ਸੈਨ ਫਰਾਂਸਿਸਕੋ: VisionOS ਦੇ ਪਹਿਲੇ ਡਿਵੈਲਪਰ ਬੀਟਾ ਵਿੱਚ ਐਪਲ ਵਿਜ਼ਨ ਪ੍ਰੋ ਸਪੇਸ਼ੀਅਲ ਕੰਪਿਊਟਰ ਲਈ ਇੱਕ ਫੀਚਰ ਸ਼ਾਮਲ ਕੀਤਾ ਗਿਆ ਹੈ। 'ਟ੍ਰੈਵਲ ਮੋਡ' ਨਾਂ ਦਾ ਇਹ ਫੀਚਰ ਵਿਸ਼ੇਸ਼ ਤੌਰ 'ਤੇ ਯੂਜ਼ਰਸ ਦੇ ਫਲਾਈਟ ਅਨੁਭਵ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤਾ ਗਿਆ ਹੈ।
ਟ੍ਰੈਵਲ ਮੋਡ ਫੀਚਰ ਕੰਪਨੀ ਦਾ ਜਵਾਬ ਜਾਪਦਾ: Mac Rumors ਦੀ ਰਿਪੋਰਟ ਦੇ ਅਨੁਸਾਰ, ਟ੍ਰੈਵਲ ਮੋਡ ਇੱਕ ਇਮਰਸਿਵ ਅਨੁਭਵ ਪ੍ਰਦਾਨ ਕਰਨ ਲਈ ਕੰਪਨੀ ਦਾ ਜਵਾਬ ਜਾਪਦਾ ਹੈ, ਕਿਉਂਕਿ ਸੀਮਤ ਥਾਂ ਅਤੇ ਵਿਸ਼ੇਸ਼ ਵਾਤਾਵਰਣਕ ਸਥਿਤੀਆਂ ਵਾਲਾ ਇੱਕ ਏਅਰਪਲੇਨ ਕੈਬਿਨ ਵਰਚੁਅਲ ਰਿਐਲਿਟੀ (VR) ਡਿਵਾਈਸਾਂ ਲਈ ਮੁਸ਼ਕਲ ਹੋ ਸਕਦਾ ਹੈ।
ਇਹ ਫੀਚਰ ਬਣਾਉਣ ਦਾ ਕਾਰਨ: VisionOS ਦੇ ਪਹਿਲੇ ਡਿਵੈਲਪਰ ਸੰਸਕਰਣ ਵਿੱਚ ਕਈ ਟੈਕਸਟ ਸਤਰ ਪਾਏ ਗਏ, ਜੋ ਇਸ ਨਵੇਂ ਫੀਚਰ ਦੇ ਸੰਚਾਲਨ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਨ। ਇਹ ਟੈਕਸਟ ਸਤਰ ਦਰਸਾਉਂਦੇ ਹਨ ਕਿ ਇਹ ਫੀਚਰ ਹਵਾਈ ਜਹਾਜ਼ ਦੇ ਕੈਬਿਨ ਦੀਆਂ ਖਾਸ ਰੁਕਾਵਟਾਂ ਨੂੰ ਫਿੱਟ ਕਰਨ ਲਈ ਵਿਜ਼ਨ ਪ੍ਰੋ ਦੀਆਂ ਸਮਰੱਥਾਵਾਂ ਨੂੰ ਸੋਧਣ ਲਈ ਬਣਾਇਆ ਗਿਆ ਸੀ। ਇਸ ਨਾਲ ਯੂਜ਼ਰ ਨੂੰ ਬਿਹਤਰ ਅਹਿਸਾਸ ਹੋਵੇਗਾ।
ਟ੍ਰੈਵਲ ਮੋਡ ਫੀਚਰ ਇਨ੍ਹਾਂ ਲੋਕਾਂ ਲਈ ਕੀਤਾ ਗਿਆ ਪੇਸ਼: ਰਿਪੋਰਟ ਵਿੱਚ ਕਿਹਾ ਗਿਆ ਹੈ, ਕਿਉਂਕਿ ਟ੍ਰੈਵਲ ਮੋਡ ਅਜੇ ਵੀ ਬੀਟਾ ਵਿੱਚ ਹੈ, ਅਸੀਂ ਆਮ ਲੋਕਾਂ ਲਈ ਪੇਸ਼ ਕੀਤੇ ਜਾਣ ਤੋਂ ਪਹਿਲਾਂ ਹੋਰ ਸੁਧਾਰਾਂ ਅਤੇ ਸੰਭਾਵੀ ਤੌਰ 'ਤੇ ਹੋਰ ਫੀਚਰਸ ਦੀ ਉਮੀਦ ਕਰਦੇ ਹਾਂ। ਤਕਨੀਕੀ ਦਿੱਗਜ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਵਿਜ਼ਨ ਪ੍ਰੋ ਹੈੱਡਸੈੱਟ ਦਾ ਪਰਦਾਫਾਸ਼ ਕੀਤਾ ਸੀ। 3,499 ਡਾਲਰ ਦੀ ਕੀਮਤ ਵਾਲਾ ਐਪਲ ਵਿਜ਼ਨ ਪ੍ਰੋ ਅਗਲੇ ਸਾਲ ਦੇ ਸ਼ੁਰੂ ਵਿੱਚ ਯੂਐਸ ਵਿੱਚ ਸ਼ੁਰੂ ਹੋਵੇਗਾ। ਬਾਅਦ ਵਿਚ ਇਸ ਨੂੰ ਦੂਜੇ ਦੇਸ਼ਾਂ ਵਿਚ ਸ਼ੁਰੂ ਕੀਤਾ ਜਾਵੇਗਾ, ਫਿਰ ਹਰ ਕੋਈ ਇਸ ਦਾ ਲਾਭ ਲੈ ਸਕੇਗਾ।