ਹੈਦਰਾਬਾਦ: Vijay Sales ਨੇ ਬਲੈਕ ਫਰਾਈਡੇ ਸੇਲ ਅਤੇ ਸਾਈਬਰ ਮੰਡੇ ਸੇਲ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। Vijay Sales ਦੀ ਬਲੈਕ ਫਰਾਈਡੇ ਸੇਲ ਅੱਜ ਤੋਂ ਸ਼ੁਰੂ ਹੋ ਗਈ ਹੈ ਅਤੇ 26 ਨਵੰਬਰ ਤੱਕ ਚਲੇਗੀ, ਜਦਕਿ ਸਾਈਬਰ ਮੰਡੇ ਸੇਲ 27 ਨਵੰਬਰ ਤੱਕ ਚਲੇਗੀ। ਇਸ ਸੇਲ ਦਾ ਫਾਇਦਾ ਤੁਸੀਂ www.vijaysales.com ਤੋਂ ਲੈ ਸਕੋਗੇ। ਇਸਦੇ ਨਾਲ ਹੀ ਬੈਂਕ ਆਫ਼ਰਸ ਦਾ ਇਸਤੇਮਾਲ ਕਰਕੇ ਤੁਸੀਂ ਕਈ ਚੀਜ਼ਾਂ 'ਤੇ ਡਿਸਕਾਊਂਟ ਪਾ ਸਕਦੇ ਹੋ।
Vijay Sales ਦੀ ਬਲੈਕ ਫਰਾਈਡੇ ਸੇਲ 'ਚ ਇਨ੍ਹਾਂ ਚੀਜ਼ਾਂ 'ਤੇ ਮਿਲ ਰਿਹਾ ਡਿਸਕਾਊਂਟ: ਇਸ ਸੇਲ 'ਚ Mivi DUOPODS N2 TWS ਏਅਰਫੋਨ ਨੂੰ ਤੁਸੀਂ ਅੱਜ ਰਾਤ 12 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ 499 ਰੁਪਏ 'ਚ ਖਰੀਦ ਸਕਦੇ ਹੋ। ASUS ROG ਫ਼ੋਨ 6 ਦੀ ਅਸਲੀ ਕੀਮਤ 71,999 ਰੁਪਏ ਹੈ, ਪਰ ਸੇਲ ਦੌਰਾਨ ਤੁਸੀਂ ਇਸ ਫੋਨ ਨੂੰ 47,999 ਰੁਪਏ 'ਚ ਖਰੀਦ ਸਕੋਗੇ। ਸੋਨੀ ਪਲੇਅਸਟੇਸ਼ਨ PS5 ਸਟੈਂਡਰਡ ਕ੍ਰਿਕਟ 24 ਬੰਡਲ ਨੂੰ ਤੁਸੀਂ 47,990 ਰੁਪਏ 'ਚ ਖਰੀਦ ਸਕਦੇ ਹੋ। ਇਸ ਸੇਲ 'ਚ ਸਮਾਰਟਵਾਚ ਦੀ ਕੀਮਤ 790 ਰੁਪਏ ਤੋਂ ਸ਼ੁਰੂ ਹੁੰਦੀ ਹੈ। OnePlus ਬੁਲੇਟ ਵਾਇਰਲੈੱਸ Z2 1,999 ਰੁਪਏ 'ਚ ਖਰੀਦਣ ਲਈ ਉਪਲਬਧ ਹੋਵੇਗਾ। ਬਲੈਕ ਫਰਾਈਡੇ ਸੇਲ 'ਚ ਤੁਸੀਂ ਹੈੱਡਫੋਨਾਂ ਨੂੰ 899 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕੋਗੇ। ਇਸ ਸੇਲ 'ਚ 65 ਇੰਚ Sansui 4k QLED ਟੈਲੀਵਿਜ਼ਨ 51,000 ਰੁਪਏ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ ਅਤੇ ਵਾਸ਼ਿਗ ਮਸ਼ੀਨ 6,990 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਣ ਲਈ ਉਪਲਬਧ ਹੋਵੇਗੀ। ਇਸਦੇ ਨਾਲ ਹੀ ਬਲੈਕ ਫਰਾਈਡੇ ਸੇਲ 'ਚ ਤੁਸੀਂ ਇਨਵਰਟਰ ਏ.ਸੀ ਨੂੰ 25,990 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕੋਗੇ, ਜਦਕਿ ਫ਼ਰਿੱਜ਼ ਦੀ ਕੀਮਤ 7,999 ਰੁਪਏ ਹੋਵੇਗੀ। ਇਸ ਸੇਲ 'ਚ ਐਪਲ ਆਈਫੋਨ 15 ਵੀ ਘਟ ਕੀਮਤ 'ਤੇ ਖਰੀਦਣ ਲਈ ਉਪਲਬਧ ਹੋਵੇਗਾ। ਇਸ ਆਈਫੋਨ ਨੂੰ ਤੁਸੀਂ 72,990 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕੋਗੇ।
ਬਲੈਕ ਫਰਾਈਡੇ ਸੇਲ 'ਚ ਮਿਲ ਰਹੇ ਨੇ ਬੈਂਕ ਆਫ਼ਰਸ: ਬਲੈਕ ਫਰਾਈਡੇ ਸੇਲ 'ਚ HSBC ਬੈਂਕ ਕ੍ਰੇਡਿਟ ਕਾਰਡ ਰਾਹੀ ਭੁਗਤਾਨ ਕਰਨ 'ਤੇ 7,500 ਰੁਪਏ ਤੱਕ ਦੀ ਛੋਟ ਮਿਲੇਗੀ। ਜੇਕਰ ਤੁਸੀਂ ICICI ਬੈਂਕ ਕਾਰਡ ਰਾਹੀ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 3,000 ਰੁਪਏ ਤੱਕ ਦੀ ਛੋਟ ਮਿਲੇਗੀ। 15,000 ਰੁਪਏ ਤੋਂ ਜ਼ਿਆਦਾ ਦੇ ਲੈਣ-ਦੇਣ 'ਤੇ 2,500 ਰੁਪਏ ਤੱਕ ਦੀ ਛੋਟ ਮਿਲੇਗੀ। OneCard ਕ੍ਰੇਡਿਟ ਕਾਰਡ ਰਾਹੀ ਭੁਗਤਾਨ ਕਰਨ 'ਤੇ 15,000 ਰੁਪਏ ਤੋਂ ਜ਼ਿਆਦਾ ਦੇ ਸਾਮਾਨ ਦੇ ਲੈਣ-ਦੇਣ 'ਤੇ 7,500 ਰੁਪਏ ਦੀ ਛੋਟ ਮਿਲੇਗੀ।
ਇਨ੍ਹਾਂ ਸਾਈਟਾਂ 'ਤੇ ਸ਼ੁਰੂ ਹੋਈ ਬਲੈਕ ਫਰਾਈਡੇ ਸੇਲ: ਐਮਾਜ਼ਾਨ ਆਪਣੇ ਗ੍ਰਹਕਾਂ ਲਈ ਬਲੈਕ ਫਰਾਈਡੇ ਸੇਲ ਲਿਆ ਰਹੀ ਹੈ। ਇਸ ਸੇਲ ਦੌਰਾਨ ਤੁਹਾਨੂੰ ਕਈ ਪ੍ਰੋਡਕਟਸ ਅਤੇ ਘਰ ਦਾ ਸਾਮਾਨ ਘਟ ਕੀਮਤ 'ਚ ਖਰੀਦਣ ਦਾ ਮੌਕਾ ਮਿਲੇਗਾ। ਇਹ ਸੇਲ ਪ੍ਰਾਈਮ ਮੈਬਰਾਂ ਨੂੰ ਖਾਸ ਆਫ਼ਰ ਦੇ ਰਹੀ ਹੈ। ਇਸ ਤੋਂ ਬਾਅਦ Croma ਵੀ ਆਪਣੇ ਗ੍ਰਾਹਕਾਂ ਨੂੰ ਸਮਾਰਟਫੋਨਾਂ 'ਤੇ ਭਾਰੀ ਡਿਸਕਾਊਂਟ ਦੇ ਰਹੀ ਹੈ। ਇਸ ਸੇਲ 'ਚ ਤੁਹਾਨੂੰ 15,000 ਰੁਪਏ ਤੋਂ ਲੈ ਕੇ 50,000 ਰੁਪਏ ਤੱਕ ਦੇ ਫੋਨ ਖਾਸ ਆਫ਼ਰਸ ਦੇ ਨਾਲ ਮਿਲ ਸਕਦੇ ਹਨ। ਇਸ ਤੋਂ ਇਲਾਵਾ Tata Cliq ਵੀ ਆਪਣੇ ਗ੍ਰਹਕਾਂ ਲਈ ਬਲੈਕ ਫਰਾਈਡੇ ਸੇਲ ਲੈ ਕੇ ਆਈ ਹੈ। ਇਹ ਸੇਲ 27 ਨਵੰਬਰ ਤੋਂ ਲਾਈਵ ਹੋ ਰਹੀ ਹੈ। ਇਸਦੇ ਨਾਲ ਹੀ Vijay Sales ਨੇ ਵੀ ਬਲੈਕ ਫਰਾਈਡੇ ਸੇਲ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸੇਲ 'ਚ ਤੁਸੀਂ ਸਮਾਰਟਫੋਨ, ਲੈਪਟਾਪ, ਟੀਵੀ, ਵਾਸ਼ਿੰਗ ਮਸ਼ੀਨ ਅਤੇ ਫਰਿੱਜ਼ ਵਰਗੇ ਕਈ ਪ੍ਰੋਡਕਟਾਂ ਨੂੰ ਸਸਤੇ 'ਚ ਖਰੀਦ ਸਕੋਗੇ।