ਹੈਦਰਾਬਾਦ: ਆਈਫੋਨ 15 ਸੀਰੀਜ਼ ਦਾ ਇੰਤਜ਼ਾਰ ਅੱਜ ਖਤਮ ਹੋਣ ਜਾ ਰਿਹਾ ਹੈ। ਅੱਜ ਕੰਪਨੀ ਆਈਫੋਨ 15 ਸੀਰੀਜ਼ ਨੂੰ ਲਾਂਚ ਕਰੇਗੀ। ਲਾਂਚ ਤੋਂ ਬਾਅਦ ਆਈਫੋਨ 15 ਸੀਰੀਜ਼ ਦੀ ਸੇਲ ਵੀ ਸ਼ੁਰੂ ਹੋਵੇਗੀ। ਹਾਲਾਂਕਿ ਕੰਪਨੀ ਵੱਲੋ ਅਧਿਕਾਰਿਤ ਤੌਰ 'ਤੇ ਇਸਦੀ ਸੇਲ ਬਾਰੇ ਕੁਝ ਐਲਾਨ ਨਹੀਂ ਕੀਤਾ ਗਿਆ ਹੈ। ਪਰ ਲੀਕਸ ਦੀ ਮੰਨੀਏ, ਤਾਂ ਕਿਹਾ ਜਾ ਰਿਹਾ ਹੈ ਤਿ ਆਈਫੋਨ 15 ਸੀਰੀਜ਼ ਦੀ ਸੇਲ 22 ਸਤੰਬਰ ਨੂੰ ਸ਼ੁਰੂ ਹੋਵੇਗੀ। ਤੁਸੀਂ ਆਈਫੋਨ 15 ਸੀਰੀਜ਼ ਨੂੰ ਐਮਾਜ਼ਾਨ, ਐਪਲ ਦੀ ਵੈੱਬਸਾਈਟ ਅਤੇ ਐਪਲ ਸਟੋਰ ਤੋਂ ਖਰੀਦ ਸਕੋਗੇ। ਭਾਰਤ 'ਚ ਆਈਫੋਨ 15 ਸੀਰੀਜ਼ ਦੀ ਸ਼ੁਰੂਆਤ 79,900 ਰੁਪਏ ਤੋਂ ਹੋ ਸਕਦੀ ਹੈ।
ਆਈਫੋਨ 15 ਸੀਰੀਜ਼ ਦੇ ਫੀਚਰਸ: ਆਈਫੋਨ 15 ਸੀਰੀਜ਼ ਵਿੱਚ ਕੰਪਨੀ ਚਾਰ ਸਮਾਰਟਫੋਨ ਲਿਆ ਸਕਦੀ ਹੈ। ਇਸ ਵਿੱਚ ਆਈਫੋਨ 15, 15 ਪ੍ਰੋ, 15 ਪਲੱਸ ਅਤੇ 15 ਅਲਟ੍ਰਾ ਸ਼ਾਮਲ ਹੋ ਸਕਦੇ ਹਨ। ਆਈਫੋਨ 15 ਪ੍ਰੋ ਅਤੇ ਪ੍ਰੋ Max ਵਿੱਚ ਤੁਹਾਨੂੰ 2TB ਤੱਕ ਦੀ ਸਟੋਰੇਜ ਆਪਸ਼ਨ ਮਿਲੇਗੀ। ਇਸਦੇ ਨਾਲ ਹੀ ਟਾਪ ਐਂਡ ਮਾਡਲ 'ਚ 6x ਜੂਮਿੰਗ ਦੀ ਸੁਵਿਧਾ ਮਿਲੇਗੀ। ਇਸ ਵਾਰ ਪ੍ਰੋ ਮਾਡਲਸ ਬਲੈਕ, ਸਿਲਵਰ ਅਤੇ ਗ੍ਰੇ ਕਲਰ ਆਪਸ਼ਨ 'ਚ ਉਪਲਬਧ ਹੋਣਗੇ ਅਤੇ ਆਈਫੋਨ 15 ਅਤੇ 15 ਪਲੱਸ ਲਾਈਟ ਗ੍ਰੀਨ ਕਲਰ 'ਚ ਪੇਸ਼ ਕੀਤੇ ਜਾਣਗੇ। ਲੀਕ ਅਨੁਸਾਰ, ਆਈਫੋਨ 15 ਅਤੇ 15 ਪ੍ਰੋ ਵਿੱਚ 6.1 ਇੰਚ ਦਾ OLED