ਹੈਦਰਾਬਾਦ: ਐਮਾਜ਼ਾਨ ਇੰਡੀਆਂ 'ਤੇ ਹੁਣ ਤੋਂ ਹੀ ਦੁਸਹਿਰੇ ਮੌਕੇ ਡੀਲ ਲਾਈਵ ਹੋ ਗਈ ਹੈ। ਇਸ ਡੀਲ 'ਚ ਤੁਸੀਂ ਘਟ ਕੀਮਤ 'ਚ ਸੈਮਸੰਗ ਦਾ ਫੋਨ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਵਨਪਲੱਸ ਅਤੇ ਆਈਫੋਨ 13 'ਤੇ ਵੀ ਭਾਰੀ ਛੋਟ ਮਿਲ ਰਹੀ ਹੈ। ਐਮਾਜ਼ਾਨ ਡੀਲ 'ਚ ਤੁਸੀਂ ਇਨ੍ਹਾਂ ਫੋਨਾਂ ਨੂੰ ਐਕਸਚੇਜ਼ ਆਫ਼ਰ ਦੇ ਨਾਲ ਵੀ ਖਰੀਦ ਸਕਦੇ ਹੋ। ਇਸਦੇ ਨਾਲ ਹੀ ਬੈਂਕ ਆਫ਼ਰਸ ਦੇ ਨਾਲ ਇਨ੍ਹਾਂ ਸਮਾਰਟਫੋਨਾਂ ਦੀ ਕੀਮਤ ਹੋਰ ਵੀ ਘਟ ਹੋ ਜਾਵੇਗੀ।
ਸੈਮਸੰਗ ਦੇ ਇਨ੍ਹਾਂ ਫੋਨਾਂ 'ਤੇ ਮਿਲੇਗਾ ਡਿਸਕਾਊਂਟ:
Samsung Galaxy M04: ਐਮਾਜ਼ਾਨ ਦੀ ਡੀਲ 'ਚ ਤੁਸੀਂ ਸੈਮਸੰਗ ਗਲੈਕਸੀ M04 ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ। ਇਸ ਫੋਨ ਦੇ 4 GB ਰੈਮ ਵਾਲੇ ਮਾਡਲ ਦੀ ਕੀਮਤ 11,999 ਰੁਪਏ ਹੈ। ਪਰ ਸੇਲ ਦੌਰਾਨ ਤੁਸੀਂ ਇਸ ਫੋਨ ਨੂੰ 42 ਫੀਸਦ ਦੇ ਡਿਸਕਾਊਂਟ ਤੋਂ ਬਾਅਦ 6,999 ਰੁਪਏ 'ਚ ਖਰੀਦ ਸਕਦੇ ਹੋ। ਐਕਸਚੇਜ਼ ਆਫਰ ਰਾਹੀ ਤੁਸੀਂ ਇਸ ਫੋਨ ਦੀ ਕੀਮਤ 6,600 ਰੁਪਏ ਤੱਕ ਹੋਰ ਘਟਾ ਸਕਦੇ ਹੋ।
Samsung Galaxy S23 FE: ਸੇਲ ਦੌਰਾਨ ਜੇਕਰ ਤੁਸੀਂ ਪ੍ਰੀਮੀਅਮ ਸੈਮਸੰਗ ਫੋਨ ਲੈਣਾ ਚਾਹੁੰਦੇ ਹੋ, ਤਾਂ ਗਲੈਕਸੀ S23 FE ਫੋਨ ਨੂੰ ਖਰੀਦ ਸਕਦੇ ਹੋ। ਇਸ ਫੋਨ ਦੀ ਅਸਲੀ ਕੀਮਤ 79,999 ਰੁਪਏ ਹੈ, ਪਰ ਸੇਲ ਦੌਰਾਨ ਤੁਸੀਂ ਇਸ ਫੋਨ ਨੂੰ 25 ਫੀਸਦੀ ਦੇ ਡਿਸਕਾਊਂਟ ਤੋਂ ਬਾਅਦ 59,999 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ ਦੀ ਕੀਮਤ ਨੂੰ ਐਕਸਚੇਜ਼ ਆਫ਼ਰ ਦੇ ਨਾਲ 50 ਹਜ਼ਾਰ ਰੁਪਏ ਤੱਕ ਹੋਰ ਘਟ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਗਲੈਕਸੀ S23 FE ਸਮਾਰਟਫੋਨ 'ਤੇ ਕੰਪਨੀ 9 ਹਜ਼ਾਰ ਰੁਪਏ ਦਾ ਬੈਂਕ ਡਿਸਕਾਊਂਟ ਵੀ ਦੇ ਰਹੀ ਹੈ।
ਵਨਪਲੱਸ ਦੇ ਇਨ੍ਹਾਂ ਸਮਾਰਟਫੋਨਾਂ 'ਤੇ ਮਿਲ ਰਿਹਾ ਡਿਸਕਾਊਂਟ:
OnePlus Nord CE 5G: ਦੁਸਹਿਰਾ ਡੀਲ 'ਚ OnePlus Nord CE 5G ਦੇ 8GB ਅਤੇ 128GB ਸਟੋਰੇਜ ਨੂੰ ਤੁਸੀਂ 26,998 ਰੁਪਏ 'ਚ ਖਰੀਦ ਸਕਦੇ ਹੋ। ਕੰਪਨੀ ਇਸ ਫੋਨ 'ਤੇ 1500 ਰੁਪਏ ਦਾ ਕੂਪਨ ਡਿਸਕਾਊਂਟ ਵੀ ਦੇ ਰਹੀ ਹੈ। ਬੈਂਕ ਆਫ਼ਰਸ ਰਾਹੀ ਇਹ ਫੋਨ 1500 ਰੁਪਏ ਤੱਕ ਹੋਰ ਸਸਤਾ ਹੋ ਸਕਦਾ ਹੈ। ਐਕਸਚੇਜ਼ ਆਫ਼ਰ ਰਾਹੀ ਤੁਸੀਂ ਇਸ ਫੋਨ ਨੂੰ 24,650 ਰੁਪਏ 'ਚ ਖਰੀਦ ਸਕਦੇ ਹੋ।
OnePlus Nord CE 3 Lite: ਇਸ ਸਮਾਰਟਫੋਨ ਦੇ 8GB ਰੈਮ ਅਤੇ 128GB ਸਟੋਰੇਜ ਵਾਲੇ ਇਸ ਫੋਨ ਦੀ ਕੀਮਤ 19,999 ਰੁਪਏ ਹੈ, ਪਰ ਸੇਲ ਦੌਰਾਨ ਇਹ ਫੋਨ 500 ਰੁਪਏ ਦੇ ਕੂਪਨ ਡਿਸਕਾਊਂਟ ਨਾਲ ਮਿਲ ਰਿਹਾ ਹੈ। ਐਕਸਚੇਜ਼ ਆਫ਼ਰ 'ਚ ਤੁਸੀਂ ਇਸ ਫੋਨ ਨੂੰ 18,600 ਰੁਪਏ 'ਚ ਖਰੀਦ ਸਕਦੇ ਹੋ।
ਆਈਫੋਨ 13 'ਤੇ ਮਿਲ ਰਿਹਾ ਡਿਸਕਾਊਂਟ: ਸੇਲ 'ਚ ਆਈਫੋਨ 13 ਵੀ ਡਿਸਕਾਊਂਟ ਦੇ ਨਾਲ ਮਿਲ ਰਿਹਾ ਹੈ। ਇਸ ਫੋਨ ਦੇ 128GB ਨੂੰ ਸੇਲ 'ਚ ਤੁਸੀਂ 27 ਫੀਸਦੀ ਦੇ ਡਿਸਕਾਊਂਟ ਨਾਲ ਖਰੀਦ ਸਕਦੇ ਹੋ। ਇਸ ਡਿਸਕਾਊੰਟ ਤੋਂ ਬਾਅਦ ਆਈਫੋਨ 13 ਦੀ ਕੀਮਤ 69,900 ਤੋਂ ਘਟ ਕੇ 50,999 ਰੁਪਏ ਹੋ ਜਾਵੇਗੀ। ਐਕਸਚੇਜ਼ ਆਫ਼ਰ 'ਚ ਇਸ ਫੋਨ ਦੀ ਕੀਮਤ ਨੂੰ 45 ਹਜ਼ਾਰ ਰੁਪਏ ਤੱਕ ਹੋਰ ਘਟ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਆਈਫੋਨ 13 'ਤੇ 1500 ਰੁਪਏ ਦਾ ਬੈਂਕ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ।