ਸੈਨ ਫ੍ਰਾਂਸਿਸਕੋ: ਐਪਲ ਦੇ ਵਿਸ਼ਲੇਸ਼ਕ ਮਿੰਗ-ਚੀ ਕੁਓ ਨੇ ਦਾਅਵਾ ਕੀਤਾ ਹੈ ਕਿ ਐਪਲ ਅਗਲੇ ਸਾਲ ਦੀ ਦੂਜੇ ਅੱਧ ਵਿੱਚ ਆਈਪੈਡ ਏਅਰ ਨੂੰ ਓਐਲਈਡੀ ਡਿਸਪਲੇਅ ਦੇ ਨਾਲ ਬਦਲ ਦਵੇਗਾ। ਯਾਨੀ, ਉਸ ਦੇ ਸੰਕੇਤ ਤੋਂ ਇਹ ਸਪਸ਼ਟ ਹੈ ਕਿ ਆਈਪੈਡ ਏਅਰ ਨੂੰ ਅਗਲੇ ਸਾਲ ਓਐਲਈਡੀ ਡਿਸਪਲੇਅ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ।
ਜਿਵੇਂ ਕਿ ਮੈਕਰੂਮਰਜ਼ ਨੇ ਰਿਪੋਰਟ ਦੇ ਮੁਤਾਬਕ ਕੁਓ ਨੇ ਆਪਣੇ ਤਾਜ਼ਾ ਨਿਵੇਸ਼ਕ ਨੋਟ ਵਿਚ ਕੀਤੇ ਵਿਸ਼ਲੇਸ਼ਣ 'ਤੇ ਭਰੋਸਾ ਜ਼ਾਹਰ ਕੀਤਾ ਹੈ ਕਿ 2022 ਵਿੱਚ, ਜਦੋਂ ਆਈਪੈਡ ਏਅਰ ਇੱਕ ਓਐਲਈਡੀ ਡਿਸਪਲੇਅ ਵਿੱਚ ਬਦਲ ਜਾਵੇਗਾ, ਉਦੋਂ ਵੀ ਮਿਨੀ-ਐਲਈਡੀ ਆਈਪੈਡ ਪ੍ਰੋ ਮਾਡਲ ਲਈ ਇੱਕ ਡਿਸਪਲੇਅ ਟੈਕਨਾਲੋਜੀ ਦੇ ਰੂਪ ਵਿੱਚ ਆਪਣੇ ਟੈਬਲੇਟ ਲਾਈਨਅਪ ਵਿੱਚ ਪਹਿਲਾਂ ਵਾਂਗ ਹੀ ਰਹੇਗਾ।
ਐਪਲ ਮੌਜੂਦਾ ਸਮੇਂ ਵਿੱਚ ਐਪਲ ਵਾਚ ਅਤੇ ਆਈਫੋਨ ਵਿੱਚ ਓਐਲਈਡੀ ਡਿਸਪਲੇਅ ਦੀ ਵਰਤੋਂ ਕਰਦਾ ਹੈ, ਜਦੋਂ ਕਿ ਮੈਕ ਅਤੇ ਆਈਪੈਡ ਅਜੇ ਵੀ ਪੁਰਾਣੀ ਐਲਸੀਡੀ ਤਕਨਾਲੋਜੀ ਨੂੰ ਬਰਕਰਾਰ ਰੱਖਿਆ ਹੋਇਆ ਹੈ।
ਇਹ ਓਐਲਈਡੀ ਡਿਸਪਲੇਅ ਨੂੰ ਅਪਣਾਉਣ ਵਾਲਾ ਪਹਿਲਾ 10.9-ਇੰਚ ਦਾ ਆਈਪੈਡ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਆਈਪੈਡ ਏਅਰ ਦਾ ਰਿਫਰੈਸ਼ ਵਰਜ਼ਨ ਹੋਵੇਗਾ। ਅਗਲੀਆਂ ਕੁਝ ਡਿਵਾਈਸਾਂ ਜਿਹੜੀਆਂ ਇੱਕ ਓਐਲਈਡੀ ਡਿਸਪਲੇਅ ਹੋਣਗੀਆਂ ਉਸ ਵਿੱਚ 12.9 ਇੰਚ ਦਾ ਆਈਪੈਡ ਪ੍ਰੋ ਅਤੇ ਇੱਕ 16 ਇੰਚ ਦਾ ਮੈਕਬੁੱਕ ਪ੍ਰੋ ਸ਼ਾਮਲ ਹੈ।
ਇਸ ਦੌਰਾਨ ਇਹ ਵੀ ਖ਼ਬਰਾਂ ਹਨ ਕਿ ਐਪਲ ਕਥਿਤ ਤੌਰ 'ਤੇ ਆਈਪੈਡ ਮਿਨੀ ਪ੍ਰੋ 'ਤੇ ਕੰਮ ਕਰ ਰਿਹਾ ਹੈ ਅਤੇ ਇਸ ਨੂੰ ਇਸ ਸਾਲ ਦੇ ਦੂਜੇ ਅੱਧ ਦੌਰਾਨ ਬਾਜ਼ਾਰ ਵਿੱਚ ਲਾਂਚ ਕੀਤਾ ਜਾ ਸਕਦਾ ਹੈ।
ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਆਈਪੈਡ ਮਿਨੀ ਪ੍ਰੋ ਵਿੱਚ ਇੱਕ 8.7 ਇੰਚ ਦੀ ਡਿਸਪਲੇਅ ਹੈ ਅਤੇ ਇਸ ਦੀ ਚੌੜਾਈ ਆਈਪੈਡ ਮਿਨੀ (2019) ਤੋਂ ਉੱਚੀ ਦੱਸੀ ਜਾ ਰਹੀ ਹੈ। ਲਾਈਟਿੰਗ ਕਨੈਕਟਿਵਿਟੀ ਦੇ ਨਾਲ ਇਸ ਵਿੱਚ ਹੋਮ ਬਟਨ ਅਤੇ ਟਚ ਆਈਡੀ ਹੋਣ ਦੀ ਉਮੀਦ ਹੈ।
ਆਉਣ ਵਾਲੇ ਆਈਪੈਡ ਮਿਨੀ ਪ੍ਰੋ ਨੂੰ ਪਿਛਲੇ ਸਾਲਾਂ ਦੌਰਾਨ ਆਈਪੈਡ ਮਿਨੀ ਵਾਂਗ ਡਿਜ਼ਾਇਨ ਦੇ ਨਾਲ ਬਾਜ਼ਾਰ ਵਿੱਚ ਲਾਂਚ ਕੀਤਾ ਜਾ ਸਕਦਾ ਹੈ।