ਹੈਦਰਾਬਾਦ: ਐਪਲ ਦਾ 12 ਸਤੰਬਰ ਨੂੰ ਇੱਕ ਇਵੈਂਟ ਹੋਣ ਜਾ ਰਿਹਾ ਹੈ। ਇਸ ਇਵੈਂਟ 'ਚ ਐਪਲ ਆਈਫੋਨ 15 ਸੀਰੀਜ਼ ਨੂੰ ਲਾਂਚ ਕਰਨ ਵਾਲਾ ਹੈ। ਇੱਕ ਰਿਪੋਰਟ ਅਨੁਸਾਰ, ਇਸ ਇਵੈਂਟ 'ਚ ਕੰਪਨੀ AirPods Pro 2 ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।
ਐਪਲ AirPods Pro 2: IPhone ਨਿਰਮਾਤਾ ਦੁਆਰਾ USB-C ਚਾਰਜਿੰਗ ਨਾਲ Airpods ਲਾਂਚ ਹੋਣ ਦੀਆਂ ਗੱਲਾਂ ਮਹੀਨੇ ਤੋਂ ਚਲ ਰਹੀਆਂ ਹਨ। ਪਿਛਲੇ ਸਾਲ ਐਪਲ ਵਿਸ਼ਲੇਸ਼ਕ ਨੇ ਵੀ USB-C ਸਪੋਰਟ ਦੇ ਨਾਲ Airpods ਦੇ ਆਉਣ ਦੀ ਗੱਲ ਕਹੀ ਸੀ। ਹਾਲਾਕਿ ਨਵੀਂ ਰਿਪੋਰਟ 'ਚ ਇਹ ਨਹੀਂ ਦੱਸਿਆ ਗਿਆ ਕਿ AirPods Pro Usb-C ਚਾਰਜਿੰਗ ਕੇਸ ਦੇ ਨਾਲ ਆਵੇਗਾ ਜਾਂ ਨਹੀ। ਪਿਛਲੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ Airpods Pro ਨੂੰ 2023 ਦੇ ਅੰਤ 'ਚ USB-C ਚਾਰਜਿੰਗ ਕੇਸ ਦੇ ਨਾਲ ਅਪਡੇਟ ਕੀਤੇ ਜਾਣ ਦੀ ਉਮੀਦ ਹੈ।
ਆਈਫੋਨ 15 ਇਵੈਂਟ ਬਾਰੇ: ਐਪਲ ਦੇ ਆਈਫੋਨ 15 ਇਵੈਂਟ ਦਾ ਨਾਮ wanderlust ਹੈ। ਇਹ ਇਵੈਂਟ 12 ਸਤੰਬਰ ਨੂੰ ਸਟੀਵ ਜੌਬਸ ਥੀਏਟਰ 'ਚ ਹੋਣ ਵਾਲਾ ਹੈ। AirPods ਦੇ ਨਾਲ ਸਾਰੇ ਆਈਫੋਨ 15 ਮਾਡਲਾਂ ਦੇ ਲਾਇਟਨਿੰਗ ਪੋਰਟ ਨੂੰ USB-C ਚਾਰਜਿੰਗ ਨਾਲ ਬਦਲਣ ਦੀ ਉਮੀਦ ਹੈ। ਇਸਦੇ ਨਾਲ ਹੀ ਐਪਲ ਵਾਚ ਸੀਰੀਜ਼ 9 ਅਤੇ ਦੂਜੀ ਪੀੜੀ ਦੀ ਵਾਚ ਅਲਟ੍ਰਾ ਨੂੰ ਵੀ ਪੇਸ਼ ਕੀਤਾ ਜਾ ਸਕਦਾ ਹੈ।
IPhone 15 ਸੀਰੀਜ਼ ਬਾਰੇ: ਆਈਫੋਨ 15 ਸੀਰੀਜ਼ ਵਿੱਚ ਕੰਪਨੀ ਚਾਰ ਸਮਾਰਟਫੋਨ ਲਿਆ ਸਕਦੀ ਹੈ। ਇਸ ਵਿੱਚ ਆਈਫੋਨ 15, 15 ਪ੍ਰੋ, 15 ਪਲੱਸ ਅਤੇ 15 ਅਲਟ੍ਰਾ ਸ਼ਾਮਲ ਹੋ ਸਕਦੇ ਹਨ। ਲੀਕ ਅਨੁਸਾਰ, ਆਈਫੋਨ 15 ਅਤੇ 15 ਪ੍ਰੋ ਵਿੱਚ 6.1 ਇੰਚ ਦਾ OLED ਡਿਸਪਲੇ ਮਿਲੇਗਾ। ਦੂਜੇ ਪਾਸੇ 15 ਪਲੱਸ ਅਤੇ 15 ਅਲਟ੍ਰਾ ਵਿੱਚ 6.7 ਇੰਚ ਦਾ OLED ਡਿਸਪਲੇ ਮਿਲ ਸਕਦਾ ਹੈ। ਐਪਲ ਆਈਫੋਨ ਸੀਰੀਜ਼ 'ਚ ਇਹ ਫੋਨ A17 ਬਾਇਓਨਿਕ ਚਿੱਪਸੈੱਟ ਦੇ ਨਾਲ ਆ ਸਕਦੇ ਹਨ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਆਈਫੋਨ 15 ਸੀਰੀਜ਼ 'ਚ 48 ਮੈਗਾਪਿਕਸਲ ਦਾ ਕੈਮਰਾ ਸੈਟਅੱਪ ਮਿਲੇਗਾ। ਟਿਪਸਟਰ ਆਈਸ ਯੂਨਿਵਰਸ ਅਨੁਸਾਰ, ਆਈਫੋਨ 15 ਅਲਟ੍ਰਾ ਵਿੱਚ ਤੁਹਾਨੂੰ Sony IMX903 ਸੈਂਸਰ ਮਿਲ ਸਕਦਾ ਹੈ। ਇਸਦੇ ਨਾਲ ਹੀ ਆਈਫੋਨ 15 ਅਲਟ੍ਰਾ 'ਚ ਵੱਡਾ ਡਿਸਪਲੇ ਅਤੇ 10X ਪੈਰੀਸਕੋਪ ਲੈਂਸ ਮਿਲ ਸਕਦਾ ਹੈ। ਫਾਸਟ ਚਾਰਜਿੰਗ ਲਈ ਇਸ 'ਚ USB ਟਾਈਪ ਸੀ ਮਿਲੇਗਾ। ਆਈਫੋਨ 15 ਪ੍ਰੋ ਨੂੰ ਕੰਪਨੀ ਗ੍ਰੇ ਅਤੇ ਬਲੂ ਕਲਰ ਆਪਸ਼ਨ 'ਚ ਲਿਆ ਸਕਦੀ ਹੈ। ਦੂਜੇ ਪਾਸੇ ਆਈਫੋਨ 15 ਅਤੇ 15 ਪਲੱਸ ਲਾਈਟ ਗ੍ਰੀਨ ਕਲਰ 'ਚ ਪੇਸ਼ ਕੀਤੇ ਜਾਣਗੇ।