ਡਿਸਪਲੇ ਮਿਲੇਗਾ। ਦੂਜੇ ਪਾਸੇ 15 ਪਲੱਸ ਅਤੇ 15 ਅਲਟ੍ਰਾ ਵਿੱਚ 6.7 ਇੰਚ ਦਾ OLED ਡਿਸਪਲੇ ਮਿਲ ਸਕਦਾ ਹੈ। ਐਪਲ ਆਈਫੋਨ ਸੀਰੀਜ਼ 'ਚ ਇਹ ਫੋਨ A17 ਬਾਇਓਨਿਕ ਚਿੱਪਸੈੱਟ ਦੇ ਨਾਲ ਆ ਸਕਦੇ ਹਨ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਆਈਫੋਨ 15 ਸੀਰੀਜ਼ 'ਚ 48 ਮੈਗਾਪਿਕਸਲ ਦਾ ਕੈਮਰਾ ਸੈਟਅੱਪ ਮਿਲੇਗਾ। ਆਈਫੋਨ 15 ਅਲਟ੍ਰਾ 'ਚ ਵੱਡਾ ਡਿਸਪਲੇ ਅਤੇ 10X ਪੈਰੀਸਕੋਪ ਲੈਂਸ ਮਿਲ ਸਕਦਾ ਹੈ। ਫਾਸਟ ਚਾਰਜਿੰਗ ਲਈ ਇਸ 'ਚ USB ਟਾਈਪ ਸੀ ਮਿਲੇਗਾ।
ਇਸ ਤਰ੍ਹਾਂ ਦੇਖੋ ਐਪਲ ਦਾ Wonderlust ਇਵੈਂਟ: ਐਪਲ ਦਾ Wonderlust ਇਵੈਂਟ ਤੁਸੀਂ ਕੰਪਨੀ ਦੇ YouTube ਚੈਨਲ, ਐਪਲ ਟੀਵੀ ਜਾਂ ਵੈੱਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ। ਭਾਰਤੀ ਸਮੇਂ ਅਨੁਸਾਰ ਇਹ ਇਵੈਂਟ ਰਾਤ 10:30 ਵਜੇ ਸ਼ੁਰੂ ਹੋਵੇਗਾ।
- Apple Event 2023: ਕੱਲ ਹੋਵੇਗਾ ਐਪਲ ਦਾ 'Wonderlust' ਇਵੈਂਟ, ਆਈਫੋਨ 15 ਸੀਰੀਜ਼ ਤੋਂ ਇਲਾਵਾ ਇਹ ਸਭ ਕੁਝ ਲਾਂਚ ਕਰੇਗੀ ਕੰਪਨੀ
- Apple ਸਮਾਰਟਵਾਚ 9 ਅਤੇ Ultra 2 ਲਾਂਚ ਹੋਣ 'ਚ ਸਿਰਫ਼ 2 ਦਿਨ ਬਾਕੀ, ਮਿਲਣਗੇ ਇਹ ਸ਼ਾਨਦਾਰ ਫੀਚਰਸ
- IPhone 15 Pro Price: ਆਈਫੋਨ 15 ਸੀਰੀਜ਼ ਲਾਂਚ ਹੋਣ 'ਚ ਛੇ ਦਿਨ ਬਾਕੀ, IPhone 15 Pro ਅਤੇ Pro Max ਇਸ ਕੀਮਤ 'ਤੇ ਹੋ ਸਕਦੈ ਉਪਲਬਧ
ਆਈਫੋਨ 15 ਤੋਂ ਇਲਾਵਾ ਐਪਲ ਸਮਾਰਟਵਾਚ 9 ਅਤੇ Ultra 2 ਵੀ ਕੀਤੀ ਜਾਵੇਗੀ ਲਾਂਚ: Wanderlust ਇਵੈਂਟ ਦੌਰਾਨ ਕੰਪਨੀ ਆਈਫੋਨ 15 ਸੀਰੀਜ਼ ਤੋਂ ਇਲਾਵਾ ਸਮਾਰਟਵਾਚ 9 ਅਤੇ ਅਲਟ੍ਰਾ 2 ਸਮਾਰਟਵਾਚ ਵੀ ਲਾਂਚ ਕਰੇਗੀ। ਬਲੂਮਬਰਗ ਦੀ ਰਿਪੋਰਟ ਅਨੁਸਾਰ, ਐਪਲ ਵਾਚ ਸੀਰੀਜ਼ 9 ਅਤੇ ਅਲਟ੍ਰਾ 2 ਵਿੱਚ ਪਹਿਲਾ ਨਾਲੋ ਬਿਹਤਰ ਹਾਰਟ ਰੇਟ ਸੈਂਸਰ ਅਤੇ ਹੋਰ ਕਈ ਨਵੇਂ ਬਦਲਾਅ ਨਜ਼ਰ ਆਉਣਗੇ। ਐਪਲ ਵਾਚ ਦਾ ਹਾਰਟ ਰੇਟ ਸੈਂਸਰ ਇਸ ਵਾਚ ਦਾ ਮੇਨ ਫੀਚਰ ਹੈ। ਇਹ ਫੀਚਰ ਯੂਜ਼ਰ ਦੀ ਸਿਹਤ ਅਤੇ ਫਿੱਟਨੈਸ ਦਾ ਧਿਆਨ ਰੱਖਦਾ ਹੈ। ਇਹ ਸੈਂਸਰ ਦਿਲ ਦੀ ਸਪੀਡ ਦਾ ਪਤਾ ਲਗਾਉਣ, ਖੂਨ ਦੇ ਆਕਸੀਜਨ ਪੱਧਰ ਨੂੰ ਮਾਪਣ ਅਤੇ ਵਰਕਆਊਟ ਨੂੰ ਟ੍ਰੈਕ ਕਰਨ ਵਰਗੀਆਂ ਸੁਵਿਧਾਵਾਂ ਦਿੰਦਾ ਹੈ। ਐਪਲ ਦੀ ਨਵੀਂ ਸਮਾਰਟਵਾਚ ਵਿੱਚ ਯੂ2 ਚਿਪ ਅਤੇ ਇੱਕ ਅਲਟ੍ਰਾ ਵਾਈਡਬੈਂਡ ਚਿਪ ਵੀ ਹੈ। ਅਲਟ੍ਰਾ ਵਾਈਡਬੈਂਡ ਤਕਨਾਲੋਜੀ ਕਰਕੇ ਇਹ ਵਾਚ ਆਲੇ-ਦੁਆਲੇ ਦੇ ਹੋਰਨਾਂ ਐਪਲ ਡਿਵਾਈਸਾਂ ਦਾ ਪਤਾ ਲਗਾ ਸਕੇਗੀ। ਡਿਜਾਈਨ ਦੀ ਗੱਲ ਕਰੀਏ, ਤਾਂ ਇਸ 'ਚ ਕੁਝ ਜ਼ਿਆਦਾ ਬਦਲਾਅ ਨਜ਼ਰ ਨਹੀਂ ਆਵੇਗਾ, ਕਿਉਕਿ ਕੰਪਨੀ 2024 ਲਈ ਇਸਨੂੰ ਰਿਡਿਜਾਈਨ ਕਰਨ ਦੀ ਯੋਜਨਾ ਬਣਾ ਰਹੀ ਹੈ। ਨਵਾਂ ਡਿਜਾਈਨ ਅਗਲੇ ਸਾਲ 'ਚ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਐਪਲ ਵਾਚ ਅਲਟ੍ਰਾ 2 'ਚ ਤੁਹਾਨੂੰ ਬਲੈਕ ਕਲਰ ਆਪਸ਼ਨ ਦੇਖਣ ਨੂੰ ਮਿਲ ਸਕਦਾ ਹੈ।