਵੇਚਣ ਦੀ ਪੇਸ਼ਕਸ਼ ਕਰਨ ਵਾਲੇ 128 ਅਕਾਊਟ: ਜਾਂਚਕਰਤਾਵਾਂ ਨੂੰ ਟਵਿੱਟਰ 'ਤੇ ਬਾਲ ਜਿਨਸੀ ਸ਼ੋਸ਼ਣ ਕੰਟੇਟ ਵੇਚਣ ਦੀ ਪੇਸ਼ਕਸ਼ ਕਰਨ ਵਾਲੇ 128 ਅਕਾਊਟ ਮਿਲੇ, ਜੋ ਕਿ ਇੰਸਟਾਗ੍ਰਾਮ 'ਤੇ ਮਿਲੇ ਸੰਖਿਆ ਦੇ ਇੱਕ ਤਿਹਾਈ ਤੋਂ ਵੀ ਘੱਟ ਹਨ। ਮੈਟਾ ਨੇ ਜਰਨਲ ਨੂੰ ਦੱਸਿਆ ਕਿ ਉਹ ਇਨ੍ਹਾਂ ਰਿਪੋਰਟਾਂ 'ਤੇ ਕਾਰਵਾਈ ਕਰਨ ਵਿੱਚ ਅਸਫਲ ਰਿਹਾ ਹੈ ਅਤੇ ਇਸ ਦੀਆਂ ਅੰਦਰੂਨੀ ਪ੍ਰਕਿਰਿਆਵਾਂ ਦੀ ਸਮੀਖਿਆ ਕਰ ਰਿਹਾ ਹੈ।