ਹੈਦਰਾਬਾਦ: ਫਲਿੱਪਕਾਰਟ 'ਤੇ ਦਿਵਾਲੀ ਸੇਲ ਚੱਲ ਰਹੀ ਹੈ। ਇਸ ਸੇਲ 'ਚ ਕਈ ਆਈਫੋਨਾਂ 'ਤੇ ਸ਼ਾਨਦਾਰ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਫਲਿੱਪਕਾਰਟ ਦੀ ਸੇਲ 'ਚ ਆਈਫੋਨ 12, ਆਈਫੋਨ 13 ਅਤੇ ਆਈਫੋਨ 14 'ਤੇ ਡਿਸਕਾਊਂਟ ਮਿਲ ਰਿਹਾ ਹੈ। ਸੇਲ 'ਚ ਦਿੱਤੇ ਜਾ ਰਹੇ ਐਕਸਚੇਜ਼ ਆਫ਼ਰ ਨਾਲ ਤੁਸੀਂ ਇਨ੍ਹਾਂ ਫੋਨਾਂ ਦੀ ਕੀਮਤ ਨੂੰ ਘਟਾ ਕੇ 42 ਹਜ਼ਾਰ ਰੁਪਏ ਤੱਕ ਕਰ ਸਕਦੇ ਹੋ। ਇਨ੍ਹਾਂ ਆਈਫੋਨਾਂ 'ਤੇ ਬੈਂਕ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਇਸਦੇ ਨਾਲ ਹੀ ਇਨ੍ਹਾਂ ਫੋਨਾਂ ਨੂੰ ਤੁਸੀਂ No-Cost EMI 'ਤੇ ਵੀ ਖਰੀਦ ਸਕਦੇ ਹੋ।
ਦਿਵਾਲੀ ਮੌਕੇ ਆਈਫੋਨ 12 'ਤੇ ਮਿਲ ਰਿਹਾ ਡਿਸਕਾਊਂਟ: ਆਈਫੋਨ 12 ਦੇ 128GB ਸਟੋਰੇਜ ਵਾਲੇ ਫੋਨ ਦੀ ਅਸਲੀ ਕੀਮਤ 54,900 ਰੁਪਏ ਹੈ। ਸੇਲ 'ਚ ਇਸ ਆਈਫੋਨ ਨੂੰ ਤੁਸੀਂ ਡਿਸਕਾਊਂਟ ਤੋਂ ਬਾਅਦ 45,999 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ 'ਤੇ 35 ਹਜ਼ਾਰ ਰੁਪਏ ਤੱਕ ਦਾ ਐਕਸਚੇਜ਼ ਬੋਨਸ ਵੀ ਮਿਲ ਰਿਹਾ ਹੈ। ਬੈਂਕ ਆਫਰ ਰਾਹੀ ਤੁਸੀਂ ਇਸ ਫੋਨ ਦੀ ਕੀਮਤ ਨੂੰ 1 ਹਜ਼ਾਰ ਰੁਪਏ ਤੱਕ ਹੋਰ ਘਟ ਕਰ ਸਕਦੇ ਹੋ। ਫੀਚਰਸ ਦੀ ਗੱਲ ਕਰੀਏ, ਤਾਂ ਇਸ ਫੋਨ 'ਚ 6.1 ਇੰਚ ਦੀ ਸੂਪਰ ਰੇਟਿਨਾ XDR ਡਿਸਪਲੇ ਮਿਲੇਗੀ। ਇਸ ਤੋਂ ਇਲਾਵਾ ਇਸ ਫੋਨ 'ਚ 12MP ਦਾ ਦੋਹਰਾ ਰਿਅਰ ਕੈਮਰਾ ਸੈਟਅੱਪ ਮਿਲੇਗਾ।
ਫਲਿੱਪਕਾਰਟ ਸੇਲ 'ਚ ਆਈਫੋਨ 13 'ਤੇ ਮਿਲ ਰਿਹਾ ਡਿਸਕਾਊਂਟ: ਆਈਫੋਨ 13 ਦੇ 128GB ਸਟੋਰੇਜ ਵਾਲੇ ਫੋਨ ਦੀ ਅਸਲੀ ਕੀਮਤ 59,900 ਰੁਪਏ ਹੈ। ਸੇਲ 'ਚ ਕੰਪਨੀ ਇਸ ਫੋਨ ਨੂੰ 51,999 ਰੁਪਏ 'ਚ ਵੇਚ ਰਹੀ ਹੈ। ਬੈਂਕ ਆਫ਼ਰਸ ਰਾਹੀ ਤੁਸੀਂ ਇਸ ਫੋਨ ਦੀ ਕੀਮਤ ਨੂੰ 1 ਹਜ਼ਾਰ ਰੁਪਏ ਤੱਕ ਹੋਰ ਘਟ ਕਰ ਸਕਦੇ ਹੋ। ਇਸਦੇ ਨਾਲ ਹੀ ਐਕਸਚੇਜ਼ ਬੋਨਸ ਰਾਹੀ ਤੁਸੀਂ ਇਸ ਫੋਨ ਨੂੰ 42 ਹਜ਼ਾਰ ਰੁਪਏ 'ਚ ਖਰੀਦ ਸਕਦੇ ਹੋ।
- Amazon Great Indian Festival ਸੇਲ ਇਸ ਦਿਨ ਹੋ ਜਾਵੇਗੀ ਖਤਮ, ਸੇਲ ਦੌਰਾਨ ਇਨ੍ਹਾਂ ਸਮਾਰਟਫੋਨਾਂ 'ਤੇ ਮਿਲ ਰਿਹਾ ਭਾਰੀ ਡਿਸਕਾਊਂਟ
- Flipkart 'ਤੇ ਸ਼ੁਰੂ ਹੋਈ ਦਿਵਾਲੀ ਸੇਲ, ਇਨ੍ਹਾਂ ਸਮਾਰਟਫੋਨਾਂ 'ਤੇ ਮਿਲ ਰਹੀ ਭਾਰੀ ਛੋਟ
- iPhone 15 ਸੀਰੀਜ਼ ਦੇ ਲਾਂਚ ਹੋਣ ਤੋਂ ਬਾਅਦ ਹੁਣ ਆਈਫੋਨ 16 ਸੀਰੀਜ਼ ਵੀ ਹੋ ਸਕਦੀ ਲਾਂਚ, ਕੰਪਨੀ iPhone 16 Pro Max 'ਚ ਕਰ ਸਕਦੀ ਹੈ ਕਈ ਬਦਲਾਅ
ਆਈਫੋਨ 14 ਸਸਤੇ 'ਚ ਖਰੀਦਣ ਦਾ ਮਿਲ ਰਿਹਾ ਮੌਕਾ: ਆਈਫੋਨ 14 ਦੇ 256GB ਵਾਲੇ ਫੋਨ ਦੀ ਅਸਲੀ ਕੀਮਤ 79,900 ਰੁਪਏ ਹੈ, ਪਰ ਸੇਲ ਦੌਰਾਨ ਤੁਸੀਂ ਇਸ ਫੋਨ ਨੂੰ 66,999 ਰੁਪਏ 'ਚ ਖਰੀਦ ਸਕਦੇ ਹੋ। SBI ਕਾਰਡ ਨਾਲ ਭੁਗਤਾਨ ਕਰਨ 'ਤੇ ਤੁਹਾਨੂੰ 1 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਵੀ ਮਿਲੇਗਾ। ਐਕਸਚੇਜ਼ ਆਫ਼ਰ ਰਾਹੀ ਇਸ ਫੋਨ ਦੀ ਕੀਮਤ 42 ਹਜ਼ਾਰ ਰੁਪਏ ਤੱਕ ਹੋ ਸਕਦੀ ਹੈ।