ETV Bharat / opinion

ਕਿਸਾਨ ਘੇਰ ਪਾਉਂਣਗੇ ਪ੍ਰਧਾਨ ਮੰਤਰੀ ਹਾਊਸ ? - 10 ਮਹੀਨੇ

(ਨੀਰਜ ਬਾਲੀ) ਕਿਸਾਨੀ ਅੰਦੋਲਨ ਨੂੰ ਕੱਲ੍ਹ 10 ਮਹੀਨੇ ਪੂਰੇ ਹੋ ਰਹੇ ਹਨ ਜਿਸਨੂੰ ਲੈਕੇ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਚਡੂਨੀ ਨੇ ਬਿਆਨ ਦਿੱਤਾ ਤੇ ਲੋਕਾਂ ਤੋਂ ਰਾਏ ਮੰਗੀ ਹੈ ਕਿ 26 ਨੂੰ ਪ੍ਰਧਾਨ ਮੰਤਰੀ ਹਾਊਸ ਦਾ ਘਿਰਾਓ ਕੀਤਾ ਜਾਵੇਗਾ।

ਗੁਰਨਾਮ ਚਡੂਨੀ
ਗੁਰਨਾਮ ਚਡੂਨੀ
author img

By

Published : Sep 25, 2021, 1:58 PM IST

ਹੈਦਰਾਬਾਦ: (ਨੀਰਜ ਬਾਲੀ) ਕਿਸਾਨੀ ਅੰਦੋਲਨ ਨੂੰ ਕੱਲ੍ਹ 10 ਮਹੀਨੇ ਪੂਰੇ ਹੋ ਰਹੇ ਹਨ ਜਿਸਨੂੰ ਲੈਕੇ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਚਡੂਨੀ ਨੇ ਬਿਆਨ ਦਿੱਤਾ ਤੇ ਲੋਕਾਂ ਤੋਂ ਰਾਏ ਮੰਗੀ ਹੈ ਕਿ 26 ਨੂੰ ਪ੍ਰਧਾਨ ਮੰਤਰੀ ਹਾਊਸ ਦਾ ਘਿਰਾਓ ਕੀਤਾ ਜਾਵੇਗਾ।

ਲਾਲ ਕਿਲ੍ਹੇ ਦਾ ਵਿਵਾਦ

26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਦਾ ਵਿਵਾਦ ਹੋ ਗਿਆ ਸੀ ਜਿਸਤੋਂ ਬਾਅਦ ਕਿਸਾਨੀ ਅੰਦੋਲਨ ਨੂੰ ਕੁੱਝ ਢਾਅ ਜ਼ਰੂਰ ਲੱਗਿਆ ਸੀ। ਹੁਣ ਗੁਰਨਾਮ ਚੜੂਨੀ ਨੇ ਪ੍ਰਧਾਨ ਮੰਤਰੀ ਹਾਊਸ ਘੇਰਨ ਲਈ ਲੋਕਾਂ ਤੋ ਰਾਏ ਮੰਗੀ ਹੈ। ਹੋ ਸਕਦਾ ਕਿਸਾਨਾਂ ਨੂੰ ਓਹੀ ਡਰ ਹੋਵੇ ਕਿ ਜੋ 26 ਜਨਵਰੀ ਨੂੰ ਘਟਨਾ ਵਾਪਰੀ ਸੀ ਕਿਤੇ ਦੁਬਾਰਾ ਅਜਿਹਾ ਨਾ ਹੋਵੇ।

ਗੁਰਨਾਮ ਚਡੂਨੀ

ਕਦੋਂ ਪਾਏ ਦਿੱਲੀ ਵੱਲ ਚਾਲੇ

26 ਨਵੰਬਰ 2020 ਦਾ ਦਿਨ ਇਤਿਹਾਸ ਦੇ ਪੰਨਿਆਂ ਚ ਦਰਜ ਕੀਤਾ ਜਾਵੇਗਾ। ਇਸ ਦਿਨ ਕਿਸਾਨ ਪੰਜਾਬ ਦੀਆਂ ਜੂਹਾਂ ਤੋਂ ਦਿੱਲੀ ਦੀ ਹਿੱਕ ਤੇ ਡੇਰੇ ਲਾਉਣ ਲਈ ਤੁਰਿਆ ਸੀ, ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਨੇ 26 ਨਵੰਬਰ ਨੂੰ ਵੱਖ ਵੱਖ ਬਾਰਡਰਾਂ ਰਾਹੀਂ ਦਿੱਲੀ ਵੱਲ ਕੂਚ ਕੀਤਾ। ਪਰ ਇਹ ਰਾਸਤਾ ਇੰਨ੍ਹਾਂ ਸੌਖਾ ਨਹੀਂ ਸੀ ਜਿਨ੍ਹਾਂ ਸਮਝਿਆ ਜਾ ਰਿਹਾ ਸੀ।

ਹਰਿਆਣਾ ਪੁਲਿਸ ਨਾਲ ਟਾਕਰੇ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਹੋਰਨਾਂ ਜਥੇਬੰਦੀਆਂ ਨੇ ਸੰਭੂ ਬਾਰਡਰ ਤੋਂ ਅੱਗੇ ਵਧਣ ਦੀ ਕੋਸ਼ਿਸ ਕੀਤੀ ਤਾਂ ਉਹਨਾਂ ਨੂੰ ਹਰਿਆਣਾ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਥੇਬੰਦੀ ਨੇ ਖਨੌਰੀ ਵੱਲੋਂ ਦਿੱਲੀ ਵੱਲ ਕੂਚ ਕੀਤਾ। ਕੜੀ ਮੁਸ਼ੱਕਤ ਅਤੇ ਪੁਲਿਸ ਦੀ ਤਸ਼ੱਦਦ ਤੋਂ ਬਾਅਦ 27 ਦੀ ਸਵੇਰ ਦਾ ਸੂਰਜ ਕਿਸਾਨਾਂ ਨੇ ਦਿੱਲੀ ਦੀ ਧਰਤੀ 'ਤੇ ਦੇਖਿਆ। ਉਗਰਾਹਾਂ ਜਥੇਬੰਦੀ 28 ਤਾਰੀਖ ਨੂੰ ਟਿਕਰੀ ਬਾਰਡਰ 'ਤੇ ਪਹੁੰਚੀ ਜਦਕਿ ਬਾਕੀ ਜਥੇਬੰਦੀਆਂ 27 ਤਾਰੀਖ ਨੂੰ ਸਿੰਘੁ ਬਾਰਡਰ ਤੇ ਡੇਰੇ ਲਾਉਣ 'ਚ ਕਾਮਯਾਬ ਹੋਈਆਂ।

ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗਾਂ

ਜਿਸਤੋਂ ਬਾਅਦ ਪੜਾਅ ਦਰ ਪੜਾਅ ਰਣਨੀਤੀ ਉਲੀਕੀ ਗਈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈਕੇ ਕਿਸਾਨਾਂ ਦੀ ਕੇਂਦਰ ਨਾਲ 11 ਗੇੜ ਦੀਆਂ ਮੀਟਿੰਗਾਂ ਹੋਈਆਂ ਪਰ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ। ਆਖਿਰ ਕਿਸਾਨਾਂ ਨੇ 26 ਜਨਵਰੀ ਨੂੰ ਕਿਸਾਨਾਂ ਨੇ ਵੱਖ ਬਾਰਡਰਾਂ ਤੋਂ ਦਿੱਲੀ ਦੇ ਅੰਦਰ ਜਾਕੇ ਟਰੈਕਟਰ ਪਰੇਡ ਕਰਨ ਦਾ ਫੈਸਲਾ ਕੀਤਾ ਤੇ ਦਿੱਲੀ ਵਿਖੇ ਉਹ ਹੋਇਆ ਜੋ ਅੱਜ ਤੱਕ ਇਤਿਹਾਸ ਚ ਕਦੇ ਨਹੀਂ ਸੀ ਹੋਇਆ। ਪਰ ਇਸ ਇਹ ਦਿਨ ਕਿਸਾਨੀ ਅੰਦੋਲਨ ਨੂੰ ਤਾਰਪੀਡੋ ਕਰਨ 'ਚ ਕੁੱਝ ਕੁ ਕਾਮਯਾਬ ਹੁੰਦਾ ਹੋਇਆ ਨਜ਼ਰ ਵੀ ਆਇਆ।

26 ਜਨਵਰੀ ਦੀ ਘਟਨਾ
26 ਜਨਵਰੀ ਤੋਂ ਬਾਅਦ ਕਿਸਾਨਾਂ ਤੇ ਦਿੱਲੀ ਪੁਲਿਸ ਨੇ ਪਰਚੇ ਦਰਜ ਕੀਤੇ ਤੇ ਲਗਭਗ 121 ਕਿਸਾਨਾਂ ਨੂੰ ਜੇਲ੍ਹਾਂ ਅੰਦਰ ਵੀ ਭੇਜਿਆ ਗਿਆ। ਪਰ ਕਿਸਾਨਾਂ ਵੱਲੋਂ ਬਣਾਏ ਵਕੀਲਾਂ ਦੇ ਪੈਨਲ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਦੀ ਮਿਹਨਤ ਸਦਕਾ 121 ਕਿਸਾਨਾਂ ਨੂੰ ਜੇਲ੍ਹਾਂ ਚੋਂ ਬਾਹਰ ਕਢਵਾਇਆ ਗਿਆ।

ਕਿਸਾਨ ਮਹਾਂ ਪੰਚਾਇਤ

ਇਸ ਸਭਤੋਂ ਬਾਅਦ ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਮਹਾਂ ਪੰਚਾਇਤਾਂ ਕੀਤੀਆਂ ਪਰ ਕਰਨਾਲ ਵਿਖੇ ਮਹਾਂ ਪੰਚਾਇਤ ਕਰਦੇ ਕਿਸਾਨਾਂ ਤੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ ਜਿਸਤੋਂ ਬਾਅਦ ਕਿਸਾਨਾਂ ਨੇ ਹਰਿਆਣਾ ਸਰਕਾਰ ਖ਼ਿਲਾਫ਼ ਜੰਮਕੇ ਭੜਾਸ ਕੱਢੀ ਤੇ ਲਾਠੀਚਾਰਜ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈਕੇ ਮਿੰਨੀ ਸਕੱਤਰਰੇਤ ਦਾ ਘਿਰਾਓ ਕੀਤਾ ਜਿਸਤੋਂ ਬਾਅਦ ਕਿਸਾਨਾਂ ਦੀ ਜਿੱਤ ਹੋਈ ਤੇ ਕਾਰਵਾਈ ਦਾ ਭਰੋਸਾ ਮਿਲਿਆ।

ਅੱਗੇ ਕੀ ?

ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ 2022 ਦੀਆਂ ਵਿਧਾਨ ਸਭਾਂ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਕਿਸਾਨਾਂ ਨੂੰ ਲੁਭਾਉਣ ਦੇ ਲਈ ਐਮਐਸਪੀ ਨੂੰ ਅਮਲੀ ਜਾਮਾ ਪਵਾ ਸਕਦੀ ਹੈ। ਕਿਸਾਨਾਂ ਦੀ ਵੀ ਇਹੀ ਮੰਗ ਹੈ ਕਿ ਐਮਐਸਪੀ ਦੀ ਗਰੰਟੀ ਤੇ ਤਿੰਨੋ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਕਦੋਂ ਤੱਕ ਕਿਸਾਨ ਦਿੱਲੀ ਦੀ ਹਿੱਕ 'ਤੇ ਬੈਠਣਗੇ ਤੇ ਕਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਕਿਸਾਨਾਂ ਨੇ ਲੋਕਾਂ ਭਾਰਤ ਬੰਦ ਦਾ ਸਮਰਥਨ ਕਰਨ ਦੀ ਕੀਤੀ ਅਪੀਲ

ETV Bharat Logo

Copyright © 2024 Ushodaya Enterprises Pvt. Ltd., All Rights Reserved.