ਹੈਦਰਾਬਾਦ: OTT ਪਲੇਟਫਾਰਮ Netflix ਨੇ ਹਾਲ ਹੀ 'ਚ ਭਾਰਤ ਵਿੱਚ ਪਾਸਵਰਡ ਸ਼ੇਅਰਿੰਗ ਨੂੰ ਲਿਮੀਟ ਕੀਤਾ ਹੈ। Netflix ਦੇ ਰਾਹ 'ਤੇ ਚਲਦੇ ਹੋਏ ਜਲਦ Disney Plus Hotstar ਵੀ ਪਾਸਵਰਡ ਸ਼ੇਅਰਿੰਗ 'ਤੇ ਲਿਮੀਟ ਲਗਾ ਸਕਦਾ ਹੈ। ਕੰਪਨੀ ਆਪਣੇ ਪ੍ਰੀਮੀਅਮ ਪਲੈਨ ਨੂੰ ਸਿਰਫ਼ 4 ਲੋਕਾਂ ਤੱਕ ਸੀਮਿਤ ਕਰਨ ਵਾਲੀ ਹੈ। ਅਜੇ 10 ਲੋਕ ਇੱਕ ਹੀ ਅਕਾਊਟ ਨੂੰ ਅਲੱਗ-ਅਲੱਗ ਡਿਵਾਈਸ 'ਤੇ ਲੌਗਇਨ ਕਰ ਸਕਦੇ ਹਨ। ਪਰ ਲਿਮੀਟ ਲਗਾਉਣ ਤੋਂ ਬਾਅਦ ਸਿਰਫ਼ 4 ਲੋਕ ਹੀ ਡਿਵਾਈਸ 'ਤੇ ਪ੍ਰੀਮੀਅਮ ਅਕਾਊਟ ਖੋਲ੍ਹ ਸਕਣਗੇ।
Netflix ਦੇ ਰਾਹ 'ਤੇ ਚੱਲ ਰਿਹਾ Disney Plus Hotstar: ਰਾਇਟਰਜ਼ ਦੀ ਰਿਪੋਰਟ ਅਨੁਸਾਰ, ਮਈ ਵਿੱਚ Netflix ਨੇ 100 ਤੋਂ ਜ਼ਿਆਦਾ ਦੇਸ਼ਾਂ ਵਿੱਚ ਪਾਸਵਰਡ ਸ਼ੇਅਰਿੰਗ 'ਤੇ ਲਿਮੀਟ ਲਗਾ ਦਿੱਤੀ ਸੀ। ਹਾਲ ਹੀ ਵਿੱਚ ਭਾਰਤ ਵਿੱਚ ਕੰਪਨੀ ਨੇ ਲਿਮੀਟ ਲਗਾਈ ਹੈ। ਹੁਣ ਘਰ ਤੋਂ ਬਾਹਰ Netflix ਇਸਤੇਮਾਲ ਕਰਨ ਲਈ ਲੋਕਾਂ ਨੂੰ ਸਬਸਕ੍ਰਿਪਸ਼ਨ ਖਰੀਦਣਾ ਹੋਵੇਗਾ। ਇਸੇ ਤਰ੍ਹਾਂ Disney Plus Hotstar ਵੀ ਪਾਸਵਰਡ ਸ਼ੇਅਰਿੰਗ ਨੂੰ ਲਿਮੀਟ ਕਰਕੇ ਲੋਕਾਂ ਨੂੰ ਖੁਦ ਦਾ ਸਬਕ੍ਰਿਪਸ਼ਨ ਖਰੀਦਣ ਲਈ ਪ੍ਰੇਰਿਤ ਕਰਨ ਵਾਲੀ ਹੈ। ਕੰਪਨੀ ਇਸ ਸਾਲ ਦੇ ਅੰਤ ਤੱਕ ਅਕਾਊਟ ਸ਼ੇਅਰਿੰਗ 'ਤੇ ਲਿਮੀਟ ਲਗਾ ਸਕਦੀ ਹੈ।
ਭਾਰਤ ਵਿੱਚ ਸਭ ਤੋਂ ਮਸ਼ਹੂਰ ਐਪ Disney Plus Hotstar: ਭਾਰਤ ਵਿੱਚ ਸਭ ਤੋਂ ਜ਼ਿਆਦਾ ਗਾਹਕ Disney Plus Hotstar ਦੇ ਹੈ। ਇਸ ਐਪ ਦੇ ਭਾਰਤ ਵਿੱਚ 4.9 ਕਰੋੜ ਗਾਹਕ ਹਨ। ਕੰਪਨੀ ਵੈੱਬ ਅਤੇ ਮੋਬਾਈਲ ਦੋਨਾਂ 'ਤੇ ਆਪਣੀ ਸੁਵਿਧਾ ਆਫ਼ਰ ਕਰਦੀ ਹੈ। ਮੋਬਾਈਲ ਲਈ ਕੰਪਨੀ ਦਾ ਪਲੈਨ 149 ਰੁਪਏ ਤੋਂ ਸ਼ੁਰੂ ਹੈ। ਜਿਸ ਵਿੱਚ 3 ਮਹੀਨੇ ਲਈ ਸਬਸਕ੍ਰਿਪਸ਼ਨ ਮਿਲਦਾ ਹੈ। 499 ਰੁਪਏ ਵਿੱਚ ਇੱਕ ਸਾਲ ਲਈ ਐਪ ਦਾ ਸਬਸਕ੍ਰਿਪਸ਼ਨ ਮਿਲਦਾ ਹੈ। ਇਸੇ ਤਰ੍ਹਾਂ ਪ੍ਰੀਮੀਅਮ ਪਲੈਨ 899 ਅਤੇ 1,499 ਰੁਪਏ ਦਾ ਹੈ।
- Twitter As X: ਹੁਣ X ਸਿਰਫ਼ ਡਾਰਕ ਮੋਡ 'ਚ ਆਵੇਗਾ ਨਜ਼ਰ, ਐਲੋਨ ਮਸਕ ਨੇ ਟਵੀਟ ਕਰ ਦਿੱਤੀ ਜਾਣਕਾਰੀ
- WhatsApp ਨੇ ਪੇਸ਼ ਕੀਤਾ ਵੀਡੀਓ ਮੈਸੇਜ ਫੀਚਰ, ਹੁਣ ਮੈਸੇਜ ਲਿੱਖਣ ਦੀ ਨਹੀਂ ਹੋਵੇਗੀ ਲੋੜ, ਇਸ ਤਰ੍ਹਾਂ ਕੰਮ ਕਰੇਗਾ ਇਹ ਫੀਚਰ
- Galaxy Z Flip 5 ਅਤੇ Z Fold 5 ਦੀ ਪ੍ਰੀ-ਬੁਕਿੰਗ ਸ਼ੁਰੂ, ਮਿਲਣਗੇ ਇਹ ਸ਼ਾਨਦਾਰ ਆਫ਼ਰਸ
Disney Plus Hotstar ਤੋਂ ਬਾਅਦ ਇਹ ਦੋ ਐਪਾਂ ਹਨ ਮਸ਼ਹੂਰ: Disney ਤੋਂ ਬਾਅਦ ਭਾਰਤ ਦਾ ਦੂਜਾ ਸਭ ਤੋਂ ਮਸ਼ਹੂਰ ਐਪ Amazon Prime ਹੈ। ਇਸ ਐਪ ਦੇ ਭਾਰਤ 'ਚ 2.1 ਕਰੋੜ ਗਾਹਕ ਹਨ। ਇਸ ਤੋਂ ਬਾਅਦ JioCinema ਤੀਜੇ ਨੰਬਰ 'ਤੇ ਹੈ। ਇਸ ਐਪ ਦੇ 1.2 ਕਰੋੜ ਗਾਹਕ ਹਨ।
ਪਾਸਵਰਡ ਸ਼ੇਅਰਿੰਗ 'ਤੇ ਰੋਕ ਲਗਾਉਣ ਨਾਲ ਕੰਪਨੀ ਨੂੰ ਹੋ ਰਿਹਾ ਫ਼ਾਇਦਾ: Netflix ਦੀ ਨੀਤੀ ਦਾ ਬਦਲਾਅ ਨਜ਼ਰ ਆਉਣ ਲੱਗਾ ਹੈ। ਪਾਸਵਰਡ ਸ਼ੇਅਰਿੰਗ 'ਤੇ ਰੋਕ ਲਗਾਉਣ ਨਾਲ ਕੰਪਨੀ ਦਾ ਯੂਜ਼ਰਬੇਸ ਵਧ ਰਿਹਾ ਹੈ ਅਤੇ ਕੰਪਨੀ ਦਾ ਮੁਨਾਫ਼ਾ ਵੀ ਵਧਣ ਲੱਗਾ ਹੈ। ਜੇਕਰ Disney Plus Hotstar ਵੀ ਆਪਣੀ ਨੀਤੀ 'ਚ ਬਦਲਾਅ ਕਰਦੀ ਹੈ, ਤਾਂ ਕੰਪਨੀ ਦੇ ਪ੍ਰੀਮੀਅਮ ਸਬਸਕ੍ਰਿਪਸ਼ਨ ਵਾਲੇ ਗਾਹਕ ਸਿਰਫ਼ 4 ਡਿਵਾਈਸ 'ਤੇ ਹੀ ਅਕਾਊਟ ਲੌਗਇਨ ਕਰ ਸਕਣਗੇ। Disney Plus Hotstar ਦਾ ਇਹ ਮੰਨਣਾ ਹੈ ਕਿ ਯੂਜ਼ਰਸ ਆਪਣੇ ਪਾਸਵਰਡ ਨੂੰ ਦੋਸਤਾਂ ਨਾਲ ਸ਼ੇਅਰ ਨਾ ਕਰਨ।