ਹੈਦਰਾਬਾਦ: ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ 'ਤੇ ਇਕ ਵਾਰ ਫਿਰ ਬੰਪਰ ਆਫਰਸ ਦੀ ਬਾਰਿਸ਼ ਹੋਣ ਜਾ ਰਹੀ ਹੈ। ਫਲਿੱਪਕਾਰਟ 'ਤੇ 4 ਮਈ ਤੋਂ ਬਿਗ ਸੇਵਿੰਗ ਡੇਜ਼ ਸੇਲ ਸ਼ੁਰੂ ਹੋ ਰਹੀ ਹੈ।
ਦੱਸ ਦੇਈਏ ਕਿ ਇਹ ਸੇਲ 9 ਮਈ ਤੱਕ ਚੱਲੇਗੀ। ਇਸ ਸੇਲ 'ਚ ਵੱਡੀਆਂ ਛੋਟਾਂ ਦੇ ਨਾਲ ਸਾਰੀਆਂ ਕੰਪਨੀਆਂ ਦੇ ਸਮਾਰਟਫੋਨ, ਲੈਪਟਾਪ, ਸਮਾਰਟ ਟੀਵੀ, ਗੈਜੇਟਸ, ਹੋਮ ਅੱਪਲਾਈਐਨਸਸ ਸਮੇਤ ਫੈਸ਼ਨ ਦੀਆਂ ਚੀਜ਼ਾਂ ਖਰੀਦਣ ਦਾ ਮੌਕਾ ਮਿਲੇਗਾ।
ਇਸ ਦੇ ਨਾਲ ਹੀ ਫਲਿੱਪਕਾਰਟ ਦੀ ਬਿਗ ਸੇਵਿੰਗ ਡੇਜ਼ ਸੇਲ ਵਿੱਚ, ਤੁਸੀਂ ਸਟੇਟ ਬੈਂਕ ਆਫ਼ ਇੰਡੀਆ ਕ੍ਰੈਡਿਟ ਕਾਰਡ ਅਤੇ EMI ਲੈਣ-ਦੇਣ 'ਤੇ 10 ਪ੍ਰਤੀਸ਼ਤ ਤਤਕਾਲ ਛੋਟ ਪ੍ਰਾਪਤ ਕਰ ਸਕਦੇ ਹੋ।
ਇਸ ਦਾ ਨਾਲ ਹੀ ਇਸ ਫਲਿੱਪਕਾਰਟ ਸੇਲ ਵਿੱਚ ਤੁਸੀਂ ਚੁਣਿੰਦਾ ਕੰਪਨੀਆਂ ਤੋਂ ਸਮਾਰਟ ਟੀਵੀ, ਏਅਰ ਕੰਡੀਸ਼ਨਰ, ਵਾਸ਼ਿੰਗ ਮਸ਼ੀਨ, ਫਰਿੱਜ, ਮਿਕਸਰ, ਜੂਸਰ, ਕੂਲਰ, ਪੱਖੇ ਆਦਿ ਸਮੇਤ ਸਾਰੇ ਹੋਮ ਅੱਪਲਾਈਐਨਸਸ 'ਤੇ 75 ਪ੍ਰਤੀਸ਼ਤ ਤੱਕ ਦੀ ਡਿਸਕਾਊਂਟ ਪ੍ਰਾਪਤ ਕਰ ਸਕਦੇ ਹੋ।
ਫਲਿੱਪਕਾਰਟ ਦੀ ਇਸ ਸੇਲ 'ਚ ਬੈਂਕ ਆਫਰਸ ਅਤੇ ਹੋਰ ਡਿਸਕਾਊਂਟ ਤੋਂ ਇਲਾਵਾ ਹੋਰ ਵੀ ਕਈ ਡੀਲ ਦਿੱਤੇ ਜਾ ਰਹੇ ਹਨ। ਵੱਖ-ਵੱਖ ਆਈਟਮਾਂ ਲਈ ਵੱਖ-ਵੱਖ ਸਮੇਂ 'ਤੇ ਇਹ ਸੌਦੇ ਪੇਸ਼ ਕੀਤੇ ਜਾ ਰਹੇ ਹਨ। ਤੁਹਾਨੂੰ ਇਹ ਕ੍ਰੇਜ਼ੀ ਡੀਲਸ ਮਿਲਣਗੇ। ਇਹ ਕ੍ਰੇਜ਼ੀ ਡੀਲ ਸਵੇਰੇ 8 ਵਜੇ, 12 ਵਜੇ ਅਤੇ ਸ਼ਾਮ 4 ਵਜੇ ਖੁੱਲ੍ਹਣਗੇ। ਇਸ 'ਚ ਫੈਸ਼ਨ ਦੀ ਦੁਨੀਆਂ ਨਾਲ ਜੁੜੀਆਂ ਚੀਜ਼ਾਂ 'ਤੇ 50 ਤੋਂ 70 ਫੀਸਦੀ ਤੱਕ ਦਾ ਡਿਸਕਾਊਂਟ ਮਿਲੇਗਾ।
ਫਲਿੱਪਕਾਰਟ ਬਿਗ ਸੇਵਿੰਗ ਡੇਜ਼ ਸੇਲ 'ਚ ਸਾਰੀਆਂ ਕੰਪਨੀਆਂ ਦੇ ਨਵੇਂ ਅਤੇ ਪੁਰਾਣੇ ਮੋਬਾਇਲ ਫੋਨ ਆਕਰਸ਼ਕ ਆਫਰ ਦੇ ਨਾਲ ਵਿਕਰੀ ਲਈ ਪੇਸ਼ ਕੀਤੇ ਜਾਣਗੇ। ਇੱਥੇ ਤੁਸੀਂ ਪੋਕੋ M4 ਪ੍ਰੋ, ਪੋਕੋ ਏਮ3 ਪ੍ਰੋ 5ਜੀ, ਰੇਡਮੀ ਨੋਟ 10ਟੀ 5ਜੀ , ਸੈਮਸੰਗ ਐਫ22 , ਵੀਵੋ ਵਾਈ 53ਏਸ, ਰਿਅਲਮੀ 9ਆਈ, ਰਿਅਲਮੀ ਸੀ 20, ਮੋਟੋਰੋਲਾ, Infinix, ਆਦਿ ਵਰਗੀਆਂ ਕੰਪਨੀਆਂ ਤੋਂ ਘੱਟ ਕੀਮਤ 'ਤੇ ਸਮਾਰਟਫੋਨ ਖਰੀਦ ਸਕਦੇ ਹੋ।
ਇਹ ਵੀ ਪੜ੍ਹੋ: Amazon 'ਤੇ ਬਿਨ੍ਹਾਂ ਡਾਕਟਰ ਦੀ ਪਰਚੀ ਤੋਂ ਗਰਭਪਾਤ ਦੀਆਂ ਦਵਾਈਆਂ ਦੀ ਵਿਕਰੀ, ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਦਰਜ ਕੀਤਾ ਮਾਮਲਾ