ਕੈਲੀਫੋਰਨੀਆ: ਐਪਲ ਨੇ Ultra 2 ਸਮਾਰਟਵਾਚ ਲਾਂਚ ਕਰ ਦਿੱਤੀ ਹੈ। ਇਸ ਵਿੱਚ S9 ਚਿੱਪ, ਡਬਲ ਟੈਪ ਫੀਚਰ ਅਤੇ 72 ਘੰਟੇ ਤੱਕ ਦੀ ਬੈਟਰੀ ਦਾ ਬੈਕਅੱਪ ਮਿਲ ਰਿਹਾ ਹੈ। ਸਮਾਰਟਵਾਚ ਦੀ ਡਿਸਪਲੇ 3000nits ਨੂੰ ਸਪੋਰਟ ਕਰਦੀ ਹੈ। Ultra 2 ਸਮਾਰਟਵਾਚ ਦੀ ਕੀਮਤ ਅਮਰੀਕਾ 'ਚ 799 ਡਾਲਰ ਹੈ। ਇਸਦਾ ਮਤਲਬ ਹੈ ਕਿ ਭਾਰਤ 'ਚ ਇਸ ਸਮਾਰਟਵਾਚ ਦੀ ਕੀਮਤ 66,210 ਰੁਪਏ ਹੋ ਸਕਦੀ ਹੈ। ਫਿਲਹਾਲ ਕੰਪਨੀ ਨੇ Ultra 2 ਸਮਾਰਟਵਾਚ ਦਾ ਇੰਡੀਅਨ ਪ੍ਰਾਈਸ ਨਹੀ ਦੱਸਿਆ।
-
This is Apple Watch Ultra 2 #AppleEvent pic.twitter.com/qtqtytm97Q
— Apple Hub (@theapplehub) September 12, 2023 " class="align-text-top noRightClick twitterSection" data="
">This is Apple Watch Ultra 2 #AppleEvent pic.twitter.com/qtqtytm97Q
— Apple Hub (@theapplehub) September 12, 2023This is Apple Watch Ultra 2 #AppleEvent pic.twitter.com/qtqtytm97Q
— Apple Hub (@theapplehub) September 12, 2023
Ultra 2 ਸਮਾਰਟਵਾਚ ਦੇ ਫੀਚਰਸ: Ultra 2 ਸਮਾਰਟਵਾਚ WatchOS 10 'ਤੇ ਚਲਦੀ ਹੈ। ਇਸ ਵਿੱਚ ਰਿਡਿਜ਼ਾਈਨ ਕੀਤੇ ਗਏ ਐਪਸ, ਨਵੇਂ ਸਮਾਰਟ ਸਟੈਕ, ਨਵਾ ਸਾਈਕਲਿੰਗ ਅਨੁਭਵ ਅਤੇ ਆਊਟਡੋਰ ਦਾ ਪਤਾ ਲਗਾਉਣ ਵਾਲੀਆਂ ਸੁਵਿਧਾਵਾਂ ਮਿਲਦੀਆਂ ਹਨ। ਇਸਦੇ ਨਾਲ ਹੀ Ultra 2 ਸਮਾਰਟਵਾਚ 36 ਘੰਟੇ ਦੀ ਬੈਟਰੀ ਲਾਈਫ ਅਤੇ ਲੋ ਪਾਵਰ ਮੋਡ 'ਚ 72 ਘੰਟੇ ਤੱਕ ਦੀ ਬੈਟਰੀ ਲਾਈਫ਼ ਆਫ਼ਰ ਕਰਦੀ ਹੈ।
- Apple Launches IPhone 15 Pro: ਐਪਲ ਨੇ ਕੱਲ ਆਪਣੇ Wonderlust ਇਵੈਂਟ 'ਚ ਆਈਫੋਨ 15 ਪ੍ਰੋ ਅਤੇ 15 ਪ੍ਰੋ Max ਕੀਤੇ ਲਾਂਚ, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ
- Motorola G54 5G ਸਮਾਰਟਫੋਨ ਅੱਜ ਸਸਤੇ 'ਚ ਖਰੀਦਣ ਦਾ ਮਿਲ ਰਿਹਾ ਹੈ ਮੌਕਾ, ਮਿਲਣਗੇ ਇਹ ਸ਼ਾਨਦਾਰ ਆਫ਼ਰਸ
- Nokia X30 5G ਦੀ ਕੀਮਤ 'ਚ ਹੋਈ ਕਟੌਤੀ, ਹੁਣ ਇਸ ਕੀਮਤ 'ਚ ਖਰੀਦ ਸਕਦੇ ਹੋ ਸ਼ਾਨਦਾਰ ਫੀਚਰਸ ਵਾਲਾ ਸਮਾਰਟਫੋਨ
Ultra 2 ਸਮਾਰਟਵਾਚ 'ਚ ਡਬਲ ਟੈਪ ਫੀਚਰ: Ultra 2 ਸਮਾਰਟਵਾਚ 'ਚ ਡਬਲ ਟੈਪ ਫੀਚਰ ਮਿਲਦਾ ਹੈ। ਇਸਦੀ ਮਦਦ ਨਾਲ ਤੁਸੀਂ ਕਾਲ ਨੂੰ Answer ਜਾਂ Decline ਕਰ ਸਕਦੇ ਹੋ, ਅਲਾਰਮ ਨੂੰ ਬੰਦ ਜਾਂ ਹੋਰ ਕਈ ਕੰਮ ਕਰ ਸਕਦੇ ਹੋ। ਇਸ ਫੀਚਰ ਦੀ ਮਦਦ ਨਾਲ ਸਮਾਰਟਵਾਚ ਨੂੰ ਟਚ ਕੀਤੇ ਬਿਨ੍ਹਾਂ ਹੀ ਕੰਮ ਕਰਨ ਦੀ ਸੁਵਿਧਾਂ ਮਿਲਦੀ ਹੈ। ਡਬਲ ਟੈਪ ਕਰਨ ਲਈ ਤੁਹਾਨੂੰ ਅੰਗੂਠੇ ਅਤੇ ਇੰਡੈਕਸ ਉਂਗਲ ਨੂੰ ਆਪਸ 'ਚ ਮਿਲਾਉਣਾ ਹੋਵੇਗਾ। ਡਬਲ ਟੈਪ ਨਾਲ ਵਾਚ ਫੇਸ ਤੋਂ ਸਮਾਰਟ ਸਟੈਕ ਵੀ ਖੁੱਲ ਜਾਵੇਗਾ ਅਤੇ ਇੱਕ ਹੋਰ ਡਬਲ ਟੈਪ ਕਰਨ ਨਾਲ ਸਟੈਕ 'ਚ Visits ਹੇਠਾਂ ਸਕ੍ਰੋਲ ਹੋ ਜਾਵੇਗਾ।