ਹੈਦਰਾਬਾਦ: Realme ਨੇ ਪਿਛਲੇ ਹਫਤੇ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ Narzo N53 ਲਾਂਚ ਕੀਤਾ ਸੀ। ਫ਼ੋਨ ਦੋ ਵੇਰੀਐਂਟ 4 GB + 64 GB ਅਤੇ 6 GB + 128 GB ਵਿੱਚ ਆਉਂਦਾ ਹੈ। ਜੇਕਰ ਤੁਸੀਂ ਇਸ ਫੋਨ ਨੂੰ ਖਰੀਦਣਾ ਚਾਹੁੰਦੇ ਹੋ, ਤਾਂ ਅੱਜ ਤੁਹਾਡੇ ਕੋਲ ਵਧੀਆ ਮੌਕਾ ਹੈ। ਕੰਪਨੀ ਇਸ ਫੋਨ ਨੂੰ ਅੱਜ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ ਇੱਕ ਸਪੈਸ਼ਲ ਸੇਲ ਵਿੱਚ ਪੇਸ਼ ਕਰਨ ਜਾ ਰਹੀ ਹੈ। ਸੇਲ 'ਚ ਤੁਸੀਂ ਇਸ ਫੋਨ ਨੂੰ Amazon India ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਯਾਨੀ realme.com ਤੋਂ ਖਰੀਦ ਸਕਦੇ ਹੋ।
-
Special sale starts today!
— realme narzo India (@realmenarzoIN) May 22, 2023 " class="align-text-top noRightClick twitterSection" data="
Enjoy up to ₹1000 off on the all-new #realmenarzoN53 starting today from 2PM to 4PM only on https://t.co/n3vAbwM2m7 & @amazonIN.
*T&C Apply
Know more: https://t.co/BTGIJwcc4c pic.twitter.com/15VQbsz357
">Special sale starts today!
— realme narzo India (@realmenarzoIN) May 22, 2023
Enjoy up to ₹1000 off on the all-new #realmenarzoN53 starting today from 2PM to 4PM only on https://t.co/n3vAbwM2m7 & @amazonIN.
*T&C Apply
Know more: https://t.co/BTGIJwcc4c pic.twitter.com/15VQbsz357Special sale starts today!
— realme narzo India (@realmenarzoIN) May 22, 2023
Enjoy up to ₹1000 off on the all-new #realmenarzoN53 starting today from 2PM to 4PM only on https://t.co/n3vAbwM2m7 & @amazonIN.
*T&C Apply
Know more: https://t.co/BTGIJwcc4c pic.twitter.com/15VQbsz357
ਸੇਲ 'ਚ ਇਸ ਕੀਮਤ 'ਤੇ ਖਰੀਦ ਸਕਦੇ ਹੋ ਤੁਸੀਂ ਇਹ ਸਮਾਰਟਫ਼ੋਨ: ਸਪੈਸ਼ਲ ਸੇਲ 'ਚ ਫੋਨ ਦੇ 4 ਜੀਬੀ ਰੈਮ ਵੇਰੀਐਂਟ 'ਤੇ 750 ਰੁਪਏ ਅਤੇ 6 ਜੀਬੀ ਰੈਮ ਵੇਰੀਐਂਟ 'ਤੇ 1000 ਰੁਪਏ ਦੀ ਛੋਟ ਮਿਲੇਗੀ। ਛੋਟ ਲਈ ਤੁਹਾਨੂੰ HDFC ਬੈਂਕ ਕਾਰਡ ਨਾਲ ਭੁਗਤਾਨ ਕਰਨਾ ਹੋਵੇਗਾ। ਫੋਨ ਦੀ ਸ਼ੁਰੂਆਤੀ ਕੀਮਤ 8,999 ਰੁਪਏ ਹੈ।
- Motorola: ਇਸ ਦਿਨ ਲਾਂਚ ਹੋਵੇਗਾ Motorola Edge 40 ਸਮਾਰਟਫ਼ੋਨ, ਮਿਲਣਗੇ ਇਹ ਸ਼ਾਨਦਾਰ ਫ਼ੀਚਰਸ
- Instagram Down: ਘੰਟਿਆਂ ਤੱਕ ਡਾਊਨ ਹੋਣ ਤੋਂ ਬਾਅਦ ਠੀਕ ਹੋਇਆ ਇੰਸਟਾਗ੍ਰਾਮ, ਲੱਖਾਂ ਯੂਜ਼ਰਸ ਹੋਏ ਪਰੇਸ਼ਾਨ
- Google to Bing: ਸੈਮਸੰਗ ਦੀ ਸਫ਼ਾਈ, ਗੂਗਲ ਤੋਂ ਬਿੰਗ 'ਤੇ ਸਵਿੱਚ ਕਰਨ ਦੀ ਕੋਈ ਯੋਜਨਾ ਨਹੀਂ
Realme Narjo N53 ਸਮਾਰਟਫ਼ੋਨ ਦੇ ਫੀਚਰ: ਕੰਪਨੀ ਇਸ ਫੋਨ 'ਚ 6.74-ਇੰਚ ਦੀ HD+ ਡਿਸਪਲੇਅ ਦੇ ਰਹੀ ਹੈ। ਇਹ ਡਿਸਪਲੇ 90Hz ਦੀ ਰਿਫਰੈਸ਼ ਦਰ ਅਤੇ 180Hz ਦੀ ਟੱਚ ਸੈਂਪਲਿੰਗ ਦਰ ਦਾ ਸਮਰਥਨ ਕਰਦੀ ਹੈ। ਇਸ ਡਿਸਪਲੇ ਦਾ ਪੀਕ ਬ੍ਰਾਈਟਨੈੱਸ ਲੈਵਲ 450 nits ਹੈ। ਫ਼ੋਨ 6GB ਤੱਕ LPDDR4x ਰੈਮ ਅਤੇ 128GB ਤੱਕ ਦੀ ਅੰਦਰੂਨੀ ਸਟੋਰੇਜ ਵਿਕਲਪ ਵਿੱਚ ਆਉਂਦਾ ਹੈ। ਫੋਨ ਦੀ ਮੈਮਰੀ ਨੂੰ ਮਾਈਕ੍ਰੋ SD ਕਾਰਡ ਦੀ ਮਦਦ ਨਾਲ 2TB ਤੱਕ ਵੀ ਵਧਾਇਆ ਜਾ ਸਕਦਾ ਹੈ। ਇਹ Realme ਫੋਨ Unisoc T612 ਚਿੱਪਸੈੱਟ ਦੇ ਨਾਲ ਆਉਂਦਾ ਹੈ। ਫੋਟੋਗ੍ਰਾਫੀ ਲਈ ਇਸ ਫੋਨ 'ਚ LED ਫਲੈਸ਼ ਦੇ ਨਾਲ 50 ਮੈਗਾਪਿਕਸਲ ਦਾ AI ਕੈਮਰਾ ਸੈੱਟਅਪ ਹੈ। ਇਸ ਦੇ ਨਾਲ ਹੀ ਸੈਲਫੀ ਲਈ ਤੁਹਾਨੂੰ 8 ਮੈਗਾਪਿਕਸਲ ਦਾ AI ਕੈਮਰਾ ਮਿਲੇਗਾ। ਸਾਈਡ-ਮਾਊਂਟਡ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਇਸ ਫੋਨ 'ਚ 5000mAh ਦੀ ਬੈਟਰੀ ਹੈ। ਇਹ ਬੈਟਰੀ 33W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। OS ਦੀ ਗੱਲ ਕਰੀਏ ਤਾਂ ਇਹ ਫੋਨ ਐਂਡ੍ਰਾਇਡ 13 'ਤੇ ਆਧਾਰਿਤ Realme UT T ਐਡੀਸ਼ਨ 'ਤੇ ਕੰਮ ਕਰਦਾ ਹੈ। ਕਨੈਕਟੀਵਿਟੀ ਲਈ ਫੋਨ 'ਚ ਵਾਈ-ਫਾਈ ਅਤੇ ਬਲੂਟੁੱਥ 5.0 ਦੇ ਨਾਲ GPS/AGPS, 3.5mm ਹੈੱਡਫੋਨ ਜੈਕ ਅਤੇ USB ਟਾਈਪ-ਸੀ ਪੋਰਟ ਵਰਗੇ ਆਪਸ਼ਨ ਦਿੱਤੇ ਗਏ ਹਨ। ਇਹ Realme ਫੋਨ ਫੇਦਰ ਗੋਲਡ ਅਤੇ ਫੇਦਰ ਬਲੈਕ ਕਲਰ ਆਪਸ਼ਨ 'ਚ ਆਉਂਦਾ ਹੈ।