ਹੈਦਰਾਬਾਦ: WhatsApp ਯੂਜ਼ਰਸ ਦੇ ਚੈਟਿੰਗ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ-ਨਵੇਂ ਫੀਚਰਸ ਲਿਆਉਂਦਾ ਰਹਿੰਦਾ ਹੈ। ਹੁਣ ਕੰਪਨੀ ਇਕ ਸ਼ਾਨਦਾਰ ਫੀਚਰ ਲੈ ਕੇ ਆਈ ਹੈ। ਇਹ ਉਨ੍ਹਾਂ ਯੂਜ਼ਰਸ ਦੁਆਰਾ ਪਸੰਦ ਕੀਤਾ ਜਾਵੇਗਾ ਜੋ ਦੋਸਤਾਂ ਅਤੇ ਪਰਿਵਾਰ ਨਾਲ ਬਹੁਤ ਸਾਰੀਆਂ ਫੋਟੋਆਂ ਸਾਂਝੀਆਂ ਕਰਦੇ ਰਹਿੰਦੇ ਹਨ। ਵਟਸਐਪ ਦਾ ਨਵਾਂ ਫੀਚਰ ਯੂਜ਼ਰਸ ਨੂੰ HD ਫੋਟੋਆਂ ਭੇਜਣ ਦੀ ਇਜਾਜ਼ਤ ਦਿੰਦਾ ਹੈ। ਇਸ ਨਵੇਂ ਫੀਚਰ ਦੀ ਜਾਣਕਾਰੀ WABetaInfo ਦੁਆਰਾ ਦਿੱਤੀ ਗਈ ਹੈ। WABetaInfo ਨੇ ਇਸ ਨਵੇਂ ਫੀਚਰ ਬਾਰੇ ਟਵੀਟ ਕੀਤਾ ਹੈ। ਟਵੀਟ ਵਿੱਚ ਇੱਕ ਸਕਰੀਨਸ਼ਾਟ ਵੀ ਸਾਂਝਾ ਕੀਤਾ ਗਿਆ ਹੈ।
-
WhatsApp is rolling out a feature to send HD photos on iOS and Android beta!
— WABetaInfo (@WABetaInfo) June 6, 2023 " class="align-text-top noRightClick twitterSection" data="
Some beta testers may experiment with a new option that allows them to share photos with better quality!https://t.co/fpTEgLlNWh pic.twitter.com/ZBeyKH9pHw
">WhatsApp is rolling out a feature to send HD photos on iOS and Android beta!
— WABetaInfo (@WABetaInfo) June 6, 2023
Some beta testers may experiment with a new option that allows them to share photos with better quality!https://t.co/fpTEgLlNWh pic.twitter.com/ZBeyKH9pHwWhatsApp is rolling out a feature to send HD photos on iOS and Android beta!
— WABetaInfo (@WABetaInfo) June 6, 2023
Some beta testers may experiment with a new option that allows them to share photos with better quality!https://t.co/fpTEgLlNWh pic.twitter.com/ZBeyKH9pHw
iOS ਯੂਜ਼ਰਸ ਅਤੇ ਬੀਟਾ ਯੂਜ਼ਰਸ ਇਸ ਤਰ੍ਹਾਂ ਡਾਊਨਲੋਡ ਕਰ ਸਕਦੇ ਨਵਾਂ ਅਪਡੇਟ: ਵਟਸਐਪ ਦਾ ਇਹ ਨਵਾਂ ਫੀਚਰ ਬੀਟਾ ਵਰਜ਼ਨ 'ਚ ਆਇਆ ਹੈ। iOS ਯੂਜ਼ਰਸ TestFlight ਐਪ ਤੋਂ ਇਸ ਫੀਚਰ ਲਈ ਵਰਜਨ ਨੰਬਰ 23.11.0.76 ਨੂੰ ਡਾਊਨਲੋਡ ਕਰ ਸਕਦੇ ਹਨ। ਉਥੇ ਹੀ, ਜੇਕਰ ਤੁਸੀਂ ਬੀਟਾ ਯੂਜ਼ਰ ਹੋ, ਤਾਂ ਤੁਹਾਨੂੰ ਗੂਗਲ ਪਲੇ ਸਟੋਰ ਤੋਂ ਐਂਡ੍ਰਾਇਡ 2.23.12.13 ਨੂੰ ਡਾਊਨਲੋਡ ਕਰਨਾ ਹੋਵੇਗਾ। ਸ਼ੇਅਰ ਕੀਤੇ ਸਕਰੀਨਸ਼ਾਟ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਫੋਟੋ ਸ਼ੇਅਰ ਕਰਨ ਲਈ ਸਟੈਂਡਰਡ ਅਤੇ ਐਚਡੀ ਕੁਆਲਿਟੀ ਆਪਸ਼ਨ ਦੇਵੇਗੀ। ਸਟੈਂਡਰਡ ਫੋਟੋਆਂ 1600x1052 ਪਿਕਸਲ ਰੈਜ਼ੋਲਿਊਸ਼ਨ ਅਤੇ 4096x2692 ਪਿਕਸਲ ਰੈਜ਼ੋਲਿਊਸ਼ਨ ਨਾਲ HD ਕੁਆਲਿਟੀ ਵਾਲੀਆਂ ਫੋਟੋਆਂ ਭੇਜੀਆਂ ਜਾ ਸਕਣਗੀਆਂ।
- Instagram Update: ਇੰਸਟਾਗ੍ਰਾਮ ਸਟੋਰੀ ਆਈਕਨ ਦਾ ਆਕਾਰ ਅਚਾਨਕ ਵਧਿਆ, ਯੂਜ਼ਰਸ ਨੇ ਦਿੱਤੀ ਪ੍ਰਤੀਕ੍ਰਿਆ
- Samsung Galaxy F54 5G ਸਮਾਰਟਫ਼ੋਨ ਹੋਇਆ ਲਾਂਚ, ਜਾਣੋ ਇਸ ਦੇ ਫੀਚਰਸ ਅਤੇ ਕੀਮਤ
- iOS ਬੀਟਾ 'ਤੇ ਨਵਾਂ 'ਅਪਡੇਟ' ਟੈਬ ਰੂਲਆਊਟ ਕਰ ਰਿਹਾ ਹੈ WhatsApp
ਰਿਪੋਰਟ ਮੁਤਾਬਕ ਚੈਟ 'ਚ ਫੋਟੋਆਂ ਭੇਜਣ ਦਾ ਡਿਫਾਲਟ ਆਪਸ਼ਨ ਸਟੈਂਡਰਡ ਕੁਆਲਿਟੀ 'ਤੇ ਹੀ ਸੈੱਟ ਰਹੇਗਾ। ਅਜਿਹੇ 'ਚ ਯੂਜ਼ਰਸ ਨੂੰ ਹਾਈ ਕੁਆਲਿਟੀ ਵਾਲੀਆਂ ਫੋਟੋਆਂ ਭੇਜਣ ਲਈ ਆਪਸ਼ਨ ਚੁਣਨਾ ਹੋਵੇਗਾ। ਚੈਟ ਵਿੱਚ ਭੇਜੀ ਗਈ ਹਾਈ ਕੁਆਲਿਟੀ ਵਾਲੀ ਫੋਟੋ ਨਾਲ HD ਟੈਗ ਆਪਣੇ ਆਪ ਜੁੜ ਜਾਵੇਗਾ, ਤਾਂ ਜੋ ਫੋਟੋ ਪ੍ਰਾਪਤ ਕਰਨ ਵਾਲੇ ਨੂੰ ਵੀ ਪਤਾ ਲੱਗ ਸਕੇ ਕਿ ਪ੍ਰਾਪਤ ਕੀਤੀ ਗਈ ਫੋਟੋ HD ਕੁਆਲਿਟੀ ਦੀ ਹੈ।
ਵੀਡੀਓਜ਼ ਲਈ ਵੀ ਜਲਦ ਹੀ ਰੋਲਆਊਟ ਕੀਤਾ ਜਾਵੇਗਾ ਇਹ ਫੀਚਰ: ਇਹ ਫੀਚਰ ਸਿਰਫ ਫੋਟੋਆਂ ਲਈ ਆਇਆ ਹੈ ਅਤੇ ਇਸ ਫੀਚਰ ਨੂੰ ਵੀਡੀਓਜ਼ ਲਈ ਵੀ ਜਲਦ ਹੀ ਰੋਲਆਊਟ ਕੀਤਾ ਜਾਵੇਗਾ। WhatsApp ਵਿੱਚ ਹਾਈ ਕੁਆਲਿਟੀ ਵਾਲੇ ਵੀਡੀਓ ਭੇਜਣ ਲਈ ਤੁਹਾਨੂੰ ਸਿਰਫ Document ਵਿਕਲਪ ਦੀ ਵਰਤੋਂ ਕਰਨੀ ਪਵੇਗੀ। ਫਿਲਹਾਲ ਇਸ ਫੀਚਰ ਦੀ ਵਰਤੋਂ ਸਟੇਟਸ 'ਚ HD ਫੋਟੋਆਂ ਨੂੰ ਸ਼ੇਅਰ ਕਰਨ ਲਈ ਨਹੀਂ ਕੀਤੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਫੀਚਰ ਨੂੰ ਸਟੇਬਲ ਅਪਡੇਟ 'ਚ ਲਿਆ ਸਕਦੀ ਹੈ।