ਮੁੰਬਈ: ਦੇਸ਼ ਦੀ ਮਸ਼ਹੂਰ ਵਾਹਨ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ ਨੇ ਬਾਜ਼ਾਰ ਤੋਂ 1,34,885 ਕਾਰਾਂ ਵਾਪਸ ਮੰਗਾ ਲਈਆਂ ਹਨ। ਮਾਰੂਤੀ ਨੇ ਕਿਹਾ ਕਿ 15 ਨਵੰਬਰ 2018 ਤੋਂ 15 ਅਕਤੂਬਰ 2019 ਦੇ ਵਿਚਕਾਰ ਨਿਰਮਿਤ ਵੇਗਨਆਰ ਤੇ 8 ਜਨਵਰੀ 2019 ਤੋਂ 4 ਨਵੰਬਰ 2019 ਦਰਮਿਆਨ ਬਣੇ ਬਾਲੇਨੋ (ਪੈਟਰੋਲ) ਨੂੰ ਵਾਪਸ ਮੰਗਾ ਲਿਆ ਹੈ।
ਮਾਰਕੀਟ ਹਿੱਸੇਦਾਰੀ ਦੇ ਅਧਾਰ 'ਤੇ ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਨੇ ਕਿਹਾ ਕਿ ਉਹ ਫਿਊਲ ਪੰਪ ਵਿੱਚ ਖਾਮੀਆਂ ਕਾਰਨ ਵੈਗਨਆਰ ਦੀਆਂ 56,663 ਇਕਾਈਆਂ ਤੇ ਬਲੇਨੋ ਦੀਆਂ 78,222 ਇਕਾਈਆਂ ਨੂੰ ਦੁਬਾਰਾ ਵਰਤੋਂ ਵਿੱਚ ਲੈ ਕੇ ਆਵੇਗੀ। ਬਲੇਨੋ ਤੇ ਵੈਗਨਆਰ ਦੋਵਾਂ ਮਾਡਲਾਂ ਵਿੱਚ ਕੁੱਲ 1,34,885 ਵਾਹਨ ਸ਼ਾਮਲ ਕੀਤੇ ਗਏ ਹਨ।
ਮਾਰੂਤੀ ਹੁਣ ਇਨ੍ਹਾਂ ਕਾਰਾਂ ਦੀ ਜਾਂਚ ਕਰੇਗੀ। ਇਸ ਦੇ ਲਈ ਗਾਹਕਾਂ ਤੋਂ ਕੋਈ ਖਰਚਾ ਨਹੀਂ ਲਿਆ ਜਾਵੇਗਾ। ਇਹ ਖ਼ਬਰ ਆਉਣ ਤੋਂ ਬਾਅਦ ਮਾਰੂਤੀ ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹਾਲਾਂਕਿ, ਕੁਝ ਸਮੇਂ ਬਾਅਦ, ਸਟਾਕ ਦੀ ਕੀਮਤ ਫਿਰ ਵੱਧ ਗਈ